Skip to main content

Gee 98News

ਸਰਕਾਰੀ ਹਾਈ ਸਕੂਲ ਮਹਿਲ ਖੁਰਦ ਦਾ ਨਤੀਜਾ 100 ਫ਼ੀਸਦੀ ਰਿਹਾ

ਮਹਿਲ ਕਲਾਂ 20 ਅਪ੍ਰੈਲ ( ਜਸਵੰਤ ਸਿੰਘ ਲਾਲੀ )-ਪੰਜਾਬ ਸਕੂਲ ਸਿੱਖਿਆ ਬੋਰਡ ਮੁਹਾਲੀ ਵੱਲੋ ਐਲਾਨੇ ਦਸਵੀਂ ਕਲਾਸ ਦੇ ਨਤੀਜੇ ਵਿੱਚ ਸਰਕਾਰੀ ਹਾਈ ਸਕੂਲ ਮਹਿਲ ਖੁਰਦ ਦੇ 28 ਵਿਦਿਆਰਥੀ ਨੇ ਪੀ੍ਖਿਆ ਦਿੱਤੀ ,ਜੋ ਕਿ ਸਾਰੇ ਹੀ ਚੰਗੇ ਅੰਕ ਲੈ ਕੇ ਪਾਸ ਹੋਏ I ਜਿਸ ਵਿੱਚੋਂ ਕਮਲਪੀ੍ਤ ਕੌਰ 89 ਫੀਸਦੀ,ਲਭਦੀਪ ਕੌਰ 86 ਫੀਸਦੀ ਅਤੇ ਮਨਿੰਦਰ ਕੌਰ ਨੇ 84 ਫੀਸਦੀ ਨੇ ਅੰਕ ਪਾ੍ਪਤ ਕਰਕੇ ਕ੍ਰਮਵਾਰ ਪਹਿਲਾ,ਦੂਜਾ ਅਤੇ ਤੀਸਰਾ ਸਥਾਨ ਹਾਸਲ ਕੀਤਾ I ਇਸ ਸਬੰਧੀ ਜਾਣਕਾਰੀ ਦਿੰਦਿਆਂ ਹੈੱਡ ਮਾਸਟਰ ਕੁਲਦੀਪ ਸਿੰਘ ਕਮਲ ਨੇ ਦੱਸਿਆ ਕਿ ਸਮੁੱਚੇ ਸਟਾਫ ਵੱਲੋਂ ਵਾਧੂ ਸਮੇਂ ਕਲਾਸਾਂ ਲਾ ਕੇ ਇਹ ਨਤੀਜਾ ਪਾ੍ਪਤ ਕੀਤਾ, ਜਿਸ ਵਿੱਚ 6 ਵਿਦਿਆਰਥੀਆਂ ਨੇ 80 ਫੀਸਦੀ ,12 ਵਿਦਿਆਰਥੀਆਂ 70 ਫੀਸਦੀ ਅਤੇ 10 ਵਿਦਿਆਰਥੀਆਂ ਨੇ 60 ਫੀਸਦੀ ਤੋਂ ਵੱਧ ਅੰਕ ਪ੍ਰਾਪਤ ਕਰਕੇ ਆਪਣੇ ਮਾਤਾ ਪਿਤਾ ਅਤੇ ਸਕੂਲ ਦਾ ਨਾਂ ਰੌਸ਼ਨ ਕੀਤਾI ਇਸ ਮੌਕੇ ਕਲਾਸ ਦੇ ਇੰਚਾਰਜ ਮੰਗਲ ਸਿੰਘ ,ਜਸਵਿੰਦਰਪਾਲ ਸਿੰਘ,ਕਰੁਨ ਬਾਤਿਸ,ਬਾਬੂ ਸਿੰਘ, ਹਰਪੀ੍ਤ ਕੌਰ , ਬਲਵਿੰਦਰ ਕੌਰ ,ਹਰਮੀਤ ਕੌਰ, ਊਸ਼ਾ ਦੇਵੀ ,ਅਨੀਤਾ ਰਾਣੀ ਅਤੇ ਅਮਨਜੋਤ ਕੌਰ ਵੀ ਹਾਜ਼ਰ ਸਨ ।

error: Content is protected !!