Gee 98News

ਚੰਡੀਗੜ੍ਹ,14 ਮਈ, Gee98 news service
-ਮਦਰੱਸੇ ਵਿੱਚ ਕੁੱਲ 15 ਬੱਚੇ ਸਨ। ਮੌਲਾਨਾ ਹਰ ਰਾਤ ਨਵੇਂ ਬੱਚੇ ਨਾਲ ਜ਼ਬਰਦਸਤੀ ਸਰੀਰਕ ਸਬੰਧ ਬਣਾਉਂਦਾ ਸੀ। ਬੱਚੇ ਮੌਲਾਨਾ ਦੀ ਇਸ ਕੁਕਰਮੀ ਹਰਕਤ ਤੋਂ ਬਹੁਤ ਦੁਖੀ ਸਨ ਪ੍ਰੰਤੂ ਉਹ ਜਾਨੋ ਮਾਰਨ ਦੀਆਂ ਧਮਕੀਆਂ ਦਿੰਦਾ ਸੀ।‌ ਬੱਚਿਆਂ ਨਾਲ ਇਹ ਕੁਕਰਮ ਪਿਛਲੇ ਸੱਤ ਸਾਲ ਤੋਂ ਲਗਾਤਾਰ ਹੋ ਰਿਹਾ ਸੀ ਪ੍ਰੰਤੂ ਜਦ ਪਾਣੀ ਸਿਰ ਤੋਂ ਲੰਘ ਗਿਆ ਤਾਂ ਇੱਕ ਰਾਤ ਬੱਚਿਆਂ ਨੇ ਮੌਲਾਨਾ ਦੇ ਖਾਣੇ ਵਿੱਚ ਬੇਹੋਸ਼ੀ ਦੀ ਦਵਾਈ ਮਿਲਾ ਕੇ ਉਸ ਨੂੰ ਬੇਹੋਸ਼ ਕਰ ਦਿੱਤਾ ਅਤੇ ਫਿਰ ਉਸ ਦਾ ਗਲ ਘੁੱਟ ਕੇ ਮਾਰ ਦਿੱਤਾ। ਇਹ ਸਨਸਨੀਖੇਜ ਕਹਾਣੀ ਰਾਜਸਥਾਨ ਦੇ ਅਜਮੇਰ ਜ਼ਿਲ੍ਹੇ ਨਾਲ ਸਬੰਧਿਤ ਹੈ ਜਿੱਥੇ ਅਜਮੇਰ ਦੇ ਦੁਰਈ ਨਗਰ ਵਿੱਚ ਸਥਿਤ ਇੱਕ ਮਸਜਿਦ ਦੇ ਵਿੱਚ 26 ਅਪ੍ਰੈਲ ਦੀ ਰਾਤ ਮੁਹੰਮਦ ਮਾਹੀਰ ਮੌਲਾਨਾ ਦੀ ਲਾਸ਼ ਪੁਲਿਸ ਨੇ ਬਰਾਮਦ ਕੀਤੀ।ਪੁਲਿਸ ਨੂੰ ਦੱਸਿਆ ਗਿਆ ਕਿ ਮਾਸਕ ਪਹਿਨੇ ਤਿੰਨ ਕਾਤਲ ਰਾਤ ਨੂੰ ਮੌਲਾਨਾ ਸਾਹਬ ਦੇ ਕਮਰੇ ਵਿੱਚ ਗਏ ਸਨ, ਉਨ੍ਹਾਂ ਨੇ ਮੌਲਾਨਾ ਨੂੰ ਡੰਡਿਆਂ ਨਾਲ ਕੁੱਟ ਕੇ ਮਾਰ ਦਿੱਤਾ। ਬੱਚਿਆਂ ਨੂੰ ਇਸ ਬਾਰੇ ਕਿਸੇ ਨੂੰ ਨਾ ਦੱਸਣ ਦੀ ਧਮਕੀ ਵੀ ਦਿੱਤੀ ਗਈ। ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਪਰ ਪੁਲਿਸ ਨੂੰ ਕੋਈ ਸੁਰਾਗ ਨਹੀਂ ਮਿਲਿਆ।ਉਸ ਤੋਂ ਬਾਅਦ ਜਦੋਂ ਪੁਲਿਸ ਨੇ ਸੀਸੀਟੀਵੀ ਫੁਟੇਜ ਦੇਖੀ ਤਾਂ ਕਤਲ ਤੋਂ ਕੁਝ ਸਮਾਂ ਪਹਿਲਾਂ ਦੋ ਬੱਚੇ ਬਾਜ਼ਾਰ ਜਾਂਦੇ ਹੋਏ ਦਿਖਾਈ ਦਿੱਤੇ। ਜਦੋਂ ਪੁਲਿਸ ਨੇ ਉਨ੍ਹਾਂ ਨੂੰ ਆਪਣਾ ਆਧਾਰ ਬਣਾ ਕੇ ਪੁੱਛਗਿੱਛ ਸ਼ੁਰੂ ਕੀਤੀ ਤਾਂ ਇਸ ਕਤਲ ਦਾ ਪੂਰਾ ਵੇਰਵਾ ਸਾਹਮਣੇ ਆਇਆ। ਪੁਲਿਸ ਨੇ ਦੱਸਿਆ ਕਿ ਮੌਲਾਨਾ ਮਾਹੀਰ ਉੱਤਰ ਪ੍ਰਦੇਸ਼ ਦੇ ਰਾਮਪੁਰ ਦਾ ਰਹਿਣ ਵਾਲਾ ਸੀ। ਉਹ 7 ਸਾਲਾਂ ਤੋਂ ਮੁਹੰਮਦੀ ਮਸਜਿਦ ਵਿੱਚ ਬੱਚਿਆਂ ਨੂੰ ਪੜ੍ਹਾਉਂਦਾ ਸੀ। ਉਸ ਕੋਲ 15 ਬੱਚੇ ਸਨ, ਜੋ ਵੱਖ-ਵੱਖ ਸ਼ਹਿਰਾਂ ਤੋਂ ਆਏ ਸਨ। ਉਨ੍ਹਾਂ ਨੂੰ ਧਾਰਮਿਕ ਸਿੱਖਿਆ ਦਿੱਤੀ ਗਈ। ਪਰ ਇਸ ਦੌਰਾਨ ਮੌਲਾਨਾ ਇਨ੍ਹਾਂ ਬੱਚਿਆਂ ਨੂੰ ਲਾਲਚ ਦੇ ਕੇ ਡਰਾ ਧਮਕਾ ਕੇ ਉਨ੍ਹਾਂ ਨਾਲ ਜ਼ਬਰਦਸਤੀ ਸਰੀਰਕ ਸਬੰਧ ਬਣਾਉਂਦਾ ਸੀ। ਇੱਕ ਬੱਚੇ ਨੇ ਪੁਲਿਸ ਨੂੰ ਦੱਸਿਆ ਕਿ ਅਸੀਂ ਪਰੇਸ਼ਾਨ ਸੀ। ਇਹ 7 ਸਾਲਾਂ ਤੋਂ ਚੱਲ ਰਿਹਾ ਸੀ। ਲਗਭਗ ਹਰ ਰਾਤ ਕਿਸੇ ਨਾ ਕਿਸੇ ਬੱਚੇ ਦੀ ਵਾਰੀ ਆਉਂਦੀ ਸੀ। ਮੌਲਾਨਾ ਉਸ ਨੂੰ ਆਪਣੇ ਮੋਬਾਈਲ ‘ਤੇ ਗੰਦੇ ਵੀਡੀਓ ਦਿਖਾਉਂਦਾ ਸੀ ਅਤੇ ਕਹਿੰਦਾ ਸੀ ਕਿ ਹੁਣ ਇਹ ਸਭ ਸਾਨੂੰ ਕਰਨਾ ਪਵੇਗਾ। ਕਿਸੇ ਨੂੰ ਦੱਸਣ ‘ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਾ ਸੀ। ਜਦੋਂ ਪਾਣੀ ਸਿਰ ਤੋਂ ਲੰਘ ਗਿਆ ਤਾਂ ਬੱਚਿਆਂ ਨੇ ਮੌਲਾਨਾ ਨੂੰ ਮਾਰਨ ਦੀ ਤਿਆਰੀ ਕੀਤੀ, 26 ਅਪ੍ਰੈਲ ਦੀ ਰਾਤ ਨੂੰ ਮੌਲਾਨਾ ਦੇ ਰਾਇਤਾ ਵਿਚ ਨੀਂਦ ਦੀ ਦਵਾਈ ਮਿਲਾ ਦਿੱਤੀ ਗਈ ਅਤੇ ਉਸ ਤੋਂ ਬਾਅਦ 6 ਬੱਚਿਆਂ ਨੇ ਮਿਲ ਕੇ ਉਸ ਦੇ ਗਲੇ ਵਿਚ ਰੱਸੀ ਬੰਨ੍ਹ ਦਿੱਤੀ ਅਤੇ ਉਸ ਨੂੰ ਉਦੋਂ ਤੱਕ ਖਿੱਚਦੇ ਰਹੇ ਜਦੋਂ ਤਕ ਮੌਲਾਨਾ ਦੀ ਮੌਤ ਨਹੀਂ ਹੋ ਗਈ। ਮਰਨ ਤੋਂ ਬਾਅਦ ਪੁਲਿਸ ਨੂੰ ਝੂਠੀ ਕਹਾਣੀ ਸੁਣਾਈ ਅਤੇ ਮੌਲਾਨਾ ਦੇ ਸਿਰ ‘ਤੇ ਡੰਡੇ ਮਾਰੇ ਤਾਂ ਕਿ ਪੁਲਿਸ ਇਸ ਨੂੰ ਲੁੱਟ ਲਈ ਕਤਲ ਸਮਝੇ।ਪੁਲਿਸ ਨੇ ਮੌਲਾਨਾ ਦਾ ਮੋਬਾਈਲ ਬਰਾਮਦ ਕਰ ਲਿਆ ਹੈ। ਜਿਸ ਵਿੱਚ ਕਈ ਅਸ਼ਲੀਲ ਸਾਈਟਾਂ ਦੇਖਣ ਦੀ ਜਾਣਕਾਰੀ ਮਿਲੀ ਹੈ। ਉਸ ਦੇ ਮੋਬਾਈਲ ‘ਚ ਕਈ ਅਸ਼ਲੀਲ ਵੀਡੀਓਜ਼ ਲੋਡ ਸਨ। ਪੁਲਿਸ ਨੇ 6 ਬੱਚਿਆਂ ਨੂੰ ਹਿਰਾਸਤ ਵਿੱਚ ਲਿਆ ਹੈ, ਜਿਨ੍ਹਾਂ ਸਾਰਿਆਂ ਦੀ ਉਮਰ 15 ਸਾਲ ਤੱਕ ਹੈ।
ਫੋਟੋ ਕੈਪਸ਼ਨ-ਮ੍ਰਿਤਕ ਮੌਲਾਨਾ ਦੀ ਤਸਵੀਰ

Leave a Reply

Your email address will not be published. Required fields are marked *

error: Content is protected !!