Skip to main content

Gee 98News

ਕੇਜਰੀਵਾਲ ਨੇ ਪੰਜਾਬ ਦਾ ਦੂਜੇ ਦਿਨ ਦਾ ਚੋਣ ਸ਼ਡਿਊਲ ਅਚਾਨਕ ਕੀਤਾ ਰੱਦ…ਦਿੱਲੀ ਵਾਪਸ ਪਰਤੇ

ਚੰਡੀਗੜ੍ਹ,17 ਮਈ, Gee98 news service
-ਆਮ ਆਦਮੀ ਪਾਰਟੀ ਦੇ ਕੌਮੀ ਕਨਵਿੰਦਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਪਣਾ ਦੋ ਦਿਨਾਂ ਦਾ ਪੰਜਾਬ ਦੌਰਾ ਅਚਾਨਕ ਵਿੱਚੇ ਛੱਡ ਦਿੱਤਾ ਅਤੇ ਉਹ ਸ਼ੁੱਕਰਵਾਰ ਸਵੇਰੇ ਅੰਮ੍ਰਿਤਸਰ ਤੋਂ ਹੀ ਦਿੱਲੀ ਚਲੇ ਗਏ। ਅਰਵਿੰਦ ਕੇਜਰੀਵਾਲ ਵੀਰਵਾਰ ਅੰਮ੍ਰਿਤਸਰ ਪੁੱਜੇ ਸਨ ਜਿੱਥੇ ਉਹਨਾਂ ਨੇ ਪਹਿਲਾਂ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕੀਤੇ ਤੇ ਉਸ ਤੋਂ ਬਾਅਦ ਅੰਮ੍ਰਿਤਸਰ ਤੋਂ ਪਾਰਟੀ ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ ਦੇ ਹੱਕ ਵਿੱਚ ਰੋਡ ਸ਼ੋਅ ਕੀਤਾ। ‌ਸ੍ਰੀ ਕੇਜਰੀਵਾਲ ਰਾਤ ਅੰਮ੍ਰਿਤਸਰ ਵਿਖੇ ਹੀ ਰੁਕੇ ਸਨ ਅਤੇ ਮੁੱਖ ਮੰਤਰੀ ਭਗਵੰਤ ਮਾਨ ਵੀ ਉਹਨਾਂ ਦੇ ਨਾਲ ਸਨ। ਅੱਜ ਸ਼ੁੱਕਰਵਾਰ ਸਵੇਰੇ ਵੀ ਅਰਵਿੰਦ ਕੇਜਰੀਵਾਲ ਦੇ ਚੋਣ ਪ੍ਰਚਾਰ ਦਾ ਸ਼ਡਿਊਲ ਸੀ ਪਰੰਤੂ ਅਚਾਨਕ ਹੀ ਕੇਜਰੀਵਾਲ ਨੇ ਆਪਣਾ ਇਹ ਸ਼ਡਿਊਲ ਰੱਦ ਕਰ ਦਿੱਤਾ ਅਤੇ ਉਹ ਅੰਮ੍ਰਿਤਸਰ ਤੋਂ ਹੋਈ ਸਿੱਧਾ ਦਿੱਲੀ ਚਲੇ ਗਏ। ‌

error: Content is protected !!