Skip to main content

Gee 98News

ਧਮਕੀ ਦੇਣ ਦਾ 500 ਰੁਪਏ, ਹੱਥ ਪੈਰ ਤੋੜਨ ਲਈ 800 ਰੁਪਏ ਅਤੇ ਜਾਨੋਂ ਮਾਰਨ ਲਈ 2000 ਰੁਪਏ..ਪੋਲੂ ਬਦਮਾਸ਼ ਨੇ ਰੇਟ ਕੀਤੇ ਫਿਕਸ.. ਇਸ਼ਤਿਹਾਰ ਕੀਤਾ ਜਾਰੀ

ਚੰਡੀਗੜ੍ਹ,20 ਮਈ, Gee98 news service
-ਪੰਜਾਬ ‘ਚ ਵਿਗੜਦੇ ਹਾਲਾਤਾਂ ਦਾ ਇੱਕ ਵੱਡਾ ਸਬੂਤ ਅੱਜਕੱਲ੍ਹ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ। ਫਰੀਦਕੋਟ ਦੇ ਪੋਲੂ ਬਦਮਾਸ਼ ਨੇ ਸੋਸ਼ਲ ਮੀਡੀਆ ‘ਤੇ ਇਸ਼ਤਿਹਾਰ ਵਾਇਰਲ ਕੀਤਾ ਹੈ ਜਿਸ ਵਿੱਚ ਲਿਖਿਆ ਹੈ ਕਿ “ਇੱਥੇ ਬੰਦੇ ਕੁੱਟਣ ਲਈ ਸੰਪਰਕ ਕਰੋ। ਇਸ ਤੋਂ ਇਲਾਵਾ ਪੋਲੂ ਬਦਮਾਸ਼ ਨੇ ਆਪਣੇ ਇਸ਼ਤਿਹਾਰ ਵਿੱਚ ਧਮਕੀਆਂ ਦੇਣ, ਹੱਥ ਪੈਰ ਤੋੜਨ ਅਤੇ ਕਤਲ ਕਰਨ ਦੇ ਰੇਟ ਵੀ ਲਿਖੇ ਹਨ। ‌ ਇਸ਼ਤਿਹਾਰ ਵਿੱਚ ਪੋਲੂ ਬਦਮਾਸ਼ ਨੇ ਆਪਣੇ ਹੱਥ ਵਿੱਚ ਪਿਸਤੌਲ ਫੜਿਆ ਹੋਇਆ ਹੈ ਅਤੇ ਉਸਨੇ ਵੱਖ-ਵੱਖ ਅਪਰਾਧਾਂ ਦੇ ਰੇਟ ਜਿਵੇਂ ਧਮਕੀ ਦੇਣ ਲਈ 500 ਰੁਪਏ, ਹੱਥ ਪੈਰ ਤੋੜਨ ਲਈ 800 ਰੁਪਏ ਅਤੇ ਜਾਨੋਂ ਮਾਰਨ ਲਈ 2000 ਰੁਪਏ ਲਿਖਿਆ ਹੈ। ਆਪਣੇ ਇਸ਼ਤਿਹਾਰ ਦੇ ਹੇਠਾਂ ਪੋਲੂ ਬਦਮਾਸ਼ ਨੇ ਵਿਸ਼ੇਸ਼ ਨੋਟ ‘ਚ ਇਹ ਵੀ ਲਿਖਿਆ ਹੈ ਕਿ “ਕੰਮ ਪੂਰੀ ਤਸੱਲੀ ਨਾਲ ਕੀਤਾ ਜਾਵੇਗਾ”। ਸੋਸ਼ਲ ਮੀਡੀਆ ਤੇ ਅਜਿਹਾ ਇਸ਼ਤਿਹਾਰ ਸ਼ਰੇਆਮ ਵਾਇਰਲ ਹੋਣ ਤੋਂ ਬਾਅਦ ਲੋਕ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਦੀ ਕਾਰਜਸ਼ੈਲੀ ‘ਤੇ ਵੀ ਸਵਾਲ ਉਠਾ ਰਹੇ ਹਨ ਕਿ ਹੁਣ ਤੱਕ ਤਾਂ ਸਿਰਫ ਕੰਪਨੀਆਂ ਹੀ ਆਪਣੇ ਕੰਮ ਦਾ ਪ੍ਰਚਾਰ ਕਰਦੀਆਂ ਸਨ ਅਤੇ ਹੁਣ ਅਪਰਾਧੀ ਵੀ ਅਪਰਾਧ ਕਰਨ ਦਾ ਪ੍ਰਚਾਰ ਕਰ ਰਹੇ ਹਨ। ਫਰੀਦਕੋਟ ਦੇ ਸੀ.ਆਈ.ਐਫ ਸਟਾਫ ਇੰਚਾਰਜ ਨੇ ਦੱਸਿਆ ਕਿ ਇਸ ਇਸ਼ਤਿਹਾਰ ਦੇ ਆਧਾਰ ‘ਤੇ ਪੁਲਿਸ ਨੇ ਮੁਲਜ਼ਮਾਂ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

error: Content is protected !!