Skip to main content

Gee 98News

ਹਥਿਆਰਾਂ ਦੀਆਂ ਸ਼ੌਕੀਨ ਪੰਜਾਬਣਾਂ…ਦੇਸ਼ ਵਿੱਚ ਦੂਜੇ ਨੰਬਰ ‘ਤੇ..!

ਚੰਡੀਗੜ੍ਹ,22 ਮਈ, Gee98 news service
-ਅਕਸਰ ਪੰਜਾਬਣ ਔਰਤਾਂ ਆਪਣੀ ਦਲੇਰੀ ਲਈ ਮੰਨੀਆਂ ਜਾਂਦੀਆਂ ਹਨ ਪ੍ਰੰਤੂ ਹੁਣ ਪੰਜਾਬਣਾਂ ਦੀ ਦਲੇਰੀ ਅੰਕੜਿਆਂ ਵਿੱਚ ਤੱਥਾਂ ਦੇ ਅਧਾਰ ‘ਤੇ ਵੀ ਸਾਹਮਣੇ ਆ ਗਈ ਹੈ। ਅੰਕੜਿਆਂ ਅਨੁਸਾਰ ਲਾਈਸੈਂਸੀ ਹਥਿਆਰ ਰੱਖਣ ਦੇ ਮਾਮਲੇ ‘ਚ ਪੰਜਾਬਣਾਂ ਦੇਸ਼ ਵਿੱਚ ਦੂਜੇ ਨੰਬਰ ‘ਤੇ ਹਨ। ‌ ਹਥਿਆਰ ਰੱਖਣ ਦੀਆਂ ਸ਼ੌਕੀਨ ਔਰਤਾਂ ਸਭ ਤੋਂ ਵੱਧ ਉਤਰ ਪ੍ਰਦੇਸ਼ ਵਿੱਚ ਹਨ ਅਤੇ ਪੰਜਾਬ ਦਾ ਦੂਜਾ ਨੰਬਰ ਹੈ ਜਿੱਥੇ ਲੱਗਭੱਗ 3.17 ਕਰੋੜ ਦੀ ਆਬਾਦੀ ਵਾਲੇ ਪੰਜਾਬ ‘ਚ ਔਰਤਾਂ ਦੇ ਨਾਮ 4,39,427 ਹਥਿਆਰ ਅਤੇ 4703 ਲਾਇਸੰਸ ਹਨ। ‌ ਅੰਮ੍ਰਿਤਸਰ ਪਹਿਲੇ ਅਤੇ ਗੁਰਦਾਸਪੁਰ ਲਾਇਸੈਂਸੀ ਹਥਿਆਰਾਂ ਦੇ ਮਾਮਲੇ ਵਿੱਚ ਦੂਜੇ ਨੰਬਰ ‘ਤੇ ਹੈ ਜਦਕਿ ਲੁਧਿਆਣਾ ਤੀਜੇ ਅਤੇ ਪਟਿਆਲਾ ਚੌਥੇ ਸਥਾਨ ‘ਤੇ ਹੈ।

error: Content is protected !!