Skip to main content

Gee 98News

ਨਵ ਜਨਮੇ ਬੱਚੇ ਨੂੰ ਹਸਪਤਾਲ ਚ ਛੱਡ ਕੇ ਚਲੀ ਗਈ ਮਾਂ..ਇਲਾਜ ਦੌਰਾਨ ਬੱਚੇ ਦੀ ਮੌਤ…ਮਾਂ ‘ਤੇ ਮੁਕੱਦਮਾ ਦਰਜ

-ਰਾਜਿੰਦਰਾ ਹਸਪਤਾਲ ਪਟਿਆਲਾ ਵਿੱਚ ਇੱਕ ਔਰਤ ਬੱਚੇ ਨੂੰ ਜਨਮ ਦੇਣ ਤੋਂ ਬਾਅਦ ਹਸਪਤਾਲ ਵਿੱਚ ਹੀ ਛੱਡ ਕੇ ਚਲੀ ਗਈ। ਡਾਕਟਰਾਂ ਅਨੁਸਾਰ ਇਹ ਔਰਤ 22 ਮਈ ਨੂੰ ਹਸਪਤਾਲ ਵਿੱਚ ਦਾਖਲ ਹੋਈ ਸੀ ਅਤੇ ਉਸਨੇ 23 ਮਈ ਨੂੰ ਇੱਕ ਬੱਚੇ ਨੂੰ ਜਨਮ ਦਿੱਤਾ ਸੀ। ਬੱਚੇ ਦੇ ਜਨਮ ਤੋਂ ਬਾਅਦ ਜਦੋਂ ਡਾਕਟਰਾਂ ਨੇ ਔਰਤ ਨੂੰ ਦੱਸਿਆ ਕਿ ਬੱਚਾ ਬਿਮਾਰ ਹੈ ਤਾਂ ਔਰਤ ਨੇ ਕਿਹਾ ਕਿ ਉਸ ਕੋਲ ਇਲਾਜ ਲਈ ਪੈਸੇ ਨਹੀਂ ਹਨ ਤੇ ਬੱਚਾ ਉਹ ਉਸ ਦੇ ਹਵਾਲੇ ਕਰਕੇ ਉਸ ਨੂੰ ਛੁੱਟੀ ਦੇ ਦੇਣ ਪ੍ਰੰਤੂ ਡਾਕਟਰਾਂ ਨੇ ਬੱਚਾ ਬਿਮਾਰ ਹੋਣ ਕਾਰਨ ਛੁੱਟੀ ਨਹੀਂ ਦਿੱਤੀ ਅਤੇ ਬੱਚੇ ਨੂੰ ਇਲਾਜ ਲਈ ਦਾਖਲ ਕਰ ਲਿਆ। ਇਸ ਦੌਰਾਨ ਉਹ ਔਰਤ ਬੱਚੇ ਨੂੰ ਹਸਪਤਾਲ ਛੱਡ ਕੇ ਹੀ ਚਲੀ ਗਈ। ਦੂਜੇ ਪਾਸੇ ਇਲਾਜ ਦੌਰਾਨ ਡਾਕਟਰ ਬੱਚੇ ਨੂੰ ਬਚਾ ਨਾ ਸਕੇ ਅਤੇ 25 ਮਈ ਨੂੰ ਬੱਚੇ ਦੀ ਮੌਤ ਹੋ ਗਈ। ਸ੍ਰਿਸ਼ਟੀ ਨਾਮ ਦੀ ਇਹ ਔਰਤ ਮਨੀ ਰੋਡ ਲੁਧਿਆਣੇ ਦੀ ਰਹਿਣ ਵਾਲੀ ਦੱਸੀ ਜਾ ਰਹੀ ਹੈ। ਬੱਚੇ ਦੀ ਮੌਤ ਤੋਂ ਬਾਅਦ ਡਾਕਟਰਾਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਜਿਸ ਤੋਂ ਬਾਅਦ ਜੂਨੀਅਰ ਡਾਕਟਰ ਦੇ ਬਿਆਨਾਂ ਦੇ ਆਧਾਰ ‘ਤੇ ਸਬੰਧਿਤ ਔਰਤ ਦੇ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ। ਪੁਲਿਸ ਚੌਂਕੀ ਮਾਡਲ ਟਾਊਨ ਦੇ ਜਾਂਚ ਅਧਿਕਾਰੀ ਨਰਾਤਾਰਾਮ ਨੇ ਦੱਸਿਆ ਕਿ ਬੱਚੇ ਦਾ ਪੋਸਟਮਾਰਟਮ ਕਰਵਾ ਕੇ ਉਸਨੂੰ ਦਫਨਾ ਦਿੱਤਾ ਗਿਆ ਹੈ ਤੇ ਉਸ ਦੀ ਮਾਂ ਦੀ ਭਾਲ ਕੀਤੀ ਜਾ ਰਹੀ ਹੈ ਜੋ ਬੱਚੇ ਨੂੰ ਹਸਪਤਾਲ ਵਿੱਚ ਛੱਡ ਕੇ ਬਿਨਾਂ ਕਿਸੇ ਨੂੰ ਦੱਸੇ ਚਲੀ ਗਈ ਸੀ। ਪੁਲਿਸ ਅਨੁਸਾਰ ਮਾਂ ਦੀ ਗ੍ਰਿਫਤਾਰੀ ਤੋਂ ਬਾਅਦ ਹੀ ਇਹ ਸਾਹਮਣੇ ਆਵੇਗਾ ਕਿ ਉਹ ਕਿਹੜੇ ਕਾਰਨਾਂ ਕਰਕੇ ਬੱਚੇ ਨੂੰ ਹਸਪਤਾਲ ਵਿੱਚ ਛੱਡ ਕੇ ਚਲੀ ਗਈ ਸੀ।

error: Content is protected !!