Gee 98News

ਚੰਡੀਗੜ੍ਹ,28 ਮਈ, Gee98 news service
-ਪੰਜਵੀਂ ਕਲਾਸ ਦੀ ਇੱਕ ਵਿਦਿਆਰਥਣ ਨਾਲ ਇੱਕ ਅਧਿਆਪਕ ਵੱਲੋਂ ਚਾਕੂ ਦੀ ਨੋਕ ‘ਤੇ ਜਬਰਜਨਾਹ ਕੀਤੇ ਜਾਣ ਦੀ ਸ਼ਰਮਨਾਕ ਖ਼ਬਰ ਹੈ। ਬੱਚੀ ਦੀ ਮਾਤਾ ਦੇ ਬਿਆਨਾਂ ਦੇ ਅਧਾਰ ‘ਤੇ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਟੀਚਰ ਟੋਬੀਅਸ ਥਾਪਰ ਦੇ ਖ਼ਿਲਾਫ਼ ਸਖ਼ਤ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ‌ ਇਹ ਘਟਨਾ ਜਲੰਧਰ ਦੇ ਇੱਕ ਨਿੱਜੀ ਸਕੂਲ ਦੀ ਹੈ। ‌ ਬੱਚੀ ਦੀ ਮਾਂ ਨੇ ਪੁਲਿਸ ਨੂੰ ਦੱਸਿਆ ਕਿ ਸਕੂਲ ਦੇ ਸੰਗੀਤ ਟੀਚਰ ਵੱਲੋਂ ਬੱਚੀ ਨੂੰ ਸਕੂਲ ਦੀ ਪੁਰਾਣੀ ਕੰਟੀਨ ਵਾਲੇ ਪਾਸੇ ਲਿਜਾ ਕੇ ਜਬਰ ਜਨਾਹ ਵਰਗੀ ਮਾੜੀ ਘਟਨਾ ਨੂੰ ਅੰਜਾਮ ਦਿੱਤਾ ਅਤੇ ਬੱਚੀ ਦੇ ਮਨਾਂ ਕਰਨ ‘ਤੇ ਚਾਕੂ ਦਿਖਾ ਕੇ ਧਮਕੀਆਂ ਦਿੱਤੀਆਂ ਗਈਆਂ। ਸੰਗੀਤ ਟੀਚਰ ਨੇ ਇੱਕ ਤੋਂ ਵੱਧ ਵਾਰ ਇਸ ਮਾੜੀ ਘਟਨਾ ਨੂੰ ਚਾਕੂ ਦੀ ਨੋਕ ‘ਤੇ ਅੰਜਾਮ ਦਿੱਤਾ।ਪਹਿਲਾਂ ਦਾ ਬੱਚੀ ਨੇ ਡਰ ਦੇ ਕਾਰਨ ਕੁਝ ਨਹੀਂ ਦੱਸਿਆ ਪ੍ਰੰਤੂ ਹਾਲਾਤਾਂ ਦੇ ਮੱਦੇਨਜ਼ਰ ਜਦ ਮਾਤਾ ਨੇ ਕੁਝ ਦਬਾਅ ਬਣਾ ਕੇ ਬੱਚੀ ਨੂੰ ਪੁੱਛਿਆ ਤਾਂ ਬੱਚੀ ਨੇ ਸਾਰੀ ਗੱਲ ਦੱਸ ਦਿੱਤੀ ਜਿਸ ਤੋਂ ਬਾਅਦ ਮਾਮਲਾ ਪੁਲਿਸ ਦੇ ਧਿਆਨ ਵਿੱਚ ਲਿਆਂਦਾ ਗਿਆ। ਪੁਲਿਸ ਨੇ ਦੋਸ਼ੀ ਦੇ ਖਿਲਾਫ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

Leave a Reply

Your email address will not be published. Required fields are marked *

error: Content is protected !!