Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

DC ਦਾ ਸਟਿੰਗ ਆਪਰੇਸ਼ਨ : ਵੱਧ ਰੇਟ ‘ਤੇ ਸ਼ਰਾਬ ਵੇਚਣ ਦੀਆਂ ਸ਼ਿਕਾਇਤਾਂ ਤੋਂ ਬਾਅਦ ਵੱਡੇ ਸਾਬ੍ਹ ਨੇ ਖੁਦ ਠੇਕੇ ਤੋਂ ਖਰੀਦੀ ਸ਼ਰਾਬ ਦੀ ਬੋਤਲ..ਅੱਗੇ ਪੜ੍ਹੋ ਕੀ ਹੋਇਆ

Nirmal Pandori by Nirmal Pandori
05/31/2024
in ਪੰਜਾਬ
Reading Time: 1 min read
A A
0
DC ਦਾ ਸਟਿੰਗ ਆਪਰੇਸ਼ਨ : ਵੱਧ ਰੇਟ ‘ਤੇ ਸ਼ਰਾਬ ਵੇਚਣ ਦੀਆਂ ਸ਼ਿਕਾਇਤਾਂ ਤੋਂ ਬਾਅਦ ਵੱਡੇ ਸਾਬ੍ਹ ਨੇ ਖੁਦ ਠੇਕੇ ਤੋਂ ਖਰੀਦੀ ਸ਼ਰਾਬ ਦੀ ਬੋਤਲ..ਅੱਗੇ ਪੜ੍ਹੋ ਕੀ ਹੋਇਆ
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਚੰਡੀਗੜ੍ਹ, 31 ਮਈ, Gee98 news service

-ਸ਼ਰਾਬ ਦੇ ਸ਼ੌਕੀਨਾਂ ਨੇ ਜਦ ਠੇਕੇਦਾਰਾਂ ਵੱਲੋਂ ਵੱਧ ਰੇਟ ‘ਤੇ ਸ਼ਰਾਬ ਵੇਚੇ ਜਾਣ ਦੀ ਸ਼ਿਕਾਇਤ ਡਿਪਟੀ ਕਮਿਸ਼ਨਰ ਨੂੰ ਕੀਤੀ ਤਾਂ ਵੱਡੇ ਸਾਹਿਬ ਖੁਦ ਸ਼ਰਾਬ ਖਰੀਦਣ ਲਈ ਠੇਕੇ ‘ਤੇ ਪੁੱਜ ਗਏ। ਸ਼ਿਕਾਇਤਾਂ ਮਿਲਣ ਤੋਂ ਬਾਅਦ ਨਵਾਂ ਸ਼ਹਿਰ ਦੇ ਡਿਪਟੀ ਕਮਿਸ਼ਨਰ ਨਵਜੋਤਪਾਲ ਸਿੰਘ ਰੰਧਾਵਾ ਨੇ ਆਪਣੀ ਟੀਮ ਸਮੇਤ ਸ਼ਰਾਬ ਦੇ ਇੱਕ ਠੇਕੇ ਤੋਂ ਵਧੀਆ ਅੰਗਰੇਜ਼ੀ ਸ਼ਰਾਬ ਦੀ ਬੋਤਲ ਖਰੀਦੀ, ਡੀਸੀ ਨੇ ਦੇਖਿਆ ਕਿ ਬੋਤਲ ‘ਤੇ ਰੇਟ 531 ਲਿਖਿਆ ਸੀ ਪਰੰਤੂ ਸ਼ਰਾਬ ਦੇ ਕਰਿੰਦੇ ਨੇ 900 ਮੰਗੇ ਜਦ ਡੀਸੀ ਨੇ ਕਿਹਾ ਕਿ ਰੇਟ 531 ਲਿਖਿਆ ਹੈ ਤਾਂ ਤੁਸੀਂ 900 ਕਿਉਂ ਮੰਗ ਰਹੇ ਹੋ ਇਸ ਦੇ ਬਾਵਜੂਦ ਵੀ ਕਰਿੰਦੇ ਨੇ ਡੀਸੀ ਤੋਂ ਪੂਰੇ 900 ਰੁਪਏ ਹੀ ਲਏ। ਜਦੋਂ ਡੀਸੀ ਦੇ ਡਰਾਈਵਰ ਨੇ ਕਾਰਿੰਦੇ ਨੂੰ ਦੱਸਿਆ ਕਿ “ਇਹ ਡੀਸੀ ਸਾਹਿਬ ਨੇ” ਤਾਂ ਕਰਿੰਦੇ ਨੇ 900 ਰੁਪਏ ਵਿੱਚੋਂ 50 ਰੁਪਏ ਵਾਪਸ ਮੋੜਨੇ ਚਾਹੇ ਪ੍ਰੰਤੂ ਡੀਸੀ ਨੇ ਉਹ ਵੀ ਨਹੀਂ ਲਏ ਅਤੇ 900 ਦੀ ਬੋਤਲ ਖਰੀਦ ਕੇ ਵਾਪਸ ਆ ਗਏ। ਇਸ ਤੋਂ ਬਾਅਦ ਡੀਸੀ ਸਾਹਿਬ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੋਂ ਸਿਰਫ 700 ਮੀਟਰ ਦੀ ਦੂਰੀ ‘ਤੇ ਇੱਕ ਹੋਰ ਠੇਕੇ ‘ਤੇ ਗਏ ਅਤੇ ਉੱਥੇ ਜਾ ਕੇ ਵੀ ਉਹਨਾਂ ਨੇ ਸ਼ਰਾਬ ਦੀ ਉਹੀ ਬੋਤਲ ਖਰੀਦੀ ਤਾਂ ਕਰਿੰਦੇ ਨੇ 850 ਰੇਟ ਮੰਗਿਆ ਜਦ ਡੀਸੀ ਨੇ ਕਿਹਾ ਕਿ ਇਸ ਉੱਪਰ ਤਾਂ 531 ਲਿਖੇ ਹੋਏ ਨੇ ਪ੍ਰੰਤੂ ਉਥੇ ਵੀ ਕਰਿੰਦੇ ਨੇ 850 ਹੀ ਲਏ ਜਿਸ ਤੋਂ ਬਾਅਦ ਡੀਸੀ 850 ਦੀ ਬੋਤਲ ਖਰੀਦ ਕੇ ਵਾਪਸ ਆ ਗਏ। ਡਿਪਟੀ ਕਮਿਸ਼ਨਰ ਨਵਾਂਸ਼ਹਿਰ ਨੇ ਸ਼ਰਾਬ ਦੇ ਠੇਕੇਦਾਰਾਂ ਵੱਲੋਂ ਬਹੁਤ ਵੱਧ ਰੇਟ ‘ਤੇ ਸ਼ਰਾਬ ਵੇਚੇ ਜਾਣ ਦੀਆਂ ਸ਼ਿਕਾਇਤਾਂ ਤੋਂ ਬਾਅਦ ਇਹ ਸਟਿੰਗ ਆਪਰੇਸ਼ਨ ਕੀਤਾ ਪਰੰਤੂ ਹੁਣ ਵੇਖਣਾ ਹੋਵੇਗਾ ਕਿ ਡੀਸੀ ਸਾਹਿਬ ਇਸ ਮਾਮਲੇ ਵਿੱਚ ਅਗਲੀ ਕੀ ਕਾਰਵਾਈ ਕਰਦੇ ਹਨ। ਦੂਜੇ ਪਾਸੇ ਜਦੋਂ ਇਸ ਮਾਮਲੇ ਸਬੰਧੀ ਈਟੀਓ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਸ਼ਰਾਬ ਦੇ ਬੋਤਲ ਉੱਪਰ MRP ਨਹੀਂ ਸਗੋਂ MSP ਲਿਖਿਆ ਹੁੰਦਾ ਹੈ ਭਾਵ “ਮਿਨੀਮਮ ਸੇਲ ਪ੍ਰਾਈਸ” ਜਿਸ ਤੋਂ ਘੱਟ ਸ਼ਰਾਬ ਨਹੀਂ ਵੇਚੀ ਜਾ ਸਕਦੀ। ਉਹਨਾਂ ਕਿਹਾ ਕਿ ਜੇਕਰ ਸ਼ਰਾਬ ਦੀ ਬੋਤਲ ਦਾ ਰੇਟ 531 ਹੈ ਤਾਂ 531 ਰੁਪਏ ਤੋਂ ਘੱਟ ਨਹੀਂ ਵੇਚੀ ਜਾ ਸਕਦੀ ਸਗੋਂ ਵੱਧ ਵੇਚੀ ਜਾ ਸਕਦੀ ਹੈ। ਈਟੀਓ ਨੇ ਕਿਹਾ ਕਿ ਜੇਕਰ ਸ਼ਰਾਬ ਮਹਿੰਗੀ ਵਿਕੇਗੀ ਤਾਂ ਲੋਕ ਘੱਟ ਪੀਣਗੇ ਅਤੇ ਜੇਕਰ ਸਸਤੀ ਵਿਕੇਗੀ ਤਾਂ ਲੋਕ ਸ਼ਰਾਬ ਜ਼ਿਆਦਾ ਪੀਣਗੇ। ਈਟੀਓ ਨੇ ਇਹ ਵੀ ਕਿਹਾ ਕਿ ਜੇਕਰ ਕੋਈ ਵਿਅਕਤੀ ਸ਼ਰਾਬ ਦੇ ਠੇਕੇ ਤੋਂ ਸ਼ਰਾਬ ਦੀ ਇੱਕ ਪੇਟੀ ਖਰੀਦਦੇ ਹੋਏ ਫੜਿਆ ਜਾਵੇ ਜਾਂ ਕੋਈ ਜਾਣਕਾਰੀ ਮਿਲੇ ਤਾਂ ਉਸ ਸਬੰਧੀ ਠੇਕੇਦਾਰਾਂ ‘ਤੇ ਕਾਰਵਾਈ ਕਰਨ ਦੇ ਨਿਯਮ ਵੀ ਹਨ ਪ੍ਰੰਤੂ ਜੇਕਰ ਵਿਆਹ ਅਤੇ ਹੋਰ ਸਮਾਗਮਾਂ ਮੌਕੇ ਪਰਮਿਟ ਬਣਿਆ ਹੋਵੇ ਤਾਂ ਸ਼ਰਾਬ ਦੀ ਪੇਟੀ ਵੀ ਖਰੀਦੀ ਜਾ ਸਕਦੀ ਹੈ। ‌ਬਹਰਹਾਲ ! ਡੀਸੀ ਵੱਲੋਂ ਖੁਦ ਕੀਤੇ ਸਟਿੰਗ ਆਪਰੇਸ਼ਨ ‘ਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ ਕਿ ਨਵਾਂਸ਼ਹਿਰ ਵਿੱਚ ਵੱਧ ਰੇਟ ‘ਤੇ ਸ਼ਰਾਬ ਵਿਕਣ ਸਬੰਧੀ ਡੀਸੀ ਦੀ ਅਗਲੀ ਕੀ ਕਾਰਵਾਈ ਹੋਵੇਗੀ। ‌
ਫੋਟੋ ਕੈਪਸ਼ਨ-ਡੀਸੀ ਦੇ ਸਟਿੰਗ ਆਪਰੇਸ਼ਨ ਨਾਲ ਸੰਬੰਧਿਤ ਤਸਵੀਰਾਂ

  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

…ਹੁਣ ਪ੍ਰਸ਼ਾਸਨ ਡੀਲਰ ਬਣ ਕੇ ਵੇਚੇਗਾ ਤੁਹਾਡੀ ਜਾਇਦਾਦ…ਤੇ ਦੋਵੇਂ ਪਾਸਿਆਂ ਤੋਂ ਲਵੇਗਾ ਅੱਧਾ-ਅੱਧਾ ਪ੍ਰਤੀਸ਼ਤ ਕਮਿਸ਼ਨ

…ਚੰਡੀਗੜ੍ਹ ‘ਚ ਹੁਣ ਤੱਕ ਦਾ ਸਭ ਤੋਂ ਮਹਿੰਗਾ ਸੌਦਾ…196 ਕਰੋੜ ‘ਚ ਵਿਕੀ ਜਾਇਦਾਦ

04/28/2026
ਲਓ ਜੀ !  ਲੱਗ ਗਈ ਪੱਕੀ ਮੋਹਰ…aap ਦੇ ਸੱਤ ਮੈਂਬਰਾਂ ਦੇ ਬੀਜੇਪੀ ‘ਚ ਰਲੇਵੇਂ ਨੂੰ ਰਾਜ ਸਭਾ ਦੇ ਚੇਅਰਮੈਨ ਦੀ ਮਨਜ਼ੂਰੀ

ਲਓ ਜੀ ! ਲੱਗ ਗਈ ਪੱਕੀ ਮੋਹਰ…aap ਦੇ ਸੱਤ ਮੈਂਬਰਾਂ ਦੇ ਬੀਜੇਪੀ ‘ਚ ਰਲੇਵੇਂ ਨੂੰ ਰਾਜ ਸਭਾ ਦੇ ਚੇਅਰਮੈਨ ਦੀ ਮਨਜ਼ੂਰੀ

04/27/2026
…ਜੇ CBI ਕੇਂਦਰ ਦਾ ਤੋਤਾ ਹੈ ਤਾਂ ਪੰਜਾਬ ਦੇ ਚੀਫ਼ ਸੈਕਟਰੀ ਤੇ ਡੀਜੀਪੀ….?

ਖਿੱਚ ਲਓ ਤਿਆਰੀ….ਮਈ ਦੇ ਅਖੀਰਲੇ ਹਫ਼ਤੇ ਹੋ ਸਕਦੀਆਂ ਨੇ ਨਗਰ ਨਿਗਮ ਦੀਆਂ ਚੋਣਾਂ…!

04/27/2026
Load More
Tags: #barnalanews#malwanews #meethayer #loksabhaelection#malwanews #newsupdate #dailyupdate#punjabnews#punjabpolice #barnalapolice
Previous Post

DC ਨੇ ਕਿਹਾ..ਇਹ ਸ਼ਰਾਰਤ ਆਂ,ਬੀਜੇਪੀ ਕਹਿੰਦੀ..ਕਿਸੇ ਦੀ ਸਾਜਿਸ਼ ਹੈ..PM ਮੋਦੀ ਦੇ ਹੈਲੀਪੈਡ ਵਾਲੀ ਜਗ੍ਹਾ ਵੱਲ ਕਿਸੇ ਨੇ ਨਹਿਰ ਦਾ ਖੋਲ ਦਿੱਤਾ ਪਾਣੀ

Next Post

ਬਰਨਾਲਾ ‘ਚ ਨਹੀਂ ਰੁਕ ਰਹੀ ਗਊ ਤਸਕਰੀ,ਗਊ ਸੇਵਕਾਂ ‘ਚ ਪ੍ਰਸ਼ਾਸਨ ਪ੍ਰਤੀ ਰੋਸ..ਤਕੜੇ ਸੰਘਰਸ਼ ਦੀ ਚਿਤਾਵਨੀ

Nirmal Pandori

Nirmal Pandori

Related Posts

…ਹੁਣ ਪ੍ਰਸ਼ਾਸਨ ਡੀਲਰ ਬਣ ਕੇ ਵੇਚੇਗਾ ਤੁਹਾਡੀ ਜਾਇਦਾਦ…ਤੇ ਦੋਵੇਂ ਪਾਸਿਆਂ ਤੋਂ ਲਵੇਗਾ ਅੱਧਾ-ਅੱਧਾ ਪ੍ਰਤੀਸ਼ਤ ਕਮਿਸ਼ਨ
ਪੰਜਾਬ

…ਚੰਡੀਗੜ੍ਹ ‘ਚ ਹੁਣ ਤੱਕ ਦਾ ਸਭ ਤੋਂ ਮਹਿੰਗਾ ਸੌਦਾ…196 ਕਰੋੜ ‘ਚ ਵਿਕੀ ਜਾਇਦਾਦ

by Nirmal Pandori
04/28/2026
ਲਓ ਜੀ !  ਲੱਗ ਗਈ ਪੱਕੀ ਮੋਹਰ…aap ਦੇ ਸੱਤ ਮੈਂਬਰਾਂ ਦੇ ਬੀਜੇਪੀ ‘ਚ ਰਲੇਵੇਂ ਨੂੰ ਰਾਜ ਸਭਾ ਦੇ ਚੇਅਰਮੈਨ ਦੀ ਮਨਜ਼ੂਰੀ
ਪੰਜਾਬ

ਲਓ ਜੀ ! ਲੱਗ ਗਈ ਪੱਕੀ ਮੋਹਰ…aap ਦੇ ਸੱਤ ਮੈਂਬਰਾਂ ਦੇ ਬੀਜੇਪੀ ‘ਚ ਰਲੇਵੇਂ ਨੂੰ ਰਾਜ ਸਭਾ ਦੇ ਚੇਅਰਮੈਨ ਦੀ ਮਨਜ਼ੂਰੀ

by Nirmal Pandori
04/27/2026
…ਜੇ CBI ਕੇਂਦਰ ਦਾ ਤੋਤਾ ਹੈ ਤਾਂ ਪੰਜਾਬ ਦੇ ਚੀਫ਼ ਸੈਕਟਰੀ ਤੇ ਡੀਜੀਪੀ….?
ਪੰਜਾਬ

ਖਿੱਚ ਲਓ ਤਿਆਰੀ….ਮਈ ਦੇ ਅਖੀਰਲੇ ਹਫ਼ਤੇ ਹੋ ਸਕਦੀਆਂ ਨੇ ਨਗਰ ਨਿਗਮ ਦੀਆਂ ਚੋਣਾਂ…!

by Nirmal Pandori
04/27/2026
6 ਅਧਿਆਪਕ ਜਥੇਬੰਦੀਆਂ ਨੇ  ਪੰਜਾਬ ਸਰਕਾਰ ਖ਼ਿਲਾਫ਼ ਵਜਾਇਆ ਸੰਘਰਸ਼ ਦਾ ਬਿਗਲ
ਪੰਜਾਬ

6 ਅਧਿਆਪਕ ਜਥੇਬੰਦੀਆਂ ਨੇ ਪੰਜਾਬ ਸਰਕਾਰ ਖ਼ਿਲਾਫ਼ ਵਜਾਇਆ ਸੰਘਰਸ਼ ਦਾ ਬਿਗਲ

by Nirmal Pandori
04/27/2026
…ਗੁਪਤਾ,ਮਿੱਤਲ,ਚੱਢਾ,ਸਾਹਨੀ, ਭੱਜੀ…ਹਾਏ…ਸਾਡੀਆਂ ਸੋਨੇ ਦੀਆਂ ਮੁਰਗੀਆਂ ਲੁੱਟੀਆਂ ਗਈਆਂ…aap ਹਾਈਕਮਾਂਡ ਦੀ ਚੀਸ
ਪੰਜਾਬ

…ਗੁਪਤਾ,ਮਿੱਤਲ,ਚੱਢਾ,ਸਾਹਨੀ, ਭੱਜੀ…ਹਾਏ…ਸਾਡੀਆਂ ਸੋਨੇ ਦੀਆਂ ਮੁਰਗੀਆਂ ਲੁੱਟੀਆਂ ਗਈਆਂ…aap ਹਾਈਕਮਾਂਡ ਦੀ ਚੀਸ

by Nirmal Pandori
04/27/2026
ਦਰਿੰਦਗੀ…ਬੱਚੀ ਨਾਲ ਰੇਪ ਦੀ ਕੋਸ਼ਿਸ਼ ‘ਚ ਨਾਕਾਮ ਦਰਿੰਦੇ ਨੇ ਬੱਚੀ ਦੀ ਬੇਰਹਿਮੀ ਨਾਲ ਕੀਤੀ ਹੱਤਿਆ
ਪੰਜਾਬ

ਦਰਿੰਦਗੀ…ਬੱਚੀ ਨਾਲ ਰੇਪ ਦੀ ਕੋਸ਼ਿਸ਼ ‘ਚ ਨਾਕਾਮ ਦਰਿੰਦੇ ਨੇ ਬੱਚੀ ਦੀ ਬੇਰਹਿਮੀ ਨਾਲ ਕੀਤੀ ਹੱਤਿਆ

by Nirmal Pandori
04/26/2026
Load More
Next Post
ਬਰਨਾਲਾ ‘ਚ ਨਹੀਂ ਰੁਕ ਰਹੀ ਗਊ ਤਸਕਰੀ,ਗਊ ਸੇਵਕਾਂ ‘ਚ ਪ੍ਰਸ਼ਾਸਨ ਪ੍ਰਤੀ ਰੋਸ..ਤਕੜੇ ਸੰਘਰਸ਼ ਦੀ ਚਿਤਾਵਨੀ

ਬਰਨਾਲਾ 'ਚ ਨਹੀਂ ਰੁਕ ਰਹੀ ਗਊ ਤਸਕਰੀ,ਗਊ ਸੇਵਕਾਂ 'ਚ ਪ੍ਰਸ਼ਾਸਨ ਪ੍ਰਤੀ ਰੋਸ..ਤਕੜੇ ਸੰਘਰਸ਼ ਦੀ ਚਿਤਾਵਨੀ

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

…ਚੰਡੀਗੜ੍ਹ ‘ਚ ਹੁਣ ਤੱਕ ਦਾ ਸਭ ਤੋਂ ਮਹਿੰਗਾ ਸੌਦਾ…196 ਕਰੋੜ ‘ਚ ਵਿਕੀ ਜਾਇਦਾਦ

ਬਰਨਾਲੇ ਅੱਜ ED,ED ਹੁੰਦੀ ਰਹੀ..ਸੁਣਿਐ ਕਿ…ਇੱਕ ਕਾਰੋਬਾਰੀ ਈਡੀ ਦੇ ਰਾਡਾਰ ‘ਤੇ ਹੈ…!

ਲਓ ਜੀ ! ਲੱਗ ਗਈ ਪੱਕੀ ਮੋਹਰ…aap ਦੇ ਸੱਤ ਮੈਂਬਰਾਂ ਦੇ ਬੀਜੇਪੀ ‘ਚ ਰਲੇਵੇਂ ਨੂੰ ਰਾਜ ਸਭਾ ਦੇ ਚੇਅਰਮੈਨ ਦੀ ਮਨਜ਼ੂਰੀ

ਖਿੱਚ ਲਓ ਤਿਆਰੀ….ਮਈ ਦੇ ਅਖੀਰਲੇ ਹਫ਼ਤੇ ਹੋ ਸਕਦੀਆਂ ਨੇ ਨਗਰ ਨਿਗਮ ਦੀਆਂ ਚੋਣਾਂ…!

6 ਅਧਿਆਪਕ ਜਥੇਬੰਦੀਆਂ ਨੇ ਪੰਜਾਬ ਸਰਕਾਰ ਖ਼ਿਲਾਫ਼ ਵਜਾਇਆ ਸੰਘਰਸ਼ ਦਾ ਬਿਗਲ

…ਗੁਪਤਾ,ਮਿੱਤਲ,ਚੱਢਾ,ਸਾਹਨੀ, ਭੱਜੀ…ਹਾਏ…ਸਾਡੀਆਂ ਸੋਨੇ ਦੀਆਂ ਮੁਰਗੀਆਂ ਲੁੱਟੀਆਂ ਗਈਆਂ…aap ਹਾਈਕਮਾਂਡ ਦੀ ਚੀਸ

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

Send this to a friend