Skip to main content

Gee 98News

…ਯਾਰੀ ਲੱਗੀ ਤੋਂ ਲਵਾ ਦਿੱਤੇ ਤਖ਼ਤੇ…ਟੁੱਟੀ ਤੋਂ ਚੁਗਾਠ ਪੱਟ ਲਈ…ਪੜ੍ਹੋ ਦਿਲਚਸਪ ਖ਼ਬਰ….!

ਚੰਡੀਗੜ੍ਹ, 31, ਮਈ, Gee98 news service
-ਜਦੋਂ ਕਿਸੇ ਨਾਲ ਚਿਰਾਂ ਤੋਂ ਜੁੜਿਆ ਗੂੜਾ ਰਿਸ਼ਤਾ ਟੁੱਟ ਜਾਵੇ ਤਾਂ ਇਹ ਦੋਵੇਂ ਧਿਰਾਂ ਲਈ ਮੁਸ਼ਕਿਲ ਭਰਿਆ ਸਮਾਂ ਹੁੰਦਾ ਹੈ। ਕੁਝ ਲੋਕ ਰਿਸ਼ਤਾ ਟੁੱਟਣ ਤੋਂ ਬਾਅਦ ਮੁੜ ਸੰਭਲਣ ਦੀ ਕੋਸ਼ਿਸ਼ ਕਰਦੇ ਹਨ ਅਤੇ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਦੀ ਯੋਜਨਾ ਬਣਾਉਂਦੇ ਹਨ ਪ੍ਰੰਤੂ ਇਹ ਖ਼ਬਰ ਪੜ੍ਹ ਕੇ ਤੁਸੀਂ ਹੈਰਾਨ ਹੋ ਜਾਵੋਗੇ ਕਿ ਇੱਕ ਚਾਰਟਰਡ ਅਕਾਊਂਟੈਂਟ (CA) ਨੇ ਆਪਣੀ ਪ੍ਰੇਮਿਕਾ ਨਾਲ ਬਰੇਕ ਅੱਪ ਤੋਂ ਬਾਅਦ ਉਸਨੂੰ ਇੱਕ ਚਿੱਠੀ ਲਿਖੀ ਜਿਸ ਸਬੰਧੀ ਉਸਦੀ ਪ੍ਰੇਮਿਕਾ ਦੀ ਦੋਸਤ ਲੜਕੀ ਨੇ ਟਵਿੱਟਰ ‘ਤੇ ਜ਼ਿਕਰ ਕੀਤਾ ਹੈ। ਟਵਿੱਟਰ ਯੂਜ਼ਰ ਲੜਕੀ ਨੇ ਲਿਖਿਆ ਕਿ ਜਦੋਂ ਆਦਿਤਿਆ (CA) ਦਾ ਬ੍ਰੇਕਅੱਪ ਹੋਇਆ ਤਾਂ ਉਸ ਨੂੰ ਇਸ ਗੱਲ ਦੀ ਚਿੰਤਾ ਨਹੀਂ ਸੀ ਕਿ ਉਸ ਦੀ ਪ੍ਰੇਮਿਕਾ ਸਾਕਸ਼ੀ ਉਸ ਤੋਂ ਦੂਰ ਹੋ ਜਾਵੇਗੀ, ਸਗੋਂ ਉਸ ਨੂੰ ਇਸ ਗੱਲ ਦੀ ਜ਼ਿਆਦਾ ਚਿੰਤਾ ਸੀ ਕਿ ਉਸ ਵੱਲੋਂ ਰਿਲੇਸ਼ਨਸ਼ਿਪ ਦੌਰਾਨ ਖਰਚ ਕੀਤੇ ਅੱਧੇ ਪੈਸੇ ਕਿਵੇਂ ਵਾਪਸ ਮਿਲ ਸਕਦੇ ਹਨ। ਰਿਸ਼ਤਾ ਟੁੱਟਣ ਤੋਂ ਬਾਅਦ ਇਸ ਪ੍ਰੇਮੀ ਨੇ ਪੂਰਾ ਹਿਸਾਬ-ਕਿਤਾਬ ਬਣਾ ਕੇ ਆਪਣੀ ਪ੍ਰੇਮਿਕਾ ਨੂੰ ਭੇਜ ਦਿੱਤਾ। ਉਸ ਨੇ ਸਿਗਰੇਟ ਤੋਂ ਲੈ ਕੇ ਕੌਫੀ ਤੱਕ ਦੇ ਪੈਸੇ ਮੰਗੇ। ਆਦਿਤਿਆ ਨੇ ਐਕਸਲ ਸ਼ੀਟ ‘ਤੇ ਸਾਰੇ ਖਾਤਿਆਂ ਦੀ ਸੂਚੀ ਬਣਾ ਕੇ ਉਸ ਨੂੰ ਭੇਜ ਦਿੱਤੀ ਜਿਸ ਵਿੱਚ ਉਸਨੇ ਨੇ 7 ਮਹੀਨਿਆਂ ਦੇ ਖ਼ਰਚੇ ਲਿਖੇ ਹਨ। ਉਸਨੇ ਸਿਗਰੇਟ, ਕੌਫੀ, ਕੈਬ ਦਾ ਕਿਰਾਇਆ, ਫਿਲਮਾਂ ਦੀਆਂ ਟਿਕਟਾਂ, ਪਾਰਟੀਆਂ, ਖਰੀਦਦਾਰੀ, ਸਟੇਸ਼ਨਰੀ ਆਦਿ ਲਈ ਕੀਤੇ ਸਾਰੇ ਖਰਚੇ ਜੋੜੇ ਹਨ । ਪ੍ਰੇਮੀ ਨੇ ਕੁੱਲ 1 ਲੱਖ ਰੁਪਏ ਤੋਂ ਵੱਧ ਖਰਚ ਕੀਤੇ, ਜਿਸ ਵਿੱਚੋਂ ਸਾਕਸ਼ੀ ਦਾ ਹਿੱਸਾ 51 ਹਜ਼ਾਰ ਰੁਪਏ ਤੋਂ ਵੱਧ ਸੀ। ਉਸ ਨੇ 18 ਫੀਸਦੀ ਜੀਐਸਟੀ ਵਸੂਲ ਕੇ 60 ਹਜ਼ਾਰ ਰੁਪਏ ਦਾ ਬਿੱਲ ਭੇਜਿਆ। ਇਸ ਦੇ ਨਾਲ ਹੀ ਆਦਿਤਿਆ ਨੇ ਆਪਣੀ ਸਾਬਕਾ ਗਰਲ ਫਰੈਂਡ ਨੂੰ ਕਿਸ਼ਤਾਂ ਰਾਹੀਂ ਪੈਸੇ ਮੋੜਨ ਦਾ ਬਦਲ ਵੀ ਦਿੱਤਾ ਪਰ ਉਸ ਵਿੱਚ ਵੀ 4 ਫੀਸਦੀ ਵਿਆਜ਼ ਦੇਣ ਲਈ ਕਿਹਾ। ਟਵਿਟਰ ‘ਤੇ ਇਹ ਪੋਸਟ ਬਹੁਤ ਵਾਇਰਲ ਹੋ ਰਹੀ ਹੈ ਜਿਸ ਨੂੰ 13 ਲੱਖ ਵਿਊਜ਼ ਮਿਲ ਚੁੱਕੇ ਹਨ ਜਦਕਿ ਕਈ ਲੋਕਾਂ ਨੇ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।

error: Content is protected !!