Gee 98News

ਬਰਨਾਲਾ ਵਿਖੇ ਸੜਕ ਸੁਰੱਖਿਆ ਫੋਰਸ ਨੇ ਗਸ਼ਤ ਦੌਰਾਨ ਸੜਕ ‘ਤੇ ਖੜੇ ਟਰੱਕ ‘ਚੋਂ ਇੱਕ ਵਿਅਕਤੀ ਦੀ ਲਾਸ਼ ਕੀਤੀ ਬਰਾਮਦ

ਬਰਨਾਲਾ,8 ਜੂਨ, Gee98 news service
-ਸੜਕ ਸੁਰੱਖਿਆ ਫੋਰਸ ਬਰਨਾਲਾ ਦੀ ਟੀਮ ਨੇ ਬਰਨਾਲਾ ਬਠਿੰਡਾ ਮੇਨ ਹਾਈਵੇ ‘ਤੇ ਪਿੰਡ ਖੁੱਡੀ ਖੁਰਦ ਨੇੜੇ ਇੱਕ ਖੜੇ ਟਰੱਕ HR 38 X 0729 ਵਿੱਚੋਂ ਇੱਕ ਵਿਅਕਤੀ ਦੀ ਲਾਸ਼ ਬਰਾਮਦ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੜਕ ਸੁਰੱਖਿਆ ਫੋਰਸ ਦੇ ASI ਗੁਰਬਖਸ਼ੀਸ਼ ਸਿੰਘ ਨੇ ਦੱਸਿਆ ਕਿ ਦੇਰ ਰਾਤ 10 ਕੁ ਵਜੇ ਸੜਕ ਸੁਰੱਖਿਆ ਫੋਰਸ ਦੀ ਟੀਮ ਨੇ ਸੜਕ ਉਪਰ ਇੱਕ ਖੜੇ ਟਰੱਕ ਦੀ ਪੜ੍ਹਤਾਲ ਕੀਤੀ ਤਾਂ ਅੰਦਰ ਇੱਕ ਵਿਅਕਤੀ ਪਿਆ ਸੀ ਜੋ ਟਰੱਕ ਦੀ ਟਾਕੀ ਖੜਕਾਉਣ ‘ਤੇ ਵੀ ਨਾ ਉੱਠਿਆ, ਸੜਕ ਸੁਰੱਖਿਆ ਫੋਰਸ ਟੀਮ ਮੈਂਬਰਾਂ ਵੱਲੋਂ ਖ਼ੁਦ ਟਾਕੀ ਖੋਲਣ ‘ਤੇ ਪਤਾ ਲੱਗਾ ਕਿ ਅੰਦਰ ਟਰੱਕ ਅੰਦਰ ਪਏ ਵਿਅਕਤੀ ਦੀ ਮੌਤ ਹੋ ਚੁੱਕੀ ਸੀ। ‌ ਪੁਲਿਸ ਨੂੰ ਮਿਲੇ ਦਸਤਾਵੇਜਾਂ ਤੋਂ ਮ੍ਰਿਤਕ ਵਿਅਕਤੀ ਦੀ ਪਹਿਚਾਣ ਪ੍ਰਵੇਸ਼ ਕੁਮਾਰ ਵਾਸੀ ਉੱਤਰ ਪ੍ਰਦੇਸ਼ ਵਜੋਂ ਹੋਈ, ਜੋ ਨੋਇਡਾ ਯੂਪੀ ਤੋਂ ਬਠਿੰਡਾ ਵਿਖੇ ਸਮਾਨ ਛੱਡਣ ਆਇਆ ਸੀ। ਉਹਨਾਂ ਦੱਸਿਆ ਕਿ ਪੜ੍ਹਤਾਲ ਕਰਦੇ ਹੋਏ ਉਸਦੇ ਮਾਲਕ ਅਤੇ ਪਰਿਵਾਰਿਕ ਮੈਂਬਰਾਂ ਨਾਲ ਸੰਪਰਕ ਕੀਤਾ ਅਤੇ ਲਾਸ਼ ਨੂੰ ਸਿਵਿਲ ਹਸਪਤਾਲ ਬਰਨਾਲਾ ਵਿਖੇ ਰਖਵਾਇਆ। ਥਾਣਾ ਰੂੜੇਕੇ ਕਲਾਂ ਦੀ ਪੁਲਿਸ ਮੌਤ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ। ‌ਪੁਲਿਸ ਅਧਿਕਾਰੀਆਂ ਅਨੁਸਾਰ ਇਸ ਮਾਮਲੇ ‘ਚ ਮ੍ਰਿਤਕ ਵਿਅਕਤੀ ਦੇ ਭਰਾ ਤਜਿੰਦਰ ਸਿੰਘ ਦੇ ਬਿਆਨ ਦਰਜ ਕੀਤੇ ਗਏ ਹਨ ਜਿਸ ਦੇ ਆਧਾਰ ‘ਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

error: Content is protected !!