Gee 98News

ਪ੍ਰਤਾਪ ਸਿੰਘ ਬਾਜਵਾ ਦੀ ਸਾਬਕਾ ਮੰਤਰੀ ਦੇ ਘਰ ਫੇਰੀ ਦੀ ਚਰਚਾ…ਹੋ ਸਕਦੀ ਹੈ ਘਰ ਵਾਪਸੀ

ਚੰਡੀਗੜ੍ਹ,12 ਜੂਨ, Gee98 news service
-ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਅਤੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਬੀਤੀ ਸ਼ਾਮ ਅਚਾਨਕ ਪੰਜਾਬ ਦੇ ਸਾਬਕਾ ਕਾਂਗਰਸੀ ਮੰਤਰੀ ਅਤੇ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਿਲ ਹੋਏ ਸੁੰਦਰ ਸ਼ਾਮ ਅਰੋੜਾ ਨਾਲ ਮੁਲਾਕਾਤ ਕੀਤੀ। ਪ੍ਰਤਾਪ ਸਿੰਘ ਬਾਜਵਾ ਅਚਾਨਕ ਸੁੰਦਰ ਸ਼ਿਆਮ ਅਰੋੜਾ ਦੀ ਰਿਹਾਇਸ਼ ‘ਤੇ ਪੁੱਜੇ ਅਤੇ ਕਾਫੀ ਸਮਾਂ ਬਿਤਾਇਆ। ‌ ਬਾਜਵਾ ਵੱਲੋਂ ਅਰੋੜਾ ਨਾਲ ਕੀਤੀ ਅਚਾਨਕ ਇਸ ਮੁਲਾਕਾਤ ਤੋਂ ਬਾਅਦ ਸਿਆਸੀ ਅਟਕਲਾਂ ਤੇਜ਼ ਹੋ ਗਈਆਂ ਹਨ। ‌ ਦੱਸ ਦੇਈਏ ਕਿ ਸੁੰਦਰ ਸ਼ਿਆਮ ਅਰੋੜਾ ਕੁਝ ਸਮਾਂ ਪਹਿਲਾਂ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਿਲ ਹੋ ਗਏ ਸਨ। ਮੰਨਿਆ ਜਾ ਰਿਹਾ ਹੈ ਕਿ ਪ੍ਰਤਾਪ ਸਿੰਘ ਬਾਜਵਾ ਦੀ ਫੇਰੀ ਤੋਂ ਬਾਅਦ ਅਰੋੜਾ ਘਰ ਵਾਪਸੀ ਕਰ ਸਕਦੇ ਹਨ।

error: Content is protected !!