Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

…ਤੇ ਹੁਣ ਚਰਨਜੀਤ ਸਿੰਘ ਬਰਾੜ ਨੇ ਵੀ ਖਿੱਚ ਦਿੱਤੀ ਲਕੀਰ.. ਸੁਖਬੀਰ ਬਾਦਲ ਨੂੰ ਲਿਖ ਦਿੱਤਾ ਤਿੱਖਾ/ਖੁੱਲ੍ਹਾ ਪੱਤਰ..ਪੜ੍ਹੋ ਪੱਤਰ ਦੀ ਕਾਪੀ

Nirmal Pandori by Nirmal Pandori
06/13/2024
in ਪੰਜਾਬ
Reading Time: 1 min read
A A
0
…ਤੇ ਹੁਣ ਚਰਨਜੀਤ ਸਿੰਘ ਬਰਾੜ ਨੇ ਵੀ ਖਿੱਚ ਦਿੱਤੀ ਲਕੀਰ.. ਸੁਖਬੀਰ ਬਾਦਲ ਨੂੰ ਲਿਖ ਦਿੱਤਾ ਤਿੱਖਾ/ਖੁੱਲ੍ਹਾ ਪੱਤਰ..ਪੜ੍ਹੋ ਪੱਤਰ ਦੀ ਕਾਪੀ
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਚੰਡੀਗੜ੍ਹ,13 ਜੂਨ, Gee98 news service
-ਪੰਜਾਬ ‘ਚ ਲੋਕ ਸਭਾ ਚੋਣਾਂ ਬੁਰੀ ਤਰ੍ਹਾਂ ਹਾਰਨ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਵਿੱਚ ਸਿਆਸੀ ਭੁਚਾਲ ਦੀ ਰਫਤਾਰ ਵੱਧਦੀ ਜਾ ਰਹੀ ਹੈ। ਹੁਣ ਸੀਨੀਅਰ ਅਕਾਲੀ ਆਗੂ ਚਰਨਜੀਤ ਸਿੰਘ ਬਰਾੜ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਖੁੱਲ੍ਹਾ ਪੱਥਰ ਲਿਖ ਕੇ ਕੁਝ ਸੁਝਾਅ ਦਿੱਤੇ ਹਨ।ਚਰਨਜੀਤ ਸਿੰਘ ਬਰਾੜ ਨੇ ਸੁਖਬੀਰ ਸਿੰਘ ਬਾਦਲ ਨੂੰ ਮੁਖ਼ਾਤਿਬ ਹੁੰਦੇ ਹੋਏ ਕਿਹਾ ਹੈ ਕਿ ਤੁਸੀਂ ਪਾਰਟੀ ਪ੍ਰਧਾਨ ਬਣੇ ਰਹੋ ਪਰ ਪਾਰਟੀ ਦੇ ਵਡੇਰੇ ਹਿੱਤਾਂ ਲਈ ਇਕ ਪੰਚ ਪ੍ਰਧਾਨੀ ਬਣਾਉਣੀ ਚਾਹੀਦੀ ਹੈ। ਚਰਨਜੀਤ ਬਰਾੜ ਨੇ ਅਪਣੇ ਪੱਤਰ ਵਿਚ ਲਿਖਿਆ ਕਿ ਮੈਂ ਚੋਣਾਂ ਦੇ ਅਗਲੇ ਦਿਨ ਤੋਂ ਤੁਹਾਨੂੰ ਮਿਲ ਕੇ ਬੇਨਤੀ ਕਰਨਾਂ ਚਾਹੁੰਦਾ ਸੀ ਪਰ ਤੁਹਾਡੇ ਵੱਲੋਂ ਟਾਈਮ ਨਾ ਮਿਲਣ ਕਰਕੇ ਮੈਨੂੰ ਖੁੱਲੇ ਪੱਤਰ ਰਾਹੀਂ ਸੁਝਾਅ ਦੇਣੇ ਪੈ ਰਹੇ ਹਨ। ਜੋ ਮੈਂ ਲਿਖ ਰਿਹਾ ਹਾਂ ਹੋ ਸਕਦਾ ਹੈ ਤੁਹਾਨੂੰ ਚੰਗਾ ਨਾ ਲੱਗੇ ਪਰ ਪਾਰਟੀ ਦੇ ਵਡੇਰੇ ਹਿਤਾਂ ਲਈ ਤੁਹਾਨੂੰ ਸੁਝਾਅ ਦੇ ਰਿਹਾ ਹਾਂ। ਬੇਨਤੀ ਇਹ ਹੈ ਕਿ ਤੁਸੀਂ ਪਾਰਟੀ ਪ੍ਰਧਾਨ ਬਣੇ ਰਹੋ ਪਰ ਕਿਰਪਾ ਕਰਕੇ ਪਾਰਟੀ ਦੇ ਵਡੇਰੇ ਹਿਤਾਂ ਲਈ ਇਕ ਪੰਚ ਪ੍ਰਧਾਨੀ ਬਣਾ ਦਿਉ। ਜਿਸ ਵਿਚ ਸ: ਬਲਵਿੰਦਰ ਸਿੰਘ ਭੁੰਦੜ ਕਨਵੀਨਰ, ਐਡਵੋਕੇਟ ਹਰਜਿੰਦਰ ਸਿੰਘ ਧਾਮੀ ਮੈਂਬਰ, ਬੀਬਾ ਹਰਸਿਮਰਤ ਕੌਰ ਬਾਦਲ ਮੈਂਬਰ, ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ ਮੈਂਬਰ, ਸ: ਗੁਲਜ਼ਾਰ ਸਿੰਘ ਰਣੀਕੇ ਪ੍ਰਧਾਨ ਐਸਸੀ ਵਿੰਗ ਮੈਂਬਰ, ਸ: ਹੀਰਾ ਸਿੰਘ ਗਾਬੜੀਆ ਪ੍ਰਧਾਨ ਬੀਸੀ ਵਿੰਗ ਮੈਂਬਰ, ਐਨ ਕੇ ਸ਼ਰਮਾ ਪ੍ਰਧਾਨ ਟਰੇਡ ਤੇ ਇੰਡਸਟਰੀ ਵਿੰਗ ਮੈਂਬਰ ਅਤੇ ਮੈਨੂੰ ਉਸ ਵਿਚ ਮੈਂਬਰ ਸਕੱਤਰ ਬਿੰਨਾਂ ਵੋਟ ਦੇ ਅਧਿਕਾਰ ਤੋਂ ਬਣਾ ਸਕਦੇ ਹੋ। (ਕੋਰ ਕਮੇਟੀ ਦੀ ਸਲਾਹ ਨਾਲ ਕਨਵੀਨਰ ਜਾਂ ਮੈਂਬਰ ਹੋਰ ਕੋਈ ਵੀ ਹੋ ਸਕਦੇ ਹਨ) ।‌ ਇਹ ਐਲਾਨ ਕਰੋ ਕਿ ਇਹ ਪ੍ਰਜੀਡੀਅਮ 14 ਦਿਸੰਬਰ 2024 ਤੱਕ ਹੈ ਜਦੋ ਤੱਕ ਨਵੀ ਭਰਤੀ ਹੋਕੇ ਨਵੇ ਡੈਲੀਗੇਟਾਂ ਰਾਹੀ ਨਵੇਂ ਪ੍ਰਧਾਨ ਦੀ ਚੋਣ ਨਾ ਹੋ ਜਾਵੇ। ਉਸ ਸਮੇਂ ਤੱਕ ਪਾਰਟੀ ਦੇ ਸਾਰੇ ਫ਼ੈਸਲੇ ਉਪਰੋਕਤ ਜਾਂ ਜਿਹੜੀ ਵੀ ਪ੍ਰਜੀਡੀਅਮ ਬਣੇ ਉਹ ਕਰੇਗੀ। ਜਿਸ ਵਿਚ ਆਉਣ ਵਾਲੀਆਂ ਚੋਣਾਂ ਲੜਨਾ, ਐਸਜੀਪੀਸੀ ਦੀਆਂ ਵੋਟਾਂ ਬਣਾਉਣਾਂ ਤੇ ਜੇਕਰ ਜਨਰਲ ਇਲੈਕਸ਼ਨ ਆਉਂਦੀ ਹੈ ਉਹ ਲੜਾਉਣੀ, ਜੇਕਰ ਜਨਰਲ ਚੋਣਾਂ ਨਹੀਂ ਆਉਂਦੀਆਂ ਤਾਂ ਨਵੰਬਰ ਵਿਚ ਐਸਜੀਪੀਸੀ ਮੈਂਬਰਾਂ ਤੋਂ ਐਸਜੀਪੀਸੀ ਪ੍ਰਧਾਨ ਤੇ ਅੰਤਰਿੰਗ ਕਮੇਟੀ ਦੀ ਚੋਣ ਕਰਾਉਣੀ, ਪਾਰਟੀ ਦੀ ਭਰਤੀ ਆਦਿ ਸਾਰੇ ਸਿਆਸੀ ਕੰਮ ਪ੍ਰਜੀਡੀਅਮ ਦੇਖੇਗੀ। ਤੁਸੀਂ ਕਹੋ ਕਿ ਮੈਨੂੰ ਜਿੱਥੇ ਪਾਰਟੀ ਹੁਕਮ ਕਰੇਗੀ ਮੈਂ ਪਹਿਰਾ ਦੇਵਾਂਗਾਂ। ਦੂਸਰਾ ਜੋ ਅਸੀਂ ਮੁਆਫ਼ੀ ਪਾਰਟੀ ਦੇ ਸਥਾਪਨਾ ਦਿਵਸ ਮੌਕੇ ਸ੍ਰੀ ਅਖੰਡ ਪਾਠ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਨਮੁੱਖ ਮੰਗ ਚੁੱਕੇ ਹਾਂ ਮੈਂ ਉਸ ਸਮੇਂ 14 ਦਿਸੰਬਰ ਦੇ ਮੌਕੇ ਵੀ ਮੁਆਫ਼ੀ ਮੰਗਣ ਤੋਂ ਪਹਿਲਾਂ ਵੀ ਤੁਹਾਨੂੰ ਜ਼ੁਬਾਨੀ ਵੀ ਤੇ ਲਿਖਤੀ ਵੀ ਬੇਨਤੀ ਕੀਤੀ ਸੀ ਕਿ ਮੁਆਫ਼ੀ ਵਿਧੀ-ਵਿਧਾਨ ਮੁਤਾਬਕ ਲਿਖ ਕੇ ਮੰਗ ਲਈਏ ਜੋ ਸਜ਼ਾ ਸ੍ਰੀ ਅਕਾਲ ਤਖ਼ਤ ਲਾਵੇ ਉਹ ਨਿਮਾਣੇ ਸਿੱਖ ਤਰਾਂ ਭੁਗਤੀਏ ਪ੍ਰਮਾਤਮਾ ਭਲੀ ਕਰੇਗਾ। ਪਰ ਜਿਵੇਂ ਬਾਕੀ ਸਲਾਹਾਂ ਨੂੰ ਅਕਸਰ ਦਰਕਿਨਾਰ ਕਰ ਦਿੱਤਾ ਜਾਂਦਾ ਹੈ ਠੀਕ ਉਸੇ ਤਰਾਂ ਇਹ ਸਲਾਹ ਵੀ ਉਸ ਸਮੇਂ ਨਹੀ ਮੰਨੀ ਗਈ। ਪ੍ਰਧਾਨ ਜੀ ਹੁਣ ਵੀ ਗੱਲ ਉੱਥੇ ਹੀ ਖੜੀ ਹੈ ! ਸਾਡੇ ਨਾਲ ਪ੍ਰਮਾਤਮਾ ਰੁੱਸਿਆ ਹੈ ਤਾਂ ਹੀ ਇੰਨਾਂ ਮਾੜਾ ਹਾਲ ਹੋ ਰਿਹਾ ਹੈ। ਹਰਸਿਮਰਤ ਕੌਰ ਬਾਦਲ ਕਿਉਂ ਜਿੱਤੇ ਕਿਉਂਕਿ ਮਿਹਨਤ ਕਰਨ ਦੇ ਨਾਲ-ਨਾਲ ਉਹ ਡੇਰੇ ਦੀ ਮੁਆਫ਼ੀ ਕਰਵਾਉਣ ਦੇ ਭਾਗੀਦਾਰ ਨਹੀਂ ਸਨ।ਤੀਸਰਾ ਸੁਝਾਅ ਹੈ ਕਿ ਪਾਰਟੀ ਇੱਕ ਮਹੀਨੇ ਵਿਚ ਵੀ ਖੜੀ ਹੋ ਸਕਦੀ ਹੈ ਪਰ ਸ਼ਰਤ ਇਹ ਹੈ ਮੁਆਫ਼ੀ ਦੇ ਨਾਲ-ਨਾਲ ਮੇਰੀ ਸਲਾਹ ਮੁਤਾਬਕ ਇੱਕ ਮਹੀਨਾਂ ਚੱਲ ਕੇ ਦੇਖ ਲਓ। ਜਿੱਥੇ ਪਿਛਲੇ 3 ਸਾਲ ਤੋਂ ਆਪਣੇ ਨਿੱਜੀ ਮੁਫ਼ਾਦ ਪਾਲਣ ਵਾਲੇ ਬਦਨਾਮ ਸਿਆਸੀ ਸਲਾਹਕਾਰ ਤੇ ਨਿੱਜੀ ਤੌਰ ਤੇ ਤੰਗਦਿੱਲ ਇਨਸਾਨ, ਅਫ਼ਸਰਾਂ ਤੇ ਤਨਖ਼ਾਹਦਾਰਾਂ ਦੀ ਸਲਾਹ ਨਾਲ ਚੱਲ ਕੇ ਦੇਖ ਲਿਆ ਹੈ।ਉੱਥੇ ਹੁੱਣ ਇੱਕ ਮਹੀਨਾਂ ਲੋਕਾਂ ਦੀ ਇੱਛਾ ਮੁਤਾਬਕ ਸਖ਼ਤ ਫੈਸਲੇ ਲੈ ਕੇ ਦੇਖੋ। ਪਾਰਟੀ ਵੀ ਚੜਦੀ ਕਲਾ ਵਿੱਚ ਚੱਲੇਗੀ, ਪਾਰਟੀ ਪ੍ਰਧਾਨ ਵੀ ਰਹੋਗੇ ਤੇ ਮੁੱਖ ਮੰਤਰੀ ਵੀ ਬਣੋਗੇ। ਕਿਉਂਕਿ ਪਾਰਟੀ ਪੰਥ ਪ੍ਰਤੀ ਜਜ਼ਬੇ ਵਾਲੇ ਵਰਕਰਾਂ ਨਾਲ ਚੱਲਦੀ ਹੈ ਨਾ ਕਿ ਵੱਡੇ ਪੈਕੇਜ ਦੇਣ ਵਾਲੇ ਸਲਾਹਕਾਰਾਂ ਨਾਲ। ਜੇਕਰ ਮੇਰੀ ਕੋਈ ਗੱਲ ਚੰਗੀ ਨਾ ਲੱਗੀ ਤਾਂ ਨਿਮਰਤਾ ਸਾਹਿਤ ਮੁਆਫ਼ੀ ਚਾਹੁੰਦਾਂ ਹਾਂ ਜੀ- ਚਰਨਜੀਤ ਸਿੰਘ ਬਰਾੜ।

  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

ਚਾਹ ਨਾਲ ਆਂਡਾ…MP ਸੰਦੀਪ ਪਾਠਕ ਦੇ ਖ਼ਿਲਾਫ਼ ਪੰਜਾਬ ‘ਚ ਦੋ ਕੇਸ ਦਰਜ

ਚਾਹ ਨਾਲ ਆਂਡਾ…MP ਸੰਦੀਪ ਪਾਠਕ ਦੇ ਖ਼ਿਲਾਫ਼ ਪੰਜਾਬ ‘ਚ ਦੋ ਕੇਸ ਦਰਜ

05/02/2026
ਦਿਲਜੀਤ ਦੋਸਾਂਝ ਨੇ ਪੱਟਾਂ ‘ਤੇ ਥਾਪੀ ਮਾਰ ਕੇ ਖਾਲਿਸਤਾਨੀ ਪੱਖੀਆਂ ‘ਤੇ ਕੀਤੀਆਂ ਤਿੱਖੀਆਂ ਟਿੱਪਣੀਆਂ

ਦਿਲਜੀਤ ਦੋਸਾਂਝ ਨੇ ਪੱਟਾਂ ‘ਤੇ ਥਾਪੀ ਮਾਰ ਕੇ ਖਾਲਿਸਤਾਨੀ ਪੱਖੀਆਂ ‘ਤੇ ਕੀਤੀਆਂ ਤਿੱਖੀਆਂ ਟਿੱਪਣੀਆਂ

05/02/2026
Breaking…ਹਾਈਕੋਰਟ ਨੇ ਟਰਾਈਡੈਂਟ ਦੇ ਖ਼ਿਲਾਫ਼ ਪ੍ਰਦੂਸ਼ਣ ਬੋਰਡ ਦੀ ਕਾਰਵਾਈ ‘ਤੇ ਲਗਾਈ ਰੋਕ

Breaking…ਹਾਈਕੋਰਟ ਨੇ ਟਰਾਈਡੈਂਟ ਦੇ ਖ਼ਿਲਾਫ਼ ਪ੍ਰਦੂਸ਼ਣ ਬੋਰਡ ਦੀ ਕਾਰਵਾਈ ‘ਤੇ ਲਗਾਈ ਰੋਕ

05/01/2026
Load More
Tags: #barnalanews#malwanews #meethayer #loksabhaelection#malwanews #newsupdate #dailyupdate#punjabnews#punjabpolice #barnalapolice
Previous Post

ਬਰਨਾਲਾ ਜ਼ਿਮਨੀ ਚੋਣ : ਜੇਤੂ ਚਿਹਰੇ ‘ਤੇ ਦਾਅ ਖੇਡੇਗੀ AAP….CM ਮਾਨ ਦੇ ਭਰੋਸੇਯੋਗ ਸਾਥੀ ਦੇ ਨਾਮ ਦੀ ਚਰਚਾ ਸ਼ੁਰੂ….!

Next Post

ਗੁਰਦਾਸ ਮਾਨ ਨੂੰ ਹਾਈਕੋਰਟ ਨੇ ਦਿੱਤੀ ਵੱਡੀ ਰਾਹਤ…ਸੰਗੀਨ ਧਾਰਾਵਾਂ ਤਹਿਤ ਦਰਜ ਹੋਇਆ ਕੇਸ ਕੀਤਾ ਰੱਦ

Nirmal Pandori

Nirmal Pandori

Related Posts

ਚਾਹ ਨਾਲ ਆਂਡਾ…MP ਸੰਦੀਪ ਪਾਠਕ ਦੇ ਖ਼ਿਲਾਫ਼ ਪੰਜਾਬ ‘ਚ ਦੋ ਕੇਸ ਦਰਜ
ਪੰਜਾਬ

ਚਾਹ ਨਾਲ ਆਂਡਾ…MP ਸੰਦੀਪ ਪਾਠਕ ਦੇ ਖ਼ਿਲਾਫ਼ ਪੰਜਾਬ ‘ਚ ਦੋ ਕੇਸ ਦਰਜ

by Nirmal Pandori
05/02/2026
ਦਿਲਜੀਤ ਦੋਸਾਂਝ ਨੇ ਪੱਟਾਂ ‘ਤੇ ਥਾਪੀ ਮਾਰ ਕੇ ਖਾਲਿਸਤਾਨੀ ਪੱਖੀਆਂ ‘ਤੇ ਕੀਤੀਆਂ ਤਿੱਖੀਆਂ ਟਿੱਪਣੀਆਂ
ਪੰਜਾਬ

ਦਿਲਜੀਤ ਦੋਸਾਂਝ ਨੇ ਪੱਟਾਂ ‘ਤੇ ਥਾਪੀ ਮਾਰ ਕੇ ਖਾਲਿਸਤਾਨੀ ਪੱਖੀਆਂ ‘ਤੇ ਕੀਤੀਆਂ ਤਿੱਖੀਆਂ ਟਿੱਪਣੀਆਂ

by Nirmal Pandori
05/02/2026
Breaking…ਹਾਈਕੋਰਟ ਨੇ ਟਰਾਈਡੈਂਟ ਦੇ ਖ਼ਿਲਾਫ਼ ਪ੍ਰਦੂਸ਼ਣ ਬੋਰਡ ਦੀ ਕਾਰਵਾਈ ‘ਤੇ ਲਗਾਈ ਰੋਕ
ਪੰਜਾਬ

Breaking…ਹਾਈਕੋਰਟ ਨੇ ਟਰਾਈਡੈਂਟ ਦੇ ਖ਼ਿਲਾਫ਼ ਪ੍ਰਦੂਸ਼ਣ ਬੋਰਡ ਦੀ ਕਾਰਵਾਈ ‘ਤੇ ਲਗਾਈ ਰੋਕ

by Nirmal Pandori
05/01/2026
ਹੁਣ ਬਿਨਾਂ OTP (DAC) ਨਹੀਂ ਮਿਲੇਗਾ ਗੈਸ LPG ਗੈਸ ਸਿਲੰਡਰ
ਪੰਜਾਬ

ਹੁਣ ਬਿਨਾਂ OTP (DAC) ਨਹੀਂ ਮਿਲੇਗਾ ਗੈਸ LPG ਗੈਸ ਸਿਲੰਡਰ

by Nirmal Pandori
05/01/2026
ਟਰਾਈਡੈਂਟ ‘ਤੇ ਪ੍ਰਦੂਸ਼ਣ ਰੇਡ….ਯਾਰੀ ਲੱਗੀ ਤੋਂ ਲਵਾ ਦਿੱਤੇ ਤਖ਼ਤੇ…ਟੁੱਟੀ ਤੋਂ ਚੁਗਾਠ ਪੱਟ ਲੀ….!
ਪੰਜਾਬ

ਟਰਾਈਡੈਂਟ ‘ਤੇ ਪ੍ਰਦੂਸ਼ਣ ਰੇਡ….ਯਾਰੀ ਲੱਗੀ ਤੋਂ ਲਵਾ ਦਿੱਤੇ ਤਖ਼ਤੇ…ਟੁੱਟੀ ਤੋਂ ਚੁਗਾਠ ਪੱਟ ਲੀ….!

by Nirmal Pandori
05/01/2026
ਇੱਕ ਕਤਲ ਹੋਰ ਹੋ ਗਿਆ ਸ਼ਹਿਣਾ ‘ਚ…ਨਹਿਰ ਦੇ ਕਿਨਾਰੇ ਤੋਂ ਮਿਲੀ ਇੱਕ ਵਿਅਕਤੀ ਦੀ ਲਾਸ਼
ਪੰਜਾਬ

ਜਵਾਈ ਨੇ ਲਾਇਸੰਸੀ ਪਿਸਤੌਲ ਨਾਲ ਆਪਣੇ ਸਹੁਰੇ ਅਤੇ ਸਾਲੇ ਦੀ ਕੀਤੀ ਹੱਤਿਆ

by Nirmal Pandori
04/30/2026
Load More
Next Post
ਗੁਰਦਾਸ ਮਾਨ ਨੂੰ ਹਾਈਕੋਰਟ ਨੇ ਦਿੱਤੀ ਵੱਡੀ ਰਾਹਤ…ਸੰਗੀਨ ਧਾਰਾਵਾਂ ਤਹਿਤ ਦਰਜ ਹੋਇਆ ਕੇਸ ਕੀਤਾ ਰੱਦ

ਗੁਰਦਾਸ ਮਾਨ ਨੂੰ ਹਾਈਕੋਰਟ ਨੇ ਦਿੱਤੀ ਵੱਡੀ ਰਾਹਤ…ਸੰਗੀਨ ਧਾਰਾਵਾਂ ਤਹਿਤ ਦਰਜ ਹੋਇਆ ਕੇਸ ਕੀਤਾ ਰੱਦ

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

ਵਿਦਿਆਰਥੀ ਨੇ ਕੀਤੀ ਆਤਮਹੱਤਿਆ…ਪ੍ਰਿੰਸੀਪਲ ‘ਤੇ ਮਾਮਲਾ ਦਰਜ

ਚਾਹ ਨਾਲ ਆਂਡਾ…MP ਸੰਦੀਪ ਪਾਠਕ ਦੇ ਖ਼ਿਲਾਫ਼ ਪੰਜਾਬ ‘ਚ ਦੋ ਕੇਸ ਦਰਜ

ਦਿਲਜੀਤ ਦੋਸਾਂਝ ਨੇ ਪੱਟਾਂ ‘ਤੇ ਥਾਪੀ ਮਾਰ ਕੇ ਖਾਲਿਸਤਾਨੀ ਪੱਖੀਆਂ ‘ਤੇ ਕੀਤੀਆਂ ਤਿੱਖੀਆਂ ਟਿੱਪਣੀਆਂ

Breaking…ਹਾਈਕੋਰਟ ਨੇ ਟਰਾਈਡੈਂਟ ਦੇ ਖ਼ਿਲਾਫ਼ ਪ੍ਰਦੂਸ਼ਣ ਬੋਰਡ ਦੀ ਕਾਰਵਾਈ ‘ਤੇ ਲਗਾਈ ਰੋਕ

ਹੁਣ ਬਿਨਾਂ OTP (DAC) ਨਹੀਂ ਮਿਲੇਗਾ ਗੈਸ LPG ਗੈਸ ਸਿਲੰਡਰ

ਟਰਾਈਡੈਂਟ ‘ਤੇ ਪ੍ਰਦੂਸ਼ਣ ਰੇਡ….ਯਾਰੀ ਲੱਗੀ ਤੋਂ ਲਵਾ ਦਿੱਤੇ ਤਖ਼ਤੇ…ਟੁੱਟੀ ਤੋਂ ਚੁਗਾਠ ਪੱਟ ਲੀ….!

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

Send this to a friend