Skip to main content

Gee 98News

ਪੰਜਾਬ ‘ਚ ਬਿਜਲੀ ਦੀਆਂ ਦਰਾਂ ‘ਚ ਵਾਧਾ…16 ਜੂਨ ਤੋਂ ਹੋਵੇਗਾ ਲਾਗੂ

ਚੰਡੀਗੜ੍ਹ,14 ਜੂਨ, Gee98 news service
-ਲੋਕ ਸਭਾ ਚੋਣਾਂ ਦਾ ਅਮਲ ਪੂਰਾ ਹੋਣ ਤੋਂ ਬਾਅਦ ਪੰਜਾਬ ਵਿੱਚ ਬਿਜਲੀ ਦੇ ਰੇਟ ਵਿੱਚ ਪ੍ਰਤੀ ਯੂਨਿਟ ਵਾਧਾ ਕੀਤਾ ਗਿਆ ਹੈ।‌ ਲੋਕ ਸਭਾ ਚੋਣਾਂ ਤੋਂ ਪਹਿਲਾਂ ਪਾਵਰਕਾਮ ਨੇ ਇਲੈਕਟਰੀਸਿਟੀ ਰੈਗੂਲੇਟਰੀ ਕਮਿਸ਼ਨ ਤੋਂ ਬਿਜਲੀ ਦੀਆਂ ਕੀਮਤਾਂ ਵਿੱਚ ਵਾਧਾ ਕਰਨ ਦੀ ਇਜਾਜ਼ਤ ਮੰਗੀ ਸੀ। ‌ ਹੁਣ ਕਮਿਸ਼ਨ ਨੇ ਵਿੱਤੀ ਵਰ੍ਹੇ 2024-25 ਲਈ ਨਵੇਂ ਟੈਰਿਫ ਚਾਰਜ ਨਿਰਧਾਰਿਤ ਕਰ ਦਿੱਤੇ ਹਨ। ‌ ਬਿਜਲੀ ਦੇ ਰੇਟ ਵਿੱਚ ਪ੍ਰਤੀ ਯੂਨਿਟ ਇਹ ਵਾਧਾ 16 ਜੂਨ ਤੋਂ ਪੰਜਾਬ ‘ਚ ਲਾਗੂ ਹੋ ਜਾਵੇਗਾ ਅਤੇ ਵਧੇ ਹੋਏ ਇਹ ਰੇਟ ਸਾਰੀਆਂ ਸ੍ਰੇਣੀਆਂ ‘ਤੇ ਲਾਗੂ ਹੋਣਗੇ। ‌ ਪ੍ਰਾਪਤ ਜਾਣਕਾਰੀ ਮੁਤਾਬਿਕ ਬਿਜਲੀ ਦੀਆਂ ਇਹਨਾਂ ਦਰਾਂ ਵਿੱਚ 10 ਤੋਂ 12 ਪੈਸੇ ਤੱਕ ਪ੍ਰਤੀ ਯੂਨਿਟ ਵਾਧਾ ਕੀਤਾ ਗਿਆ ਹੈ। ‌ਇਹ ਵਾਧਾ ਖਪਤ ਕੀਤੀਆਂ ਯੂਨਿਟਾਂ ਦੀ ਗਿਣਤੀ ਦੇ ਅਨੁਸਾਰ ਹੋਵੇਗਾ ਜਿਵੇਂ ਦੋ ਕਿਲੋਵਾਟ ਲੋਡ ਤੱਕ 0-100 ਯੂਨਿਟ ਤੱਕ 10 ਪੈਸੇ ਵਾਧਾ ਹੋਵੇਗਾ 101 ਤੋਂ 300 ਯੂਨਿਟ ਤੱਕ 12 ਪੈਸੇ ਵਾਧਾ ਹੋਵੇਗਾ।‌ ਇਸੇ ਤਰ੍ਹਾਂ 3 ਤੋਂ 7 ਕਿਲੋਵਾਟ ਲੋਡ ਤੱਕ ਵੀ ਵਾਧਾ ਲਾਗੂ ਹੋਵੇਗਾ । 7 ਕਿਲੋਵਾਟ ਤੋਂ ਉੱਪਰ ਕੋਈ ਵਾਧਾ ਨਹੀਂ ਕੀਤਾ ਗਿਆ ਹੈ।

error: Content is protected !!