ਚੰਡੀਗੜ੍ਹ,14 ਜੂਨ, Gee98 news service
-ਜੇਕਰ ਤੁਸੀਂ ਸਰਕਾਰੀ ਮੁਲਾਜ਼ਮ ਹੋ ਅਤੇ ਕਿਧਰੇ ਘੁੰਮਣ ਜਾਣ ਦਾ ਪ੍ਰੋਗਰਾਮ ਬਣਾ ਰਹੇ ਹੋ ਤਾਂ ਅਗਲੇ ਤਿੰਨ ਦਿਨ ਤੁਹਾਡੇ ਲਈ ਚੰਗੇ ਰਹਿਣਗੇ ਕਿਉਂਕਿ ਸ਼ਨੀਵਾਰ ਐਤਵਾਰ ਸੋਮਵਾਰ ਤਿੰਨ ਦਿਨ ਸਰਕਾਰੀ ਅਦਾਰੇ ਬੰਦ ਰਹਿਣਗੇ। ਸਰਕਾਰੀ ਸਕੂਲਾਂ ਵਿੱਚ ਬੱਚਿਆਂ ਨੂੰ ਪਹਿਲਾਂ ਹੀ ਛੁੱਟੀਆਂ ਚੱਲ ਰਹੀਆਂ ਹਨ। ਦੱਸ ਦੇਈਏ ਕਿ 15 ਜੂਨ ਨੂੰ ਸ਼ਨੀਵਾਰ ਅਤੇ 16 ਜੂਨ ਨੂੰ ਐਤਵਾਰ ਹੈ, ਜਿਸ ਦਿਨ ਸਰਕਾਰੀ ਦਫ਼ਤਰਾਂ ਵਿੱਚ ਛੁੱਟੀ ਹੁੰਦੀ ਹੈ। ਇਸ ਤੋਂ ਬਾਅਦ ਸੋਮਵਾਰ 17 ਜੂਨ ਨੂੰ ਸੂਬੇ ਭਰ ਦੇ ਸਰਕਾਰੀ ਦਫ਼ਤਰਾਂ, ਹੋਰ ਅਦਾਰਿਆਂ ਅਤੇ ਵਪਾਰਕ ਅਦਾਰਿਆਂ ਵਿੱਚ ਛੁੱਟੀ ਰਹੇਗੀ ਕਿਉਂਕਿ ਇਸ ਦਿਨ ਈਦ-ਉਲ-ਜ਼ੁਹਾ (ਬਕਰੀਦ) ਦਾ ਤਿਉਹਾਰ ਹੈ। ਪੰਜਾਬ ਸਰਕਾਰ ਨੇ ਸਾਲ 2024 ਦੀਆਂ ਸਰਕਾਰੀ ਛੁੱਟੀਆਂ ਦੀ ਸੂਚੀ ਵਿੱਚ ਇਸ ਤਿਉਹਾਰ ਨੂੰ ਛੁੱਟੀ ਵਜੋਂ ਐਲਾਨਿਆ ਹੈ।










