Gee 98News

ਹੰਕਾਰ ,ਨਫਰਤ ਅਤੇ ਬੁਰਾਈਆਂ ਨੂੰ ਤਿਆਗਣਾ ਹੀ ਸਭ ਤੋਂ ਵੱਡੀ ਕੁਰਬਾਨੀ-ਡਾ.ਮਿੱਠੂ ਮੁਹੰਮਦ

-ਮਹਿਲ ਕਲਾ ਵਿਖੇ ਮਨਾਇਆ ਬਕਰੀਦ ਦਾ ਤਿਉਹਾਰ
ਮਹਿਲ ਕਲਾਂ ,17 ਜੂਨ (Gee98 news service)
ਇੱਥੇ ਈਦਗਾਹ ਵਿੱਚ ਮੁਸਲਿਮ ਭਾਈਚਾਰੇ ਨੇ ਸੈਂਕੜਿਆਂ ਦੀ ਤਾਦਾਦ ਵਿੱਚ ਇਕੱਤਰ ਹੋ ਕੇ ਮਸਜਿਦ ਦੇ ਇਮਾਮ ਕਾਰੀ ਮੁਹੰਮਦ ਆਯੂਬ ਖਾਨ ਦੀ ਅਗਵਾਈ ਵਿੱਚ ਬਕਰੀਦ ਦੀ ਨਮਾਜ਼ ਅਦਾ ਕੀਤੀ। ਇਸ ਸਮੇਂ ਬੋਲਦਿਆਂ ਸੂਬਾਈ ਮੁਸਲਿਮ ਆਗੂ ਡਾਕਟਰ ਮਿੱਠੂ ਮੁਹੰਮਦ ਮਹਿਲ ਕਲਾਂ ਅਤੇ ਮਸਜਿਦ ਦੇ ਪ੍ਰਧਾਨ ਮੁਹੰਮਦ ਅਕਬਰ ਖਾਨ ਨੇ ਕਿਹਾ ਕਿ ਮਹਿਲ ਕਲਾਂ ਦੀ ਧਰਤੀ ਤੋਂ ਸਰਬ ਸਾਂਝੀਵਾਲਤਾ ਦਾ ਦਿੱਤਾ ਗਿਆ ਸੁਨੇਹਾ ” ਹਿੰਦੂ ਮੁਸਲਿਮ ਸਿੱਖ ਇਸਾਈ ਆਪਸ ਦੇ ਵਿੱਚ ਭਾਈ ਭਾਈ” ਦੇਸ਼ ਵਿਦੇਸ਼ ਵਿੱਚ ਵੱਖਰੀ ਪਹਿਚਾਣ ਬਣਾ ਚੁੱਕਾ ਹੈ। ਕਿਉਂਕਿ ਅੱਜ ਈਦ ਦੀਆਂ ਮੁਬਾਰਕਾਂ ਦੇਣ ਵਾਲਿਆਂ ਵਿੱਚ ਹਿੰਦੂ ਅਤੇ ਸਿੱਖ ਭਾਈਚਾਰੇ ਨੇ ਭਰਵੀਂ ਸਮੂਲੀਅਤ ਕੀਤੀ। ਈਦ-ਉਲ-ਅਜਹਾ ਦੇ ਪਾਕ ਮੌਕੇ ਤੇ ਇਲਾਕਾ ਮਹਿਲ ਕਲਾਂ ਨਿਵਾਸੀਆਂ, ਪੰਜਾਬ ਵਾਸੀਆਂ ਅਤੇ ਦੇਸ਼ ਵਿਦੇਸ਼ ਦੇਸ਼ ਵਸਦੇ ਸਮੂਹ ਪੰਜਾਬੀਆਂ ਨੂੰ ਈਦ ਦੀ ਮੁਬਾਰਕਬਾਦ ਦਿੱਤੀ। ਇਸ ਮੌਕੇ ਬੋਲਦਿਆਂ ਮੁਸਲਿਮ ਆਗੂਆਂ ਨੇ ਕਿਹਾ ਕਿ ਜਿੱਥੇ ਜਾਨਵਰਾਂ ਦੀ ਕੁਰਬਾਨੀ ਦੇਣ ਨਾਲ ਈਦ ਮਨਾਈ ਜਾਂਦੀ ਹੈ, ਉੱਥੇ ਆਪਣੇ ਅੰਦਰੋਂ ਬੁਰਾਈਆਂ ਜਿਵੇਂ ਕਿ ਘਮੰਡ, ਲਾਲਚ ਅਤੇ ਨਫਰਤ ਦੀ ਕੁਰਬਾਨੀ ਦੇ ਕੇ ਮਨਾਈ ਜਾਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਈਦ ਸਾਨੂੰ ਸਾਰਿਆਂ ਨੂੰ ਮਿਲਜੁਲ ਕੇ ਆਪਸੀ ਭਾਈਚਾਰੇ ਨੂੰ ਬਣਾਈ ਰੱਖਦੇ ਹੋਏ ਪੰਜਾਬ ਅਤੇ ਦੇਸ਼ ਨੂੰ ਤਰੱਕੀ ਦੀ ਰਾਹ ਤੇ ਅੱਗੇ ਲੈ ਜਾਣ ਦਾ ਸੰਦੇਸ਼ ਦਿੰਦੀ ਹੈ। ਇਸ ਸਮੇਂ ਹੋਰਨਾਂ ਤੋਂ ਇਲਾਵਾ ਦਿਲਸ਼ਾਦ ਤੱਗੜ, ਪਾਲਦੀਨ,ਯਾਸੀਨ ਖਾਨ,ਡਾਕਟਰ ਕਾਕਾ, ਮੁਹੰਮਦ ਸਾਬਰ ਅਲੀ, ਸਲੀਮ ਖਾਨ, ਦਿਲਵਰ ਹੁਸੈਨ, ਮੁਹੰਮਦ ਅਰਸ਼ਦ, ਮੁਹੰਮਦ ਦਿਲਸ਼ਾਦ ਅਲੀ, ਮੁਹੰਮਦ ਸਮਸੇਰ ਅਲੀ, ਅਰਸ਼ਦ ਅਲੀ, ਆਸ਼ਰਫ ਅਲੀ, ਬੂਟਾ ਖਾਨ, ਵਕੀਲ ਖਾਨ, ਨਜੀਰ ਖਾਨ, ਸੁਖਪਾਲਦੀਨ, ਸੁਬਹਾਨ ਅਲੀ, ਖਿਜਰ ਅਲੀ, ਨਸੀਬ ਮੁਹੰਮਦ ਆਦਿ ਤੋਂ ਇਲਾਵਾ ਸੈਂਕੜਿਆਂ ਦੀ ਤਾਦਾਦ ਵਿੱਚ ਮੁਸਲਿਮ ਭਾਈਚਾਰੇ ਦੇ ਲੋਕ ਮੌਜੂਦ ਸਨ।)
ਅੱਜ ਮਹਿਲ ਕਲਾਂ ਵਿਖੇ ਈਦਗਾਹ ਵਿੱਚ ਮੁਸਲਿਮ ਭਾਈਚਾਰੇ ਨੇ ਸੈਂਕੜਿਆਂ ਦੀ ਤਾਦਾਦ ਵਿੱਚ ਇਕੱਤਰ ਹੋ ਕੇ ਮਸਜਿਦ ਦੇ ਇਮਾਮ ਕਾਰੀ ਮੁਹੰਮਦ ਆਯੂਬ ਖਾਨ ਦੀ ਅਗਵਾਈ ਵਿੱਚ ਬਕਰੀਦ ਦੀ ਨਮਾਜ਼ ਅਦਾ ਕੀਤੀ।

error: Content is protected !!