Gee 98News

ਇਕਲੌਤਾ ਪੁੱਤ ਸੀ ਮਾਪਿਆਂ ਦਾ, ਰਜਵਾਹੇ ‘ਤੇ ਨਹਾਉਣ ਗਿਆ ਡੁੱਬ ਗਿਆ…ਮਿਲੀ ਲਾਸ਼

ਬਰਨਾਲਾ,18 ਜੂਨ, Gee98 news service
-ਜ਼ਿਲ੍ਹੇ ਦੇ ਪਿੰਡ ਟੱਲੇਵਾਲ ਵਿਖੇ ਆਪਣੇ ਦੋਸਤਾਂ ਨਾਲ ਰਜਵਾਹੇ ‘ਚ ਨਹਾਉਣ ਗਏ ਕਿ 17 ਕੁ ਸਾਲਾਂ ਦੇ ਨਾਬਾਲਿਗ ਦੀ ਡੁੱਬਣ ਨਾਲ ਮੌਤ ਹੋਣ ਦੀ ਦੁਖਦਾਈ ਖ਼ਬਰ ਹੈ। ਮ੍ਰਿਤਕ ਦੀ ਪਹਿਚਾਣ ਮਾਣਕ ਸਿੰਘ (17 ਸਾਲ) ਪੁੱਤਰ ਰੇਸ਼ਮ ਸਿੰਘ ਵਾਸੀ ਪਿੰਡ ਭੋਤਨਾ ਵਜੋਂ ਹੋਈ ਹੈ ਜੋ ਆਪਣੇ ਦੋਸਤਾਂ ਨਾਲ ਟੱਲੇਵਾਲ ਰਜਵਾਹੇ ‘ਚ ਨਹਾਉਣ ਗਿਆ ਸੀ। ਜਦੋਂ ਉਸਨੇ ਰਜਵਾਹੇ ਵਿੱਚ ਛਾਲ ਮਾਰੀ ਤਾਂ ਉਹ ਵਾਪਸ ਪਾਣੀ ਤੋਂ ਬਾਹਰ ਨਹੀਂ ਆਇਆ। ਉਸਦੇ ਦੋਸਤਾਂ ਨੇ ਉਸਦੀ ਕਾਫ਼ੀ ਤਲਾਸ਼ ਕੀਤੀ ਪ੍ਰੰਤੂ ਉਸ ਦਾ ਕੋਈ ਥਹੁ ਪਤਾ ਨਾ ਲੱਗਿਆ। ‌ ਕੁਝ ਘੰਟਿਆਂ ਬਾਅਦ ਉਸਦੀ ਲਾਸ਼ ਕੁਝ ਕਿਲੋਮੀਟਰ ਅੱਗੇ ਜਾ ਕੇ ਪਿੰਡ ਦੀਪਗੜ੍ਹ ਦੇ ਨੇੜੇ ਮਿਲੀ। ‌ ਪ੍ਰਾਪਤ ਜਾਣਕਾਰੀ ਅਨੁਸਾਰ ਸੋਮਵਾਰ ਪਿੰਡ ਭੋਤਨਾ ਦੇ ਬੱਸ ਸਟੈਂਡ ‘ਤੇ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਹੋਈ ਸੀ। ਛਬੀਲ ਤੋਂ ਬਾਅਦ ਮਾਣਕ ਸਿੰਘ ਆਪਣੇ ਸਾਥੀਆਂ ਨਾਲ ਪੁਲਿਸ ਬੈਰੀਕੇਡ ਪਿੰਡ ਟੱਲੇਵਾਲ ਛੱਡਣ ਲਈ ਚਲਿਆ ਗਿਆ ਅਤੇ ਜ਼ਿਆਦਾ ਗਰਮੀ ਹੋਣ ਕਾਰਨ ਉਹ ਆਪਣੇ ਸਾਥੀਆਂ ਨਾਲ ਰਜਵਾਹੇ ‘ਤੇ ਨਹਾਉਣ ਚਲਿਆ ਗਿਆ। ‌ ਮ੍ਰਿਤਕ ਮਾਣਕ ਸਿੰਘ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ, ਜਿਸ ਦੀ ਮੌਤ ਤੋਂ ਬਾਅਦ ਪੂਰੇ ਪਿੰਡ ਭੋਤਨਾ ਵਿੱਚ ਸੋਗ ਦੀ ਲਹਿਰ ਹੈ। ‌

error: Content is protected !!