Skip to main content

Gee 98News

…’ਹੋਣ ਨਹੀਂ ਦਿੰਦਾ ਮੈਨੂੰ ਅੰਦਰ ਵਕੀਲ..ਖ਼ਾਸ ਮੇਰਾ ਰਹਿੰਦਾ ਜਲੰਧਰ ਵਕੀਲ’…ਗੀਤ ਲਗਾ ਕੇ ਕੁੜੀ ਨੇ ਥਾਣੇ ‘ਚ ਹੀ ਬਣਾਤੀ ਰੀਲ…ਫੇਰ ਮੰਗੀ ਮਾਫ਼ੀ

ਚੰਡੀਗੜ੍ਹ,20 ਜੂਨ, Gee98 news service
-ਸੋਸ਼ਲ ਮੀਡੀਆ ‘ਤੇ ਰੀਲ ਬਣਾ ਕੇ ਪਾਉਣ ਦਾ ਜਨੂੰਨ ਲੋਕਾਂ ਦੇ ਸਿਰ ‘ਤੇ ਐਨਾ ਜ਼ਿਆਦਾ ਸਵਾਰ ਹੋਇਆ ਹੈ ਕਿ ਕਈ ਵਾਰ ਇਹ ਰੀਲਾਂ ਬਣਾਉਣ ਵਾਲੇ ਸੋਸ਼ਲ ਮੀਡੀਆ ਕਲਾਕਾਰ ਕਾਨੂੰਨ ਦੀਆਂ ਵੀ ਧੱਜੀਆਂ ਉਡਾ ਦਿੰਦੇ ਹਨ। ਇੱਕ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਜਿਸ ਅਨੁਸਾਰ ਇੱਕ ਨੌਜਵਾਨ ਲੜਕੀ ਨੇ ਲੁਧਿਆਣਾ ਦੇ ਹੈਬੋਵਾਲ ਥਾਣੇ ‘ਚ ਰੀਲ ਬਣਾ ਕੇ ਆਪਣੇ ਇੰਸਟਾਗਰਾਮ ਅਕਾਊਂਟ ‘ਤੇ ਪੋਸਟ ਕਰ ਦਿੱਤੀ ਅਤੇ ਗੀਤ ਲਗਾ ਦਿੱਤਾ “ਹੋਣ ਨਹੀਂ ਦਿੰਦਾ ਮੈਨੂੰ ਅੰਦਰ ਵਕੀਲ.. ਖ਼ਾਸ ਮੇਰਾ ਰਹਿੰਦਾ ਜਲੰਧਰ ਵਕੀਲ”..। ‌ ਇਸ ਦੇ ਨਾਲ ਹੀ ਉਸ ਲੜਕੀ ਨੇ ਇੱਕ ਤੇਜ਼ਧਾਰ ਹਥਿਆਰ ਨਾਲ ਆਪਣੀ ਵੀਡੀਓ ਪੋਸਟ ਕਰ ਦਿੱਤੀ ਜਿਸ ਤੋਂ ਬਾਅਦ ਇਹ ਸੋਸ਼ਲ ਮੀਡੀਆ ‘ਤੇ ਜੰਗਲ ਦੀ ਅੱਗ ਵਾਂਗ ਵਾਇਰਲ ਹੋ ਗਈ। ‌ਪੁਲਿਸ ਥਾਣੇ ਵਿੱਚ ਬਣਾਈ ਰੀਲ ਵਾਇਰਲ ਹੋਣ ਤੋਂ ਬਾਅਦ ਪੁਲਿਸ ਹਰਕਤ ਦੇ ਵਿੱਚ ਆਈ ਅਤੇ ਪੜ੍ਹਤਾਲ ਕਰਦੀ ਸਬੰਧਿਤ ਲੜਕੀ ਤੱਕ ਪੁੱਜੀ। ਪੁਲਿਸ ਨੇ ਜਦ ਲੜਕੀ ਨੂੰ ਥਾਣੇ ਵਿੱਚ ਰੀਲ ਬਣਾਉਣ ਸਬੰਧੀ ਪੁੱਛਿਆ ਤਾਂ ਉਹ ਕੋਈ ਸਪੱਸ਼ਟ ਜਵਾਬ ਨਾ ਦੇ ਸਕੀ। ਉਸਨੇ ਕਿਹਾ ਕਿ ਉਹ ਆਪਣੇ ਰਿਸ਼ਤੇਦਾਰਾਂ ਦੇ ਨਾਲ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਉਣ ਆਈ ਸੀ ਜਿੱਥੇ ਉਸਨੇ ਰੀਲ ਬਣਾ ਕੇ ਇੰਸਟਾਗਰਾਮ ‘ਤੇ ਪੋਸਟ ਕਰ ਦਿੱਤੀ ਅਤੇ ਇਸ ਦੇ ਨਾਲ ਹੀ ਇੱਕ ਤੇਜ਼ਧਾਰ ਹਥਿਆਰ ਨਾਲ ਪਹਿਲਾਂ ਬਣਾਈ ਵੀਡੀਓ ਵੀ ਪੋਸਟ ਕਰ ਦਿੱਤੀ। ‌ ਇਹ ਮਾਮਲਾ ਪੁਲਿਸ ਕਮਿਸ਼ਨਰ ਦੇ ਵੀ ਧਿਆਨ ਵਿੱਚ ਲਿਆਂਦਾ ਗਿਆ ਜਿਸ ਤੋਂ ਬਾਅਦ ਉਹ ਪੁਲਿਸ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਸੰਬੰਧਿਤ ਲੜਕੀ ਨੇ ਥਾਣੇ ਵਿੱਚ ਰੀਲ ਬਣਾਉਣ ਲਈ ਮਾਫ਼ੀ ਮੰਗੀ ਅਤੇ ਕਿਹਾ ਕਿ ਉਹ ਅੱਗੇ ਤੋਂ ਅਜਿਹੀ ਗਲਤੀ ਨਹੀਂ ਕਰੇਗੀ। ਲੁਧਿਆਣਾ ਪੁਲਿਸ ਕਮਿਸ਼ਨਰ ਦੇ ਆਫੀਸੀਅਲ ਪੇਜ ‘ਤੇ ਰੀਲ ਬਣਾਉਣ ਵਾਲੀ ਲੜਕੀ ਵੱਲੋਂ ਮੰਗੀ ਗਈ ਮਾਫੀ ਵੀ ਵੀਡੀਓ ਸ਼ੇਅਰ ਕੀਤੀ ਗਈ ਹੈ ਜਿਸ ਵਿੱਚ ਦਿਖਾਇਆ ਗਿਆ ਕਿ ਪਹਿਲਾਂ ਨੌਜਵਾਨ ਲੜਕੀ ਨੇ ਕਿਸ ਤਰ੍ਹਾਂ ਰੀਅਲ ਬਣਾਈ ਅਤੇ ਜਦ ਪੜ੍ਹਤਾਲ ਕੀਤੀ ਗਈ ਤਾਂ ਫਿਰ ਉਸ ਨੇ ਮਾਫੀ ਮੰਗੀ।

error: Content is protected !!