Gee 98News

ਬਰਨਾਲੇ ‘ਚ ਵਾਪਰੀ ਵੱਡੀ ਘਟਨਾ : ਇੱਕ ਕੋਠੀ ‘ਚੋਂ ਮਿਲੀਆਂ ਤਿੰਨ ਜਣਿਆਂ ਦੀਆਂ ਲਾਸ਼ਾਂ

ਬਰਨਾਲਾ,22 ਜੂਨ, (ਨਿਰਮਲ ਸਿੰਘ ਪੰਡੋਰੀ)-
-ਸਥਾਨਕ ਠੀਕਰੀਵਾਲਾ ਚੌਂਕ ਨੇੜੇ ਬਰਨਾਲਾ ਸੰਖੇੜਾ ਬਾਈਪਾਸ ਰੋਡ ‘ਤੇ ਰਾਮ ਰਾਜਿਆ ਕਲੋਨੀ ਦੀ ਇੱਕ ਕੋਠੀ ਵਿੱਚੋਂ ਇੱਕੋ ਹੀ ਪਰਿਵਾਰ ਦੇ ਤਿੰਨ ਜੀਆਂ ਦੀਆਂ ਲਾਸ਼ਾਂ ਮਿਲਣ ਤੋਂ ਬਾਅਦ ਪੂਰੇ ਸ਼ਹਿਰ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਇਸ ਦੇ ਨਾਲ ਹੀ ਪਰਿਵਾਰ ਦਾ ਪਾਲਤੂ ਕੁੱਤਾ ਵੀ ਮ੍ਰਿਤਕ ਹਾਲ ਦੇ ਵਿੱਚ ਪਾਇਆ ਗਿਆ। ‌ ਮ੍ਰਿਤਕਾਂ ਦੀ ਪਹਿਚਾਣ ਕੁਲਬੀਰ ਸਿੰਘ, ਬਲਵੰਤ ਕੌਰ ਤੇ ਨਿਮਰਤ ਕੌਰ ਵੱਲੋਂ ਹੋਈ ਹੈ। ਇਹਨਾਂ ਤਿੰਨਾਂ ਵਿਅਕਤੀਆਂ ਦੀ ਮੌਤ ਦੇ ਕਾਰਨਾਂ ਬਾਰੇ ਫਿਲਹਾਲ ਕੁਝ ਵੀ ਸਾਹਮਣੇ ਨਹੀਂ ਆ ਰਿਹਾ। ਇਹ ਸਮੂਹਿਕ ਆਤਮ ਹੱਤਿਆ ਹੈ ਜਾਂ ਫਿਰ ਕਿਸੇ ਨੇ ਇਹਨਾਂ ਦੇ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਮ੍ਰਿਤਕ ਕੁਲਬੀਰ ਸਿੰਘ ਦੀ ਉਮਰ 45 ਸਾਲ, ਉਸ ਦੀ ਮਾਤਾ ਬਲਵੰਤ ਕੌਰ ਦੀ ਉਮਰ 65 ਸਾਲ ਅਤੇ ਉਸਦੀ ਬੇਟੀ ਨਿਮਰਤ ਕੌਰ ਦੀ ਉਮਰ ਕਰੀਬ 18 ਕੁ ਸਾਲ ਦੱਸੀ ਜਾ ਰਹੀ ਹੈ। ‌ ਇਹ ਘਟਨਾ 7.30 ਵਜੇ ਦੀ ਦੱਸੀ ਜਾ ਰਹੀ ਹੈ ਜਦ ਮ੍ਰਿਤਕ ਕੁਲਵੀਰ ਸਿੰਘ ਦੀ ਪਤਨੀ ਦੁੱਧ ਲੈਣ ਗਈ ਹੋਈ ਸੀ। ਜਦੋਂ ਪਤਨੀ ਦੁੱਧ ਲੈ ਕੇ ਘਰ ਆਈ ਤਾਂ ਘਰ ਵਿੱਚ ਖੂਨ ਨਾਲ ਲੱਥ ਪੱਥ ਲਾਸ਼ਾਂ ਪਈਆਂ ਸਨ। ਲੋਕ ਚਰਚਾ ਹੈ ਕਿ ਕੁਲਬੀਰ ਸਿੰਘ ਨੇ ਪਹਿਲਾਂ ਆਪਣੀ ਮਾਂ ਬਲਵੰਤ ਕੌਰ, ਧੀ ਨਿਮਰਤ ਕੌਰ ਅਤੇ ਫਿਰ ਪਾਲਤੂ ਕੁੱਤੇ ਦੇ ਗੋਲੀ ਮਾਰ ਕੇ ਬਾਅਦ ਵਿੱਚ ਖੁਦ ਨੂੰ ਗੋਲੀ ਮਾਰ ਲਈ। ਮੌਕੇ ਤੇ ਉੱਚ ਪੁਲਿਸ ਅਧਿਕਾਰੀ ਪੁੱਜੇ ਹੋਏ ਹਨ ਅਤੇ ਪੁਲਿਸ ਸਾਰੇ ਪਹਿਲੂਆਂ ਤੋਂ ਘਟਨਾ ਦੀ ਜਾਂਚ ਕਰ ਰਹੀ।

error: Content is protected !!