ਚੰਡੀਗੜ੍ਹ,23 ਜੂਨ, Gee98 news service
-ਭਾਰਤ ਦੇ ਇੱਕ ਹੋਰ ਰਾਜ ਦਾ ਨਾਮ ਬਦਲ ਦਿੱਤਾ ਜਾਵੇਗਾ। ਕੇਰਲ ਵਿਧਾਨ ਸਭਾ ਨੇ ਸੋਮਵਾਰ 24 ਜੂਨ ਨੂੰ ਸਰਬਸੰਮਤੀ ਨਾਲ ਸੂਬੇ ਦਾ ਨਾਮ ਬਦਲਣ ਬਾਰੇ ਇੱਕ ਮਤਾ ਪਾਸ ਕੀਤਾ, ਜਿਸ ਵਿੱਚ ਮੰਗ ਕੀਤੀ ਗਈ ਕਿ ਸੰਵਿਧਾਨ ਵਿੱਚ ਅਧਿਕਾਰਤ ਤੌਰ ‘ਤੇ ਰਾਜ ਦਾ ਨਾਮ ਬਦਲ ਕੇ ਕੇਰਲਮ ਕੀਤਾ ਜਾਵੇ। ਇਹ ਪ੍ਰਸਤਾਵ ਮੁੱਖ ਮੰਤਰੀ ਪਿਨਾਰਾਈ ਵਿਜਯਨ ਨੇ ਪੇਸ਼ ਕੀਤਾ ਸੀ। ਜ਼ਿਕਰਯੋਗ ਕਿ ਪਿਛਲੇ ਸਾਲ ਅਗਸਤ 2023 ‘ਚ ਵੀ ਅਜਿਹਾ ਹੀ ਪ੍ਰਸਤਾਵ ਪਾਸ ਕੀਤਾ ਗਿਆ ਸੀ ਪਰ ਤਕਨੀਕੀ ਖਰਾਬੀ ਕਾਰਨ ਇਸ ਨੂੰ ਦੁਬਾਰਾ ਪੇਸ਼ ਕਰਨਾ ਪਿਆ ਸੀ। ਆਪਣੇ ਪ੍ਰਸਤਾਵ ਵਿੱਚ ਸੀਐਮ ਪਿਨਰਾਈ ਨੇ ਕਿਹਾ ਕਿ ਮਲਿਆਲਮ ਵਿੱਚ ‘ਕੇਰਲਮ’ ਨਾਮ ਆਮ ਤੌਰ ‘ਤੇ ਵਰਤਿਆ ਜਾਂਦਾ ਹੈ। ਹਾਲਾਂਕਿ, ਰਾਜ ਨੂੰ ਸਰਕਾਰੀ ਰਿਕਾਰਡ ਵਿੱਚ ‘ਕੇਰਲਾ’ ਕਿਹਾ ਜਾਂਦਾ ਹੈ। ਇਸ ਪਿਛੋਕੜ ਵਿੱਚ ਇਹ ਪ੍ਰਸਤਾਵ ਲਿਆਂਦਾ ਗਿਆ ਹੈ। ਕੇਰਲਾ ਸਰਕਾਰ ਦਾ ਇਹ ਪ੍ਰਸਤਾਵ ਕੇਰਲਾ ਦੇ ਆਮ ਲੋਕਾਂ ਨੂੰ ਗਹਿਰੇ ਤੌਰ ਤੇ ਪ੍ਰਭਾਵਿਤ ਕਰੇਗਾ।