ਚੰਡੀਗੜ੍ਹ, 20 ਅਗਸਤ, Gee98 News service
-ਪੈਰਿਸ ਓਲੰਪਿਕ 2024 ਦੇ ਫਾਈਨਲ ਤੋਂ ਆਯੋਗ ਕਰਾਰ ਦਿੱਤੇ ਜਾਣ ਦੇ ਖ਼ਿਲਾਫ਼ ਭਾਰਤੀ ਪਹਿਲਵਾਨ ਵਿਨੇਸ਼ ਫੋਗਾਟ ਦੀ ਅਪੀਲ ਰੱਦ ਕਰਨ ਸਬੰਧੀ ਕੋਰਟ ਆਫ ਆਰਬਿਟਰੇਸ਼ਨ ਫਾਰ ਸਪੋਰਟਸ (CAS) ਨੇ ਹੁਣ ਆਪਣੀ ਵਿਸਥਾਰਤ ਰਿਪੋਰਟ ਦੇ ਦਿੱਤੀ ਹੈ। ਕੋਰਟ ਆਫ ਆਰਬਿਟਰੇਸ਼ਨ ਫਾਰ ਸਪੋਰਟਸ (CAS) ਨੇ ਕਿਹਾ ਕਿ ਖਿਡਾਰੀਆਂ ਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਉਹ ਆਪਣੇ ਭਾਰ ਦੀ ਸੀਮਾ ਦੇ ਅੰਦਰ ਰਹੇ ਅਤੇ ਇਸ ਤਰ੍ਹਾਂ ਦੇ ਮਾਮਲੇ ‘ਚ ਕਿਸੇ ਵੀ ਹਾਲਤ ‘ਚ ਕੋਈ ਅਪਵਾਦ ਪ੍ਰਦਾਨ ਨਹੀਂ ਕੀਤਾ ਜਾ ਸਕਦਾ। ਕੋਰਟ ਨੇ ਕਿਹਾ ਕਿ ਭਾਰ ਸੀਮਾਵਾਂ ਬਾਰੇ ਨਿਯਮ ਸਪੱਸ਼ਟ ਹਨ ਅਤੇ ਸਾਰੇ ਭਾਗੀਦਾਰਾਂ ਲਈ ਇੱਕੋ ਜਿਹੇ ਹਨ ਇਸ ਲਈ ਕੋਈ ਛੋਟ ਨਹੀਂ ਦਿੱਤੀ ਗਈ ਹੈ। ਸਪੱਸ਼ਟ ਤੌਰ ‘ਤੇ ਇਸ ਸੀਮਾ ਤੋਂ ਹੇਠਾਂ ਰਹਿਣਾ ਖਿਡਾਰੀ ਦੀ ਜ਼ਿੰਮੇਵਾਰੀ ਹੈ। ਕੋਰਟ ਆਫ ਆਰਬਿਟਰੇਸ਼ਨ ਫਾਰ ਸਪੋਰਟਸ (CAS) ਨੇ ਕਿਹਾ ਕਿ ਇਸ ਵਿੱਚ ਕੋਈ ਵਿਵਾਦ ਨਹੀਂ ਹੈ ਕਿ ਵਿਨੇਸ਼ ਫੋਗਾਟ ਦਾ ਭਾਰ ਸੀਮਾ ਤੋਂ ਵੱਧ ਸੀ। ਇਸ ਤਰ੍ਹਾਂ ਇੱਕ ਤਰੀਕੇ ਨਾਲ ਖੇਡਾਂ ਦੇ ਖੇਤਰ ਦੀ ਓਲੰਪਿਕ ਦੀ ਸਰਬਉੱਚ ਕੋਰਟ ਆਫ ਆਰਬਿਟਰੇਸ਼ਨ ਫਾਰ ਸਪੋਰਟਸ (CAS) ਨੇ ਭਾਰ ਵਧਣ ਦੇ ਮਾਮਲੇ ਵਿੱਚ ਵਿਨੇਸ ਫੋਗਾਟ ਨੂੰ ਹੀ ਜ਼ਿੰਮੇਵਾਰ ਠਹਿਰਾਇਆ ਹੈ।








