Skip to main content

Gee 98News

..ਹੁਣ ਚੰਡੀਗੜ੍ਹ ‘ਚ ਕੋਠੀ ਪਾਉਣੀ ਹੋਵੇਗੀ ਹੋਰ ਮਹਿੰਗੀ..ਕਲੈਕਟਰ ਰੇਟਾਂ ‘ਚ ਵਾਧੇ ਵੀ ਤਜਵੀਜ਼

ਚੰਡੀਗੜ੍ਹ 4 ਮਾਰਚ, Gee98 news service-

ਜੇਕਰ ਤੁਸੀਂ ਚੰਡੀਗੜ੍ਹ ‘ਚ ਜਾਇਦਾਦ (ਦੁਕਾਨ ਪਲਾਟ) ਖਰੀਦਣਾ ਚਾਹੁੰਦੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਵੱਡਾ ਝਟਕਾ ਦੇਣ ਵਾਲੀ ਹੈ। ਚੰਡੀਗੜ੍ਹ ਪ੍ਰਸ਼ਾਸਨ ਨੇ ਕਲੈਕਟਰ ਰੇਟਾਂ ‘ਚ ਵੱਡਾ ਵਾਧਾ ਕਰਨ ਦੀ ਤਜਵੀਜ ਤਿਆਰ ਕੀਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਵਾਧਾ 1 ਅਪ੍ਰੈਲ 2026 ਤੋਂ ਲਾਗੂ ਕਰ ਦਿੱਤਾ ਜਾਵੇਗਾ। ਇਹ ਫੈਸਲਾ ਡਿਪਟੀ ਕਮਿਸ਼ਨਰ ਨਿਸ਼ਾਂਤ ਯਾਦਵ ਦੀ ਪ੍ਰਧਾਨਗੀ ਹੇਠ ਹੋਈ ਕਮੇਟੀ ਦੀ ਮੀਟਿੰਗ ਦੌਰਾਨ ਲੈ ਗਿਆ। ਕਲੈਕਟਰ ਰੇਟਾਂ ਵਿੱਚ ਵਾਧੇ/ਸੋਧ ਸਬੰਧੀ ਇੱਕ ਕਮੇਟੀ ਦਾ ਗਠਨ ਵੀ ਕੀਤਾ ਗਿਆ ਹੈ। ਆਮ ਲੋਕਾਂ ਲਈ ਇਹ ਝਟਕੇ ਦੀ ਖ਼ਬਰ ਇਹ ਹੈ ਕਿ ਚੰਡੀਗੜ੍ਹ ਪ੍ਰਸ਼ਾਸਨ ਨੇ ਕਲੈਕਟਰ ਰੇਟਾਂ ਵਿੱਚ 30 ਤੋਂ ਲੈ ਕੇ 60 ਫੀਸਦੀ ਤੱਕ ਵਾਧੇ ਦਾ ਪ੍ਰਸਤਾਵ ਤਿਆਰ ਕੀਤਾ ਹੈ। ਕਲੈਕਟਰ ਰੇਟਾਂ ‘ਚ ਸੋਧ ਸਬੰਧੀ ਇੱਕ ਡਰਾਫਟ ਤਿਆਰ ਕੀਤਾ ਜਾਵੇਗਾ ਜਿਸ ਤਹਿਤ ਲੋਕਾਂ ਤੋਂ ਸੁਝਾਅ ਅਤੇ ਇਤਰਾਜ਼ ਵੀ ਮੰਗੇ ਜਾਣਗੇ। ਪ੍ਰਾਪਤ ਜਾਣਕਾਰੀ ਅਨੁਸਾਰ ਵਧੇ ਹੋਏ ਕਲੈਕਟਰ ਰੇਟਾਂ ਦਾ ਸਭ ਤੋਂ ਵੱਧ ਅਸਰ ਵੱਡੇ ਸ਼ੋਰੂਮ ਅਤੇ ਬਰਾਂਡਿਡ ਦੁਕਾਨਾਂ ‘ਤੇ ਪੈਣ ਦੀ ਸੰਭਾਵਨਾ ਹੈ ਜਿੱਥੇ ਕਲੈਕਟਰ ਰੇਟਾਂ ‘ਚ ਹੈਰਾਨੀਜਨਕ ਵਾਧਾ ਹੋਵੇਗਾ।

error: Content is protected !!