ਬਰਨਾਲਾ, 17 ਜੁਲਾਈ, Gee98 News service
-ਆਪਣੇ ਪਿਤਾ ਨੂੰ ਜਿਉਂਦੇ ਜੀਅ ਮਾਰ ਕੇ ਉਸਦੀ ਮੌਤ ਦਾ ਜਾਅਲੀ ਸਰਟੀਫਿਕੇਟ ਤਿਆਰ ਕਰਵਾ ਕੇ ਇੱਕ ਬੈਂਕ ਕਰਮਚਾਰੀ ਦੀ ਸਹਾਇਤਾ ਨਾਲ ਬੀਮਾ ਪਾਲਿਸੀ ਦੇ ਲੱਖਾਂ ਰੁਪਏ ਹੜੱਪਣ ਵਾਲੇ ਇੱਕ ਪੁੱਤਰ ਨੇ ਮਾਮਲਾ ਦਰਜ ਕੀਤਾ ਹੈ। ਇਹ ਮਾਮਲਾ ਸੰਗਰੂਰ ਜ਼ਿਲ੍ਹੇ ਦੇ ਬਾਲੀਆਂ ਪਿੰਡ ਨਾਲ ਸੰਬੰਧਿਤ ਹੈ ਜਿੱਥੋਂ ਦੇ ਵਸਨੀਕ ਯਾਦਵਿੰਦਰ ਸਿੰਘ ਨੇ ਆਪਣੇ ਪਿਤਾ ਅਮਰਜੀਤ ਸਿੰਘ ਦੀ ਮੌਤ ਦਾ ਜਾਅਲੀ ਸਰਟੀਫਿਕੇਟ ਤਿਆਰ ਕਰਕੇ ਐਚਡੀਐਫਸੀ ਬੈਂਕ ਦੀ ਕਰਮਚਾਰੀ ਰੂਪਰਾਣੀ ਦੀ ਮਦਦ ਨਾਲ ਪਿਤਾ ਦੀ ਬੀਮਾ ਪਾਲਿਸੀ ਦਾ ਕਲੇਮ ਕਰਕੇ 17 ਲੱਖ 93,917 ਕਢਵਾ ਲਏ। ਕਿਸੇ ਨੇ ਇਸ ਦੀ ਗੁਪਤ ਸੂਚਨਾ ਪੁਲਿਸ ਨੂੰ ਦਿੱਤੀ ਤਾਂ ਪੜ੍ਹਤਾਲ ਦੌਰਾਨ ਸਾਹਮਣੇ ਆਇਆ ਕਿ ਯਾਦਵਿੰਦਰ ਸਿੰਘ ਨੇ ਬੈਂਕ ਕਰਮਚਾਰੀ ਰੂਪਰਾਣੀ ਨਾਲ ਹਮਮਸ਼ਵਰਾ ਹੋ ਕੇ ਇਸ ਕਾਰਨਾਮੇ ਨੂੰ ਅੰਜਾਮ ਦਿੱਤਾ। ਪੁਲਿਸ ਥਾਣਾ ਧੂਰੀ ਵਿਖੇ ਦੋਵੇਂ ਦੋਸ਼ੀਆਂ ਦੇ ਖ਼ਿਲਾਫ਼ ਧੋਖਾਧੜੀ, ਜਾਅਲੀ ਦਸਤਾਵੇਜ਼ ਤਿਆਰ ਕਰਨ ਤੇ ਸਾਜ਼ਿਸ਼ ਰਚਣ ਦਾ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਵੱਲੋਂ ਸੰਬੰਧਿਤ ਲੋਕਾਂ ਦੇ ਬਿਆਨ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।