ਬਰਨਾਲਾ, 20 ਅਕਤੂਬਰ (ਨਿਰਮਲ ਸਿੰਘ ਪੰਡੋਰੀ)-
-ਦੀਵਾਲੀ ਦੇ ਤਿਉਹਾਰ ਦੀ ਜਿੱਥੇ ਇੱਕ ਰੂਹਾਨੀ ਮਹੱਤਤਾ ਹੈ ਉਥੇ ਇਹ ਤਿਉਹਾਰ ਭਾਰਤ ਵਿੱਚ ਵਸਦੇ ਵੱਖ-ਵੱਖ ਵਰਗਾਂ ਦੀ ਭਾਈਚਾਰਕ ਏਕਤਾ ਦੀ ਇੱਕ ਵੱਡੀ ਮਿਸਾਲ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਐਨਐਸਯੂਆਈ (NSUI) ਦੇ ਪੰਜਾਬ ਦੇ ਸੈਕਟਰੀ ਸ੍ਰੀ ਧਰੁਵ ਮਿੱਤਲ (ਗਿੰਨੀ ਟੱਲੇਵਾਲੀਆ) ਨੇ ਕਰਦਿਆਂ ਕਿਹਾ ਕਿ ਉੰਝ ਭਾਵੇਂ ਭਾਰਤ ਤਿਉਹਾਰਾਂ ਦਾ ਦੇਸ਼ ਹੈ ਪਰ ਦੀਵਾਲੀ ਇੱਕ ਅਜਿਹਾ ਤਿਉਹਾਰ ਹੈ ਜੋ ਭਾਈਚਾਰਕ ਏਕਤਾ ਦੀ ਠੋਸ ਮਿਸਾਲ ਹੈ ਅਤੇ ਦੀਵਾਲੀ ਮੌਕੇ ਜਗਾਏ ਜਾਂਦੇ ਦੀਵੇ ਲੋਕਾਂ ਦੇ ਦਿਮਾਗਾਂ ਨੂੰ ਵੀ ਰੌਸ਼ਨ ਕਰਦੇ ਹਨ। ਸ੍ਰੀ ਧਰੁਵ ਮਿੱਤਲ ਨੇ ਦੀਵਾਲੀ ਦੇ ਪਵਿੱਤਰ ਤਿਉਹਾਰ ਦੀਆਂ ਲੋਕਾਂ ਨੂੰ ਖਾਸ ਕਰਕੇ ਪੰਜਾਬ ਦੇ ਨੌਜਵਾਨਾਂ ਨੂੰ ਮੁਬਾਰਕਾਂ ਦਿੰਦੇ ਹੋਏ ਸੱਦਾ ਦਿੱਤਾ ਕਿ ਰੌਸ਼ਨੀ ਦੇ ਇਸ ਤਿਉਹਾਰ ਮੌਕੇ ਸਮਾਜਿਕ ਬੁਰਾਈਆਂ ਦੇ ਹਨੇਰੇ ਨੂੰ ਦੂਰ ਕਰਨ ਲਈ ਨੌਜਵਾਨਾਂ ਨੂੰ ਆਪਣੇ ਰੌਸ਼ਨ ਦਿਮਾਗ ਦੀ ਵਰਤੋਂ ਕਰਕੇ ਇੱਕ ਸੁੰਦਰ ਸਮਾਜ ਦੀ ਸਥਾਪਨਾ ਲਈ ਯਤਨ ਕਰਨੇ ਚਾਹੀਦੇ ਹਨ ਜਿੱਥੇ ਸਾਰਿਆਂ ਲਈ ਬਰਾਬਰਤਾ ਦੇ ਮੌਕੇ ਹੋਣ।
ਉਨਾਂ ਕਿਹਾ ਕਿ ਐਨਐਸਯੂਆਈ (NSUI) ਦਾ ਹਮੇਸ਼ਾ ਇਹੋ ਯਤਨ ਰਿਹਾ ਹੈ ਕਿ ਸਾਡੇ ਦੇਵੀ ਦੇਵਤਿਆਂ ਗੁਰੂਆਂ ਪੀਰਾਂ ਦੇ ਰੂਹਾਨੀ ਪੈਗ਼ਾਮ ਦੇ ਅਨੁਸਾਰ ਪੰਜਾਬ ਦੀਆਂ ਵਿਦਿਅਕ ਸੰਸਥਾਵਾਂ ਦਾ ਮਾਹੌਲ ਇਹੋ ਜਿਹਾ ਸਾਜਗਾਰ ਬਣਾਇਆ ਜਾਵੇ ਜਿੱਥੋਂ ਵਿਦਿਆਰਥੀ ਆਪਣਾ ਭਵਿੱਖ ਸੰਵਾਰਨ ਦੇ ਲਈ ਚੰਗੀ ਪੜ੍ਹਾਈ ਦੇ ਨਾਲ ਨਾਲ ਚੰਗੇ ਸਮਾਜ ਦੀ ਸਿਰਜਣਾ ਲਈ ਵੀ ਸਿੱਖਿਅਤ ਹੋ ਕੇ ਜਾਣ। ਸ੍ਰੀ ਧਰੁਵ ਮਿੱਤਲ ਨੇ ਕਿਹਾ ਕਿ ਨੌਜਵਾਨਾਂ ਨੂੰ ਖਾਸ ਕਰਕੇ ਦੀਵਾਲੀ ਵਰਗੇ ਪਵਿੱਤਰ ਤਿਉਹਾਰ ‘ਤੇ ਪ੍ਰਾਣ ਕਰਨਾ ਚਾਹੀਦਾ ਹੈ ਕਿ ਉਹ ਇੱਕ ਸੁੰਦਰ ਸਮਾਜ ਦੀ ਸਿਰਜਣਾ ਲਈ ਯਤਨ ਕਰਨਗੇ।











