ਬਰਨਾਲਾ ,4 ਨਵੰਬਰ , Gee98 news service-
-ਬਰਨਾਲਾ ਪੁਲਿਸ ਨੇ ਖੇਤਾਂ ਵਿੱਚ ਬੈਠ ਕੇ ਹਵਾਈ ਫਾਇਰਿੰਗ ਕਰਨ ਵਾਲੇ 10 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਜਦਕਿ ਪੁਲਿਸ ਨੇ ਇਸ ਸਬੰਧੀ ਦਰਜ ਮਾਮਲੇ ਵਿੱਚ ਕੁੱਲ 12 ਵਿਅਕਤੀਆਂ ਨੂੰ ਨਾਮਜ਼ਦ ਕੀਤਾ ਹੈ ਜਿਨਾਂ ਵਿੱਚੋਂ ਦੋ ਜਣੇ ਅਜੇ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ-1 ਦੇ ਐਸਐਚਓ ਲਖਵਿੰਦਰ ਸਿੰਘ ਨੇ ਦੱਸਿਆ ਕਿ ਇਹ ਵਿਅਕਤੀ ਬਰਨਾਲਾ ਦੇ ਜੀਰੋ ਪੁਆਇੰਟ ਖੇਤਰ ਵਿੱਚ ਖੇਤਾਂ ‘ਚ ਬੈਠੇ ਹਵਾਈ ਫਾਇਰਿੰਗ ਕਰ ਰਹੇ ਸਨ ਜਿਸ ਦੀ ਸੂਚਨਾ ਪੁਲਿਸ ਨੂੰ ਮਿਲੀ ਅਤੇ ਸੂਚਨਾ ਤੋਂ ਤੁਰੰਤ ਬਾਅਦ ਪੁਲਿਸ ਨੇ ਮੌਕੇ ‘ਤੇ ਪੁੱਜ ਕੇ ਇਹਨਾਂ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ। ਉਹਨਾਂ ਦੱਸਿਆ ਕਿ ਇਹਨਾਂ ਵਿਅਕਤੀਆਂ ਦੇ ਤੇਜ਼ਧਾਰ ਹਥਿਆਰ ਅਤੇ ਗੱਡੀਆਂ ਵੀ ਪੁਲਿਸ ਨੇ ਕਬਜ਼ੇ ਵਿੱਚ ਲਈਆਂ ਹਨ। ਉਹਨਾਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਵਿਅਕਤੀਆਂ ਵਿੱਚ ਹੜ੍ਹਤਾਲ ਹਰਚਰਨ ਦਾਸ (ਡੇਰਾ ਪੰਜਬੀੜੀ) ਬਿਕਰਮਜੀਤ ਉਰਫ ਵਿਕੀ ਨਾਈਵਾਲਾ, ਨੰਦ ਕਿਸ਼ੋਰ ਰਾਮਬਾਗ ਰੋਡ, ਅਜੈ ਸਿੰਘ ਸੇਖਾ ਰੋਡ, ਸੋਨੂ ਤਰਕਸ਼ੀਲ ਚੌਂਕ, ਸੰਜੇ ਕੁਮਾਰ ਕੁਸ਼ਟ ਆਸ਼ਰਮ,ਗੌਰਵ ਗਰਗ ਗੋਬਿੰਦ ਕਲੋਨੀ, ਸੁਖਵਿੰਦਰ ਸਿੰਘ, ਨੀਲਇੰਦਰ ਸਿੰਘ ਅਤੇ ਹੈਪੀ ਸਿੰਘ ਸ਼ਾਮਿਲ ਹਨ ਜਦਕਿ ਦੋ ਜਣੇ ਊਧਮ ਸਿੰਘ ਅਤੇ ਰਾਜਕੁਮਾਰ ਫਰਾਰ ਹਨ ਜਿਨਾਂ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।










