ਚੰਡੀਗੜ੍ਹ ,17 ਜਨਵਰੀ, Gee98 news service-
-ਵਿਦੇਸ਼ ਘੁੰਮਣ ਦੇ ਸ਼ੌਕੀਨਾਂ ਲਈ ਇਹ ਖੁਸ਼ਖ਼ਬਰੀ ਹੈ ਕਿ ਭਾਰਤੀ ਪਾਸਪੋਰਟ ਦੀ ਰੈਂਕਿੰਗ ਵਿੱਚ ਪਹਿਲਾਂ ਨਾਲੋਂ ਸੁਧਾਰ ਹੋਇਆ ਹੈ ਭਾਵ ਕਿ ਹੁਣ ਭਾਰਤੀ ਨਾਗਰਿਕ ਵੱਧ ਮੁਲਕਾਂ ਵਿੱਚ ਬਿਨਾਂ ਵੀਜ਼ਾ ਜਾ ਸਕਦੇ ਹਨ।
ਹੈਨਲੇ ਪਾਸਪੋਰਟ ਇੰਡੈਕਸ 2026 (Henley Passport Index 2026) ਦੀ ਰਿਪੋਰਟ ਅਨੁਸਾਰ ਭਾਰਤੀ ਯਾਤਰੀਆਂ ਲਈ ਖੁਸ਼ਖਬਰੀ ਹੈ। ਇਸ ਸਾਲ ਭਾਰਤੀ ਪਾਸਪੋਰਟ ਦੀ ਰੈਂਕਿੰਗ ਵਿੱਚ 5 ਅੰਕਾਂ ਦਾ ਸੁਧਾਰ ਹੋਇਆ ਹੈ। ਭਾਰਤ ਹੁਣ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟਾਂ ਦੀ ਸੂਚੀ ਵਿੱਚ 80ਵੇਂ ਸਥਾਨ ‘ਤੇ ਆ ਗਿਆ ਹੈ। ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟ (2026) ਇਸ ਸੂਚੀ ਵਿੱਚ ਏਸ਼ੀਆਈ ਦੇਸ਼ਾਂ ਦਾ ਦਬਦਬਾ ਬਰਕਰਾਰ ਹੈ। ਰਿਪੋਰਟ ਅਨੁਸਾਰ ਸਿੰਘਾਪੁਰ ਦਾ ਪਾਸਪੋਰਟ ਪਹਿਲੇ ਨੰਬਰ ‘ਤੇ ਹੈ,ਸਿੰਗਾਪੁਰ ਦੇ ਪਾਸਪੋਰਟ ਧਾਰਕਾਂ ਲਈ 192 ਦੇਸ਼ਾਂ ਵਿੱਚ ਵੀਜ਼ਾ-ਮੁਕਤ ਪਹੁੰਚ ਹੈ ਅਤੇ ਜਪਾਨ ਦਾ ਪਾਸਪੋਰਟ ਦੂਜੇ ਨੰਬਰ ‘ਤੇ ਹੈ ਜਿੱਥੋਂ ਦੇ ਲੋਕ 188 ਦੇਸ਼ਾਂ ਵਿੱਚੋਂ ਅਤੇ ਡੈਨਮਾਰਕ, ਸਵੀਡਨ, ਸਵਿਟਜ਼ਰਲੈਂਡ,ਸਪੇਨ ਅਤੇ ਲਕਸਮਬਰਗ ਦਾ ਪਾਸਪੋਰਟ ਤੀਜੇ ਨੰਬਰ ‘ਤੇ ਹੈ ਜਿੱਥੋਂ ਦੇ ਲੋਕ 186 ਦੇਸ਼ਾਂ ਵਿੱਚ ਬਿਨਾਂ ਵੀਜ਼ਾ ਯਾਤਰਾ ਕਰ ਸਕਦੇ ਹਨ।
ਭਾਰਤੀਆਂ ਲਈ ਵੀਜ਼ਾ-ਮੁਕਤ ਤੇ ‘ਵੀਜ਼ਾ-ਆਨ-ਅਰਾਈਵਲ’ ਦੇਸ਼-
ਵਰਤਮਾਨ ਵਿੱਚ ਭਾਰਤੀ ਪਾਸਪੋਰਟ ਧਾਰਕ ਦੁਨੀਆਂ ਦੇ 55 ਦੇਸ਼ਾਂ ਵਿੱਚ ਬਿਨਾਂ ਕਿਸੇ ਪੂਰਵ ਵੀਜ਼ਾ ਦੇ ਯਾਤਰਾ ਕਰ ਸਕਦੇ ਹਨ। ਇਹਨਾਂ ਨੂੰ ਦੋ ਸ਼੍ਰੇਣੀਆਂ ਵਿੱਚ ਵੰਡਿਆ ਗਿਆ ਹੈ ਜਿਵੇਂ ਭੂਟਾਨ, ਨੇਪਾਲ, ਮਕਾਊ, ਕਜ਼ਾਕਿਸਤਾਨ, ਮਲੇਸ਼ੀਆ, ਥਾਈਲੈਂਡ।ਅਫਰੀਕਾ: ਮਾਰੀਸ਼ਸ, ਸੇਨੇਗਲ, ਅੰਗੋਲਾ, ਰਵਾਂਡਾ।ਕੈਰੇਬੀਅਨ ਤੇ ਹੋਰ: ਬਾਰਬਾਡੋਸ, ਡੋਮਿਨਿਕਾ, ਫਿਜੀ, ਹੈਤੀ, ਜਮੈਕਾ, ਤ੍ਰਿਨੀਦਾਦ ਅਤੇ ਟੋਬੈਗੋ, ਮਾਈਕ੍ਰੋਨੇਸ਼ੀਆ, ਵਾਨੂਆਟੂ ਵਿੱਚ ਭਾਰਤੀਆਂ ਲਈ ਵੀਜ਼ਾ ਮੁਕਤ ਐਂਟਰੀ ਹੈ। ਇਸੇ ਤਰ੍ਹਾਂ ਮਾਲਦੀਵ, ਇੰਡੋਨੇਸ਼ੀਆ, ਸ੍ਰੀਲੰਕਾ, ਕਤਰ, ਜਾਰਡਨ, ਸੇਸ਼ੇਲਸ (ETA), ਕੀਨੀਆ (ETA), ਕੰਬੋਡੀਆ, ਲਾਓਸ, ਮਿਆਂਮਾਰ, ਮੈਡਾਗਾਸਕਰ, ਤਨਜ਼ਾਨੀਆ, ਜ਼ਿੰਬਾਬਵੇ ਵਿੱਚ ਪਹੁੰਚਣ ‘ਤੇ ਏਅਰਪੋਰਟ ‘ਤੇ ਵੀਜ਼ਾ ਮਿਲਦਾ ਹੈ ਜਾਂ ਯਾਤਰਾ ਤੋਂ ਪਹਿਲਾਂ ਆਨਲਾਈਨ ਰਜਿਸਟ੍ਰੇਸ਼ਨ (ETA) ਦੀ ਲੋੜ ਹੁੰਦੀ ਹੈ। ਇਹ ਧਿਆਨ ਰੱਖੋ ਕਿ ਇਹਨਾਂ ਮੁਲਕਾਂ ਵਿੱਚ ਜਾਣ ਤੋਂ ਪਹਿਲਾਂ ਤੁਹਾਡਾ ਪਾਸਪੋਰਟ ਯਾਤਰਾ ਦੀ ਮਿਤੀ ਤੋਂ ਘੱਟੋ-ਘੱਟ 6 ਮਹੀਨੇ ਲਈ ਵੈਧ ਹੋਣਾ ਚਾਹੀਦਾ ਹੈ ਅਤੇ ਵੀਜ਼ਾ ਨੀਤੀਆਂ ਵੀ ਸਮੇਂ-ਸਮੇਂ ‘ਤੇ ਬਦਲਦੀਆਂ ਰਹਿੰਦੀਆਂ ਹਨ ਇਸ ਲਈ ਟਿਕਟ ਬੁੱਕ ਕਰਨ ਤੋਂ ਪਹਿਲਾਂ ਸਬੰਧਤ ਦੇਸ਼ ਦੇ ਦੂਤਾਵਾਸ (Embassy) ਦੀ ਵੈੱਬਸਾਈਟ ‘ਤੇ ਨਵੀਨਤਮ ਜਾਣਕਾਰੀ ਜ਼ਰੂਰ ਚੈੱਕ ਕਰੋ। ਇਹ ਵੀ ਧਿਆਨ ਰੱਖੋ ਕਿ ਭਾਵੇਂ ਵੀਜ਼ਾ ਨਹੀਂ ਚਾਹੀਦਾ, ਪਰ ਵਾਪਸੀ ਦੀ ਟਿਕਟ ਅਤੇ ਹੋਟਲ ਬੁਕਿੰਗ ਦੇ ਸਬੂਤ ਕਈ ਵਾਰ ਮੰਗੇ ਜਾ ਸਕਦੇ ਹਨ।










