ਚੰਡੀਗੜ੍ਹ ,17 ਜਨਵਰੀ , Gee98 news service-
-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਕੇਂਦਰੀ ਗ੍ਰਿਹ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰਨਗੇ। ਪ੍ਰਾਪਤ ਜਾਣਕਾਰੀ ਅਨੁਸਾਰ ਦੁਪਹਿਰ ਕਰੀਬ 12 ਕੁ ਵਜੇ ਮੁੱਖ ਮੰਤਰੀ ਕੇਂਦਰੀ ਗ੍ਰਿਹ ਮੰਤਰੀ ਨੂੰ ਮਿਲਣਗੇ। ਇਸ ਮੁਲਾਕਾਤ ਦਾ ਭਾਵੇਂ ਕੋਈ ਪਹਿਲਾਂ ਏਜੰਡਾ ਤੈਅ ਨਹੀਂ ਕੀਤਾ ਗਿਆ ਪ੍ਰੰਤੂ ਸੰਭਾਵਨਾ ਹੈ ਕਿ ਮੁੱਖ ਮੰਤਰੀ ਕੇਂਦਰੀ ਗ੍ਰਿਹ ਮੰਤਰੀ ਕੋਲ ਉਹੀ ਮੁੱਦੇ ਉਠਾਉਣਗੇ ਜਿੰਨਾਂ ‘ਤੇ ਮੁੱਖ ਮੰਤਰੀ ਅਕਸਰ ਬੋਲਦੇ ਰਹੇ ਹਨ। ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਕੇਂਦਰ ਸਰਕਾਰ ਨੇ FCI ਦੇ ਪੰਜਾਬ ਖੇਤਰ ਲਈ ਚੰਡੀਗੜ੍ਹ ਕਾਡਰ ਦੀ ਅਧਿਕਾਰੀ ਨੂੰ ਮਹਾਂਨਿਰਦੇਸ਼ਕ ਨਿਯੁਕਤ ਕੀਤਾ ਹੈ ਜਿਸ ਦਾ ਮੁੱਖ ਮੰਤਰੀ ਭਗਵੰਤ ਮਾਨ ਨੇ ਖੁੱਲ੍ਹ ਕੇ ਵਿਰੋਧ ਕੀਤਾ ਹੈ। ਮੰਨਿਆ ਜਾ ਰਿਹਾ ਹੈ ਕਿ ਭਗਵੰਤ ਮਾਨ ਕੇਂਦਰੀ ਗ੍ਰਿਹ ਮੰਤਰੀ ਕੋਲ ਇਹ ਮੁੱਦਾ ਵੀ ਉਠਾਉਣਗੇ। ਇਸ ਤੋਂ ਇਲਾਵਾ ਪੰਜਾਬ ਵਿੱਚ ਅਨਾਜ ਦੀ ਮੂਵਮੈਂਟ ਅਤੇ ਸਰਹੱਦ ਪਾਰ ਤੋਂ ਡਰੋਨ ਦੇ ਜ਼ਰੀਏ ਹਥਿਆਰ ਅਤੇ ਨਸ਼ੀਲੇ ਪਦਾਰਥਾਂ ਦੀ ਸਪਲਾਈ ਦਾ ਮੁੱਦਾ ਵੀ ਵਿਚਾਰਿਆ ਜਾ ਸਕਦਾ ਹੈ।
ਫੋਟੋ ਕੈਪਸ਼ਨ- ਦੋਵੇਂ ਆਗੂਆਂ ਦੀ ਫਾਈਲ ਫੋਟੋ










