Skip to main content

Gee 98News

ਬਰਨਾਲਾ ਦੇ ਆਜ਼ਾਦ ਕੌਂਸਲਰ ਹੇਮਰਾਜ ਨੇ ਨਗਰ ਨਿਗਮ ਦੀ ਪਹਿਲੀ ਮੀਟਿੰਗ ਦਾ ਹੀ ਕਰ ਦਿੱਤਾ ਬਾਈਕਾਟ

ਬਰਨਾਲਾ,16 ਜੁਲਾਈ (ਨਿਰਮਲ ਸਿੰਘ ਪੰਡੋਰੀ)-

-ਨਗਰ ਨਿਗਮ ਬਰਨਾਲਾ ਦੀ ਪਲੇਠੀ ਹਾਊਸ ਮੀਟਿੰਗ ਵਿੱਚ ਹੀ ਵਾਰਡ ਨੰਬਰ 32 ਤੋਂ ਆਜ਼ਾਦ ਜਿੱਤੇ ਕੌਸਲਰ ਹੇਮਰਾਜ ਗਰਗ ਨੇ ਆਪਣੇ ਤਿੱਖੇ ਤੇਵਰ ਦਿਖਾ ਦਿੱਤੇ। ਦੱਸ ਦੇਈਏ ਕਿ ਨਗਰ ਨਿਗਮ ਬਰਨਾਲਾ ਦੀ ਅੱਜ ਪਹਿਲੀ ਮੀਟਿੰਗ ਮੇਅਰ ਹਸਨਪ੍ਰੀਤ ਭਾਰਤਵਾਜ ਦੀ ਪ੍ਰਧਾਨਗੀ ਹੇਠ ਹੋ ਰਹੀ ਹੈ ਜਿਸ ਵਿੱਚ ਸ਼ਹਿਰ ਦੇ 50 ਕੌਂਸਲਰਾਂ ਦੇ ਕੌਂਸਲਰ ਸ਼ਾਮਿਲ ਹੋ ਰਹੇ ਹਨ ਪ੍ਰੰਤੂ ਮੀਟਿੰਗ ਸ਼ੁਰੂ ਹੋਣ ਤੋਂ ਕੁਝ ਮਿੰਟ ਬਾਅਦ ਹੀ ਸਥਿਤੀ ਉਸ ਵੇਲੇ ਅਜੀਬ ਜਿਹੀ ਬਣ ਗਈ ਜਦੋਂ ਵਾਰਡ ਨੰਬਰ 32 ਤੋਂ ਆਜ਼ਾਦ ਕੌਂਸਲਰ ਹੇਮਰਾਜ ਗਰਗ ਨੇ ਮੀਟਿੰਗ ਦਾ ਬਾਈਕਾਟ ਕਰ ਦਿੱਤਾ ਅਤੇ ਉਹ ਮੀਟਿੰਗ ਛੱਡ ਕੇ ਚਲੇ ਗਏ। ਮੀਟਿੰਗ ਤੋਂ ਬਾਹਰ ਆ ਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੌਂਸਲਰ ਹੇਮਰਾਜ ਗਰਗ ਨੇ ਬਾਈਕਾਟ ਦਾ ਕਾਰਨ ਦੱਸਦੇ ਇਹ ਕਿਹਾ ਕਿ ਇਸ ਹਾਊਸ ਦੀ ਇਸ ਮੀਟਿੰਗ ਵਿੱਚ ਉਹਨਾਂ ਦੇ ਵਾਰਡ ਨਾਲ ਸੰਬੰਧਿਤ ਕੋਈ ਵੀ ਵਿਕਾਸ ਕਾਰਜ ਦਾ ਏਜੰਡਾ ਨਹੀਂ ਰੱਖਿਆ ਗਿਆ ਜਿਸ ਕਰਕੇ ਉਹਨਾਂ ਨੇ ਇਸ ਮੀਟਿੰਗ ਦਾ ਬਾਈਕਾਟ ਕਰ ਦਿੱਤਾ ਹੈ। ਕੌਸਲਰ ਹੇਮਰਾਜ ਗਰਗ ਨੇ ਕਿਹਾ ਕਿ ਉਹਨਾਂ ਦੇ ਵਾਰਡ ਦੇ ਅਨੇਕਾਂ ਅਜਿਹੇ ਕੰਮ ਹਨ ਜਿਹੜੇ ਪਹਿਲ ਦੇ ਅਧਾਰ ‘ਤੇ ਹੋਣੇ ਬਣਦੇ ਹਨ ਜਿਸ ਸਬੰਧੀ ਮੇਅਰ ਅਤੇ ਸੱਤਾਧਿਰ ਬਾਖੂਬੀ ਜਾਣੂ ਹੈ। ਕੌਸਲਰ ਹੇਮਰਾਜ ਗਰਗ ਨੇ ਇਹ ਵੀ ਦੋਸ਼ ਲਗਾਏ ਕਿ ਉਹਨਾਂ ਨੂੰ ਜਾਣ ਬੁੱਝ ਕੇ ਆਜ਼ਾਦ ਕੌਂਸਲਰ ਹੋਣ ਦੇ ਨਾਤੇ ਅੱਖੋਂ ਪਰੋਖੇ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਨਗਰ ਕੌਂਸਲ ਤੋਂ ਨਗਰ ਨਿਗਮ ਬਣਨ ਤੋਂ ਬਾਅਦ ਨਗਰ ਨਿਗਮ ਦੀ ਇਹ ਪਹਿਲੀ ਮੀਟਿੰਗ ਹੋ ਰਹੀ ਹੈ ਅਤੇ ਪਹਿਲੀ ਹੀ ਮੀਟਿੰਗ ਵਿੱਚ ਕਿਸੇ ਆਜ਼ਾਦ ਕੌਂਸਲਰ ਵੱਲੋਂ ਮੀਟਿੰਗ ਦਾ ਬਾਈਕਾਟ ਕੀਤੇ ਜਾਣ ਦੀ ਮਿਸਾਲ ਵੀ ਨਗਰ ਨਿਗਮ ਦੇ ਇਤਿਹਾਸ ਨਾਲ ਜੁੜ ਗਈ ਹੈ।

error: Content is protected !!