Skip to main content

Gee 98News

ਕੈਨੇਡਾ ‘ਚ ਮਾਤਾ ਪਿਤਾ, ਦਾਦਾ ਦਾਦੀ ਨੂੰ ਨਹੀਂ ਮਿਲੇਗੀ PR…ਅਗਲੇ ਹੁਕਮਾਂ ਤੱਕ ਰੋਕ

ਚੰਡੀਗੜ੍ਹ, 17 ਜੁਲਾਈ, Gee98 news service-

-ਕੈਨੇਡਾ ਸਰਕਾਰ ਨੇ ਸਥਾਈ ਨਿਵਾਸ (PR) ਸਬੰਧੀ ਇੱਕ ਨਵਾਂ ਫੈਸਲਾ ਲੈਂਦੇ ਹੋਏ ਭਾਰਤੀਆਂ ਨੂੰ ਵੱਡਾ ਝਟਕਾ ਦਿੱਤਾ,ਇਸ ਦਾ ਸਭ ਤੋਂ ਵੱਧ ਅਸਰ ਪੰਜਾਬੀਆਂ ‘ਤੇ ਹੋਵੇਗਾ ਕਿਉਂਕਿ ਵੱਡੀ ਗਿਣਤੀ ਵਿੱਚ ਪੰਜਾਬੀ ਕੈਨੇਡਾ ‘ਚ PR ਲੈਣ ਦੇ ਚਾਹਾਵਾਨ ਹਨ। ਕੈਨੇਡਾ ਸਰਕਾਰ ਨੇ 15 ਜੁਲਾਈ 2026 ਤੋਂ ਪੇਰੈਂਟਸ ਐਂਡ ਗਰੈਂਡਪੇਰੈਂਟਸ PGP ਪ੍ਰੋਗਰਾਮ ਤਹਿਤ ਸਥਾਈ ਨਿਵਾਸ PR ਲਈ ਅਰਜ਼ੀਆਂ ‘ਤੇ ਅਗਲੇ ਹੁਕਮਾਂ ਤੱਕ ਰੋਕ ਲਗਾ ਦਿੱਤੀ ਹੈ। ਜਿਸ ਤੋਂ ਬਾਅਦ ਕੈਨੇਡਾ ਵਿੱਚ ਸਥਾਈ ਨਿਵਾਸ ਦੀ ਸਹੂਲਤ ਪ੍ਰਾਪਤ ਕਰ ਚੁੱਕੇ ਹੁਣ ਆਪਣੇ ਮਾਤਾ ਪਿਤਾ ਜਾਂ ਦਾਦਾ ਦਾਦੀ ਲਈ ਦੇ ਸਥਾਈ ਨਿਵਾਸ ਲਈ ਅਰਜ਼ੀਆਂ ਨਹੀਂ ਦੇ ਸਕਣਗੇ। ਹਾਲਾਂਕਿ 15 ਜੁਲਾਈ ਤੋਂ ਪਹਿਲਾਂ ਇਸ ਪ੍ਰਕਿਰਿਆ ਤਹਿਤ ਦਿਤੀਆਂ ਅਰਜ਼ੀਆਂ ‘ਤੇ ਕਾਰਵਾਈ ਜਾਰੀ ਰਹੇਗੀ। ਕੈਨੇਡਾ ਸਰਕਾਰ ਦੇ ਇਸ ਨਵੇਂ ਫੈਸਲੇ ਦਾ ਸਭ ਤੋਂ ਵੱਧ ਅਸਰ ਪੰਜਾਬ ‘ਤੇ ਪਵੇਗਾ ਕਿਉਂਕਿ ਕੈਨੇਡਾ ‘ਚ ਵਸੇ ਭਾਰਤੀਆਂ ਵਿੱਚੋਂ ਵੱਡੀ ਗਿਣਤੀ ਪੰਜਾਬੀਆਂ ਦੀ ਹੈ। ਪੇਰੈਂਟਸ ਐਂਡ ਗਰੈਂਡ ਪੇਰੈਂਟਸ PGP ਕੈਨੇਡਾ ਵਸੇ ਭਾਰਤੀਆਂ ਲਈ ਆਪਣੇ ਮਾਤਾ ਪਿਤਾ ਜਾਂ ਦਾਦਾ ਦਾਦੀ ਨੂੰ ਕੈਨੇਡਾ ਵਸਾਉਣ ਦਾ ਵੱਡਾ ਮਾਧਿਅਮ ਰਿਹਾ ਹੈ। ਜਾਣਕਾਰੀ ਅਨੁਸਾਰ ਕੈਨੇਡਾ ਸਰਕਾਰ ਵੱਲੋਂ ਇਹ ਫੈਸਲਾ ਇਸ ਕਰਕੇ ਕੀਤਾ ਗਿਆ ਹੈ ਕਿਉਂਕਿ PGP ਤਹਿਤ 60 ਹਜ਼ਾਰ ਤੋਂ ਵਧੇਰੇ ਅਰਜ਼ੀਆਂ ਬਕਾਇਆ ਪਈਆਂ ਹਨ ਅਤੇ ਹਰ ਸਾਲ ਕੋਟੇ ਨਾਲੋਂ ਵੱਧ ਹੋਰ ਨਵੀਆਂ ਅਰਜ਼ੀਆਂ ਆ ਰਹੀਆਂ ਹਨ। ਇੱਥੇ ਇਹ ਵੀ ਦੱਸ ਦੇਈਏ ਕਿ ਕੈਨੇਡਾ ਸਰਕਾਰ ਵੱਲੋਂ ਮਾਤਾ ਪਿਤਾ ਜਾਂ ਦਾਦਾ ਦਾਦੀ ਨੂੰ ਸੁਪਰ ਵੀਜ਼ਾ ਦੇਣ ਦੀ ਪ੍ਰਕਿਰਿਆ ਜਾਰੀ ਰਹੇਗੀ ਪ੍ਰੰਤੂ ਉਹਨਾਂ ਲਈ ਸਥਾਈ ਨਿਵਾਸ PR ਲਈ ਅਰਜ਼ੀ ਫਿਲਹਾਲ ਕੈਨੇਡਾ ਸਰਕਾਰ ਦੇ ਅਗਲੇ ਹੁਕਮਾਂ ਤੱਕ ਨਹੀਂ ਦਿੱਤੀ ਜਾ ਸਕੇਗੀ।

error: Content is protected !!