Skip to main content

Gee 98News

ਬਰਨਾਲਾ ਜ਼ਿਲ੍ਹੇ ‘ਚ ਪੋਲਿੰਗ ਬੂਥਾਂ ਦੀ ਗਿਣਤੀ ਵਧੀ, ਕਦੋਂ ਹੋਵੇਗੀ ਨਵੀਆਂ ਵੋਟਰ ਸੂਚੀਆਂ ਦੀ ਪ੍ਰਕਾਸ਼ਨਾ…ਪੜ੍ਹੋ ਖ਼ਬਰ

– ਹਲਕਾ ਬਰਨਾਲਾ ਅਤੇ ਹਲਕਾ ਮਹਿਲ ਕਲਾਂ ਵਿੱਚ 1 – 1 ਪੋਲਿੰਗ ਬੂਥ ਦਾ ਹੋਇਆ ਵਾਧਾ

ਬਰਨਾਲਾ, 2 ਅਗਸਤ,( ਨਿਰਮਲ ਸਿੰਘ ਪੰਡੋਰੀ )-

ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਬਰਨਾਲਾ ਵਿਖੇ ਪੋਲਿੰਗ ਬੂਥਾਂ ਦੇ ਰੈਸ਼ਨਲਾਈਜ਼ੇਸ਼ਨ ਕਰਨ ਉਪਰੰਤ ਹੁਣ ਪੋਲਿੰਗ ਬੂਥਾਂ ਦੀ ਗਿਣਤੀ 558 ਤੋਂ ਵੱਧ ਕੇ 560 ਹੋ ਗਈ ਹੈ।ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਦੇ ਹੁਕਮਾਂ ਅਨੁਸਾਰ ਜਿਸ ਵੀ ਪੋਲਿੰਗ ਬੂਥ ‘ਤੇ 1200 ਜਾਂ ਇਸ ਤੋਂ ਵੱਧ ਵੋਟਰ ਹਨ, ਉਸ ਨੂੰ ਵੰਡ ਕੇ ਨਵਾਂ ਪੋਲਿੰਗ ਬੂਥ ਬਣਾਏ ਜਾਣ ਬਾਰੇ ਭੇਜੀ ਗਈ ਤਜਵੀਜ਼ ਨੂੰ ਭਾਰਤ ਚੋਣ ਕਮਿਸ਼ਨ ਵੱਲੋਂ ਪਾਸ ਕਰ ਕਰਦਿਆਂ 2 ਪੋਲਿੰਗ ਬੂਥਾਂ ਦੀ ਗਿਣਤੀ ਵਧਾ ਦਿੱਤੀ ਗਈ ਹੈ।ਜ਼ਿਲ੍ਹਾ ਚੋਣ ਅਫ਼ਸਰ ਨੇ ਅੱਗੇ ਦੱਸਿਆ ਕਿ ਜ਼ਿਲ੍ਹਾ ਬਰਨਾਲਾ ਅਧੀਨ 3 ਵਿਧਾਨ ਸਭਾ ਹਲਕੇ ਪੈਂਦੇ ਹਨ। ਵਿਧਾਨ ਸਭਾ ਹਲਕਾ 102 ਭਦੌੜ ਵਿਚ ਕੋਈ ਪੋਲਿੰਗ ਬੂਥ ਨਹੀਂ ਵਧਾਇਆ ਗਿਆ ਹੈ। ਇਸ ਹਲਕੇ ਅਧੀਨ ਪੋਲਿੰਗ ਬੂਥਾਂ ਦੀ ਗਿਣਤੀ 169 ਹੈ। ਵਿਧਾਨ ਸਭਾ ਹਲਕਾ 103 ਬਰਨਾਲਾ ਅਧੀਨ 1 ਪੋਲਿੰਗ ਬੂਥ ਦਾ ਵਾਧਾ ਕੀਤਾ ਗਿਆ ਹੈ। ਇਸ ਹਲਕੇ ਅਧੀਨ ਪੋਲਿੰਗ ਬੂਥਾਂ ਦੀ ਗਿਣਤੀ 213 ਹੈ। ਵਿਧਾਨ ਸਭਾ ਹਲਕਾ 104 ਮਹਿਲ ਕਲਾਂ ਅਧੀਨ ਵੀ 1 ਪੋਲਿੰਗ ਬੂਥ ਦਾ ਵਾਧਾ ਕੀਤਾ ਗਿਆ ਹੈ, ਇਸ ਹਲਕੇ ਅਧੀਨ ਪੋਲਿੰਗ ਬੂਥਾਂ ਦੀ ਕੁੱਲ ਗਿਣਤੀ 178 ਹੋ ਗਈ ਹੈ। ਇਸ ਤਰ੍ਹਾਂ ਜ਼ਿਲ੍ਹਾ ਬਰਨਾਲਾ ਅਧੀਨ ਪੋਲਿੰਗ ਸਟੇਸ਼ਨਾਂ ਦੀ ਗਿਣਤੀ 558 ਤੋਂ ਵੱਧ ਕੇ 560 ਹੋ ਗਈ ਹੈ।

Gee98 Ads

3 ਅਗਸਤ ਨੂੰ ਹੋਵੇਗੀ ਡ੍ਰਰਾਫਟ ਵੋਟਰ ਸੂਚੀ ਦੀ ਪ੍ਰਕਾਸ਼ਨਾ :-

ਜ਼ਿਲ੍ਹਾ ਚੋਣ ਅਫ਼ਸਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਅਤੇ ਮੁੱਖ ਚੋਣ ਅਫਸਰ ਪੰਜਾਬ ਵਲੋਂ ਜਾਰੀ ਸ਼ਡਿਊਲ ਤਹਿਤ ਡ੍ਰਾਫਟ ਵੋਟਰ ਸੂਚੀ ਦੀ ਪ੍ਰਕਾਸ਼ਨਾ 13 ਅਗਸਤ 2026 ਨੂੰ ਹੋਵੇਗੀ। 13 ਅਗਸਤ 2026 ਤੋਂ 12 ਸਤੰਬਰ 2026 ਤੱਕ ਦਾਅਵੇ ਅਤੇ ਇਤਰਾਜ਼ ਲਏ ਜਾਣਗੇ। ਦਾਅਵੇ ਅਤੇ ਇਤਰਾਜ਼ਾਂ ਦਾ ਨਿਪਟਾਰਾ 13 ਅਗਸਤ 2026 ਤੋਂ 8 ਅਕਤੂਬਰ 2026 ਤੱਕ ਅਤੇ ਅੰਤਿਮ ਵੋਟਰ ਸੂਚੀ ਦੀ ਪ੍ਰਕਾਸ਼ਨਾ 12 ਅਕਤੂਬਰ 2026 ਨੂੰ ਕੀਤੀ ਜਾਵੇਗੀ।
ਟੌਲ ਫਰੀ ਨੰਬਰ 1950 ਉੱਤੇ ਕੀਤਾ ਜਾ ਸਕਦਾ ਹੈ ਰਾਬਤਾ
ਜ਼ਿਲ੍ਹਾ ਚੋਣ ਅਫ਼ਸਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਵਿਸ਼ੇਸ਼ ਗਹਿਰੀ ਸੁਧਾਈ ਤਹਿਤ ਜ਼ਿਲ੍ਹਾ ਬਰਨਾਲਾ ਵਿੱਚ ਗਣਨਾ ਫਾਰਮਾਂ ਦੀ ਡਿਜੀਟਾਈਜੇਸ਼ਨ ਦਾ ਕੰਮ 100 ਫੀਸਦੀ ਨੇਪਰੇ ਚੜ੍ਹ ਚੁੱਕਿਆ ਹੈ ਅਤੇ ਅਗਲੇ ਪੜਾਅ ਲਈ ਤਿਆਰੀਆਂ ਜਾਰੀ ਹਨ। ਓਹਨਾਂ ਦੱਸਿਆ ਕਿ ਇਸ ਦੇ ਬਾਵਜੂਦ ਜੇਕਰ ਕਿਸੇ ਵੋਟਰ ਨੇ ਕੋਈ ਵੀ ਜਾਣਕਾਰੀ ਲੈਣੀ ਹੋਵੇ ਤਾਂ ਟੌਲ ਫਰੀ ਨੰਬਰ 1950 ਉੱਤੇ ਸੰਪਰਕ ਕੀਤਾ ਜਾ ਸਕਦਾ ਹੈ।

error: Content is protected !!