Skip to main content

Gee 98News

ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮੌਕੇ ਲਗਾਏ ਲੰਗਰ ‘ਚੋਂ ਆਈ ਭਾਈਚਾਰਕ ਸਾਂਝ ਦੀ ਖੁਸ਼ਬੂ

ਬਰਨਾਲਾ, 5 ਸਤੰਬਰ ( ਨਿਰਮਲ ਸਿੰਘ ਪੰਡੋਰੀ )-

-ਭਾਰਤ ਵਿੱਚ ਜੇਕਰ ਸਮੇਂ ਦੀ ਰਾਜਨੀਤੀ ਦੀ ਗੱਲ ਕੀਤੀ ਜਾਵੇ ਤਾਂ ਸਿਆਸੀ ਅਤੇ ਸੌੜੀ ਸੋਚ ਦੇ ਕਾਰਨ ਕੁਝ ਪਾਰਟੀਆਂ ਦੇ ਆਗੂਆਂ ਵੱਲੋਂ ਲੋਕਾਂ ‘ਚ ਅਕਸਰ ਫੁੱਟ ਪਾਉਣ ਦੇ ਯਤਨ ਕੀਤੇ ਜਾਂਦੇ ਹਨ ਪਰੰਤੂ ਇਸ ਦੇ ਬਾਵਜੂਦ ਵੀ ਭਾਰਤ ਦੇ ਕਿਸੇ ਨਾ ਕਿਸੇ ਕੋਨੇ ਵਿੱਚੋਂ ਆਪਸੀ ਭਾਈਚਾਰਕ ਸਾਂਝ ਦੀ ਖੁਸ਼ਬੂ ਵਾਲੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਪੰਜਾਬ ਦੀ ਧਰਤੀ ਤੋਂ ਅਜਿਹੀਆਂ ਮਿਸਾਲਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਜਿੰਨਾਂ ਤਹਿਤ ਸਾਰੇ ਵਰਗਾਂ ਦੇ ਲੋਕ ਸਾਰੇ ਤਿਉਹਾਰ ਰਲ ਮਿਲ ਕੇ ਮਨਾਉਂਦੇ ਹਨ। ਬੀਤੇ ਕੱਲ੍ਹ ਸ੍ਰੀ ਜਨਮ ਅਸ਼ਟਮੀ ਮੌਕੇ ਬਰਨਾਲਾ ਦੇ ਵਾਰਡ ਨੰਬਰ 44 ਅਤੇ 45 ਦੇ ਵਸਨੀਕਾਂ ਨੇ ਮਿਲ ਕੇ ਫਰੂਟ ਚਾਟ ਦਾ ਲੰਗਰ ਲਗਾਇਆ ਜਿੱਥੇ ਭਾਈਚਾਰਕ ਏਕਤਾ ਦੀ ਇੱਕ ਵੱਡੀ ਮਿਸਾਲ ਵੇਖਣ ਨੂੰ ਮਿਲੀ। ਇਸ ਮੌਕੇ ਜਿੱਥੇ ਵਾਰਡ ਨੰਬਰ 44 ਅਤੇ 45 ਦੇ ਵਾਸੀਆਂ ਨੇ ਵਰਗਾਂ ਤੋਂ ਉੱਪਰ ਉੱਠ ਕੇ ਸੇਵਾ ਤੇ ਸ਼ਮੂਲੀਅਤ ਕੀਤੀ ਉਥੇ ਬਰਨਾਲੇ ਦੀਆਂ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਵੀ ਸਾਂਝੇ ਤੌਰ ‘ਤੇ ਇਸ ਸਮਾਗਮ ਵਿੱਚ ਸ਼ਮੂਲੀਅਤ ਕੀਤੀ। ਇਸ ਮੌਕੇ ਉਚੇਚੇ ਤੌਰ ‘ਤੇ ਪੁੱਜੇ ਕਾਂਗਰਸ ਪਾਰਟੀ ਵੱਲੋਂ ਵਿਧਾਇਕ ਕਾਲਾ ਢਿੱਲੋਂ ਦੇ ਪੀਏ ਰਾਜਿੰਦਰ ਬਿੱਟੂ ਸ਼ਰਮਾ, ਭਾਜਪਾ ਦੇ ਸੰਜੀਵ ਕੁਮਾਰ ਹਰੀ ਓਮ ਜੀ, ਸ਼੍ਰੋਮਣੀ ਅਕਾਲੀ ਦਲ ਦੇ ਯਾਦਵਿੰਦਰ ਸਿੰਘ ਬਿੱਟੂ ਦੀਵਾਨਾ ਅਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਗੁਰਦੀਪ ਸਿੰਘ ਬਾਠ ਨੇ ਸਾਂਝੇ ਤੌਰ ‘ਤੇ ਗੱਲਬਾਤ ਕਰਦੇ ਹੋਏ ਕਿਹਾ ਕਿ ਗੁਰਪ੍ਰੀਤ ਸਿੰਘ ਦੀਵਾਨਾ ਤੇ ਉਸਦੇ ਦੋਸਤਾਂ ਵੱਲੋਂ ਮਿਲ ਕੇ ਸਾਂਝੇ ਤੌਰ ‘ਤੇ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਪਵਿੱਤਰ ਤਿਉਹਾਰ ਮੌਕੇ ਇਹ ਲੰਗਰ ਸਿਰਫ ਇੱਕ ਧਾਰਮਿਕ ਸਮਾਗਮ ਦੇ ਮੱਦੇਨਜ਼ਰ ਲਗਾਇਆ ਲੰਗਰ ਹੀ ਨਹੀਂ ਸਗੋਂ ਇਹ ਬਰਨਾਲਾ ਸ਼ਹਿਰ ਵਿੱਚ ਭਾਈਚਾਰ ਏਕਤਾ ਦੀ ਇੱਕ ਜਿਉਂਦੀ ਜਾਗਦੀ ਤੇ ਮਜ਼ਬੂਤ ਮਿਸਾਲ ਹੈ ਜਿਸ ਵਿੱਚ ਸਾਰੇ ਧਰਮਾਂ ਅਤੇ ਸਾਰੇ ਵਰਗਾਂ ਦੇ ਲੋਕਾਂ ਨੇ ਪੂਰੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ ਹੈ। ਉਕਤ ਆਗੂਆਂ ਨੇ ਸਾਂਝੇ ਤੌਰ ‘ਤੇ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੀ ਵਿਚਾਰਧਾਰਾ ਮੁਤਾਬਕ ਆਪਣੇ ਪਸੰਦ ਦੇ ਸਿਆਸੀ ਪਲੇਟਫਾਰਮ ‘ਤੇ ਵਿਚਰਨਾ ਚਾਹੀਦਾ ਹੈ ਪ੍ਰੰਤੂ ਸਿਆਸਤ ਨੂੰ ਵਖਰੇਵਿਆਂ ਦਾ ਪਲੇਟਫਾਰਮ ਨਹੀਂ ਬਣਨ ਦੇਣਾ ਚਾਹੀਦਾ। ਪੁਖ਼ਤਾ ਆਗੂਆਂ ਨੇ ਇਸ ਗੱਲ ‘ਤੇ ਵੀ ਤਸੱਲੀ ਦਾ ਪ੍ਰਗਟਾਵਾ ਕੀਤਾ ਕਿ ਬਰਨਾਲਾ ਸ਼ਹਿਰ ਦੀ ਧਰਤੀ ‘ਤੇ ਵਿਚਾਰਧਾਰਕ ਵਖਰੇਵਿਆਂ ਦੇ ਚਲਦਿਆਂ ਵੀ ਬਿਪਤਾ ਅਤੇ ਲੋੜ ਸਮੇਂ ਲੋਕ ਸਭ ਕੁਝ ਭੁੱਲ ਭੁਲਾ ਕੇ ਇਕੱਠੇ ਹੋ ਜਾਂਦੇ ਹਨ।

error: Content is protected !!