Skip to main content

Gee 98News

ਬਰਨਾਲਾ ‘ਚ ਐਡਵੋਕੇਟ ਜਤਿੰਦਰ ਕੁਮਾਰ ਨੇ ਜਿੱਤ ਲਈ ਵਕੀਲਾਂ ਦੇ ਪ੍ਰਧਾਨ ਦੀ ਬਾਜ਼ੀ

ਬਰਨਾਲਾ, 12 ਸਤੰਬਰ, (ਨਿਰਮਲ ਸਿੰਘ ਪੰਡੋਰੀ)-

-ਬਰਨਾਲਾ ਦੇ ਵਕੀਲਾਂ ਦੀ ਜਥੇਬੰਦੀ ਦੀ ਚੋਣ ਵਿੱਚ ਸੀਨੀਅਰ ਅਤੇ ਤਜਰਬੇਕਾਰ ਵਕੀਲ ਜਤਿੰਦਰ ਕੁਮਾਰ ਬਹਾਦਰਪੁਰੀਆਂ ਦੇ ਬਾਜ਼ੀ ਮਾਰ ਲਈ ਹੈ। ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀ ਬੀਤੇ ਕੱਲ੍ਹ ਸੰਪੰਨ ਹੋਈ ਚੋਣ ਵਿੱਚ ਐਡਵੋਕੇਟ ਜਤਿੰਦਰ ਕੁਮਾਰ ਨੇ ਐਡਵੋਕੇਟ ਪੰਕਜ ਕੁਮਾਰ ਨੂੰ ਹਰਾ ਕੇ ਪ੍ਰਧਾਨਗੀ ਅਹੁਦੇ ‘ਤੇ ਕਬਜ਼ਾ ਕੀਤਾ। ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਮੈਂਬਰਾਂ ਦੀਆਂ ਕੁੱਲ 548 ਵੋਟਾਂ ਵਿੱਚੋਂ 510 ਵੋਟਾਂ ਪਈਆਂ। ਚੋਣ ਨਤੀਜਿਆਂ ਮੁਤਾਬਿਕ ਐਡਵੋਕੇਟ ਜਤਿੰਦਰ ਕੁਮਾਰ ਨੂੰ 241 ਵੋਟਾਂ ਜਿਹੜੀਆਂ ਜਦਕਿ ਪੰਕਜ ਕੁਮਾਰ ਨੂੰ 224 ਵੋਟਾਂ ਮਿਲੀਆਂ, ਪ੍ਰਧਾਨਗੀ ਦੇ ਇੱਕ ਤੀਜੇ ਦਾਅਵੇਦਾਰ ਐਡਵੋਕੇਟ ਇਕਬਾਲ ਸਿੰਘ ਨੂੰ 44 ਵੋਟਾਂ ਪਈਆਂ। ‌ ਇਸੇ ਤਰ੍ਹਾਂ ਬਾਰ ਐਸੋਸੀਏਸ਼ਨ ਦੇ ਬਾਕੀ ਅਹੁਦੇਦਾਰਾਂ ਦੀ ਚੋਣ ਵਿੱਚ ਉਪ ਪ੍ਰਧਾਨ ਲਈ ਸ੍ਰੀ ਹਿਮਾਂਸ਼ੂ ਗਰਗ ਨੂੰ 328 ਵੋਟਾਂ ਪਹਿਲਾਂ ਜਦਕਿ ਮਨਿੰਦਰ ਸਿੰਘ ਨੂੰ 180 ਵੋਟਾਂ ਮਿਲੀਆਂ। ਸਕੱਤਰ ਦੇ ਮਹੱਤਵਪੂਰਨ ਅਹੁਦੇ ਲਈ ਐਡਵੋਕੇਟ ਅਨੂੰ ਸ਼ਰਮਾ ਨੇ 322 ਵੋਟਾਂ ਲੈ ਕੇ ਅਮਨਦੀਪ ਸ਼ਰਮਾ ਨੂੰ (182 ਵੋਟਾਂ) ਹਰਾਇਆ। ਇਸੇ ਤਰ੍ਹਾਂ ਐਡੀਸ਼ਨਲ ਉਪ ਪ੍ਰਧਾਨਗੀ ਦੇ ਅਹੁਦੇ ਲਈ ਐਡਵੋਕੇਟ ਭਾਵਨਾ ਮਾਰਕੰਡਾ ਨੇ 264 ਵੋਟਾਂ ਲੈ ਕੇ ਐਡਵੋਕੇਟ ਕੁਲਜੀਤ ਕੌਰ (242 ਵੋਟਾਂ) ਨੂੰ ਹਰਾਇਆ। ਐਸੋਸ਼ੀਏਸ਼ਨ ਦੇ ਇੱਕ ਹੋਰ ਮਹੱਤਵਪੂਰਨ ਅਹੁਦੇ ਲਈ ਐਡਵੋਕੇਟ ਨਿਸ਼ਾਂਤ ਗੋਇਲ ਨੇ 311 ਵੋਟਾਂ ਲੈ ਕੇ ਪਰਮਜੀਤ ਸਿੰਘ ਨੂੰ (193 ਵੋਟਾਂ) ਹਰਾਇਆ। ਇਸੇ ਤਰਾਂ ਜੋਇੰਟ ਸੈਕਟਰੀ ਲਈ ਐਡਵੋਕੇਟ ਰਾਜ ਕੌਰ ਨੂੰ 285 ਵੋਟਾਂ ਮਿਲੀਆਂ ਜਦਕਿ ਐਡਵੋਕੇਟ ਸਵਰਨਜੀਤ ਕੌਰ ਨੂੰ 214 ਵੋਟਾਂ ਮਿਲੀਆਂ। ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਅਹੁਦੇਦਾਰਾਂ ਦੀ ਚੋਣ ਪੁਰਅਮਨ ਤਰੀਕੇ ਨਾਲ ਹੋਈ, ਜਿਸ ਲਈ ਬਰਨਾਲਾ ਦੇ ਅਦਾਲਤੀ ਕੰਪਲੈਕਸ ਵਿੱਚ ਸਾਰਾ ਦਿਨ ਵਿਆਹ ਵਰਗਾ ਮਾਹੌਲ ਬਣਿਆ ਰਿਹਾ।

error: Content is protected !!