Skip to main content

Gee 98News

ਕੇਂਦਰ ਬੀਬੀਐਮ ‘ਚੋਂ ਪੰਜਾਬ ਦਾ ਪੱਤਾ ਕਰੇਗਾ ਸਾਫ਼ ..!

ਬਰਨਾਲਾ, 25 ਫਰਵਰੀ (ਨਿਰਮਲ ਸਿੰਘ ਪੰਡੋਰੀ) : ਕੇਂਦਰ ਸਰਕਾਰ ਨੇ ਪੰਜਾਬ ਨੂੰ ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀਬੀਐਮਬੀ) ਦੀ ਨੁਮਾਇੰਦਗੀ ’ਚੋਂ ਲੱਗਭੱਗ ਬਾਹਰ ਕਰ ਦਿੱਤਾ ਹੈ। ਕੇਂਦਰੀ ਬਿਜਲੀ ਮੰਤਰਾਲੇ ਵੱਲੋਂ ਨਵੇ ਲਾਗੂ ਕੀਤੇ ਬੀਬੀਐਮਬੀ (ਸੋਧ) ਨਿਯਮਾਂ ਤੋਂ ਇਹੋ ਸੰਕੇਤ ਮਿਲਦਾ ਹੈ, ਜਿਨਾਂ ਵਿੱਚ ਸੋਧ ਕੀਤੀ ਗਈ ਹੈ। ਨਵੇ ਨਿਯਮਾਂ ਮੁਤਾਬਿਕ ਹੁਣ ਇਹ ਜ਼ਰੂਰੀ ਨਹੀਂ ਕਿ ਬੀਬੀਐਮਬੀ ਵਿੱਚ ਮੈਂਬਰ (ਪਾਵਰ) ਪੰਜਾਬ ਵਿੱਚੋਂ ਹੀ ਹੋਵੇ ਜਦਕਿ ਪਹਿਲਾਂ ਨਿਯਮਾਂ ਅਨੁਸਾਰ ਮੈਂਬਰ (ਪਾਵਰ) ਪੰਜਾਬ ਅਤੇ ਮੈਂਬਰ (ਸਿੰਚਾਈ) ਹਰਿਆਣਾ ਵਿੱਚੋਂ ਹੁੰਦਾ ਸੀ। ਹੁਣ ਇਹ ਮੈਂਬਰ ਕਿਸੇ ਵੀ ਸੂਬੇ ਵਿੱਚੋਂ ਹੋ ਸਕਦੇ ਹਨ। ਨਵੇਂ ਨਿਯਮਾਂ ਅਨੁਸਾਰ ਪੰਜਾਬ ਵੱਲੋਂ ਕਿਸੇ ਇੰਜਨੀਅਰ ਦਾ ਮੈਂਬਰ ਪਾਵਰ ਬਣਨਾ ਸੰਭਵ ਨਹੀਂ ਹੈ ਕਿਉਂਕਿ ਪੰਜਾਬ ਦਾ ਕੋਈ ਵੀ ਇੰਜਨੀਅਰ ਨਵੀਂਆਂ ਸਰਤਾਂ ਪੂਰੀਆਂ ਨਹੀਂ ਕਰਦਾ। ਬੀਬੀਐਮ ਵੱਲੋਂ ਬਿਆਸ ਤੇ ਸਤਲੁਜ ਦਰਿਆ ਉੱਪਰ ਬਣੇ ਹਾਈਡਲ ਪ੍ਰੋਜੈਕਟਾਂ ਦੀ ਦੇਖਰੇਖ ਕੀਤੀ ਜਾਂਦੀ ਹੈ। ਕੇਂਦਰ ਵੱਲੋਂ ਪੰਜਾਬ ਚੋਣਾਂ ਦੇ ਨਤੀਜੇ ਤੋਂ ਪਹਿਲਾਂ ਪੰਜਾਬ ਦੇ ਹੱਕਾਂ ’ਤੇ ਇਹ ਵੱਡਾ ਹੱਲਾ ਬੋਲਿਆ ਗਿਆ ਹੈ।

error: Content is protected !!