Skip to main content

Gee 98News

ਰੇਸ਼ਮਾ ਨੇ ਦਿੱਤਾ 33.8 ਲੀਟਰ ਦੁੱਧ..ਕੀਤਾ ਰਿਕਾਰਡ ਕਾਇਮ

ਬਰਨਾਲਾ 1 ਮਾਰਚ (ਨਿਰਮਲ ਸਿੰਘ ਪੰਡੋਰੀ)-ਹਰਿਆਣੇ ਦੀ ਰੇਸ਼ਮਾ ਨੇ 33.8 ਲਿਟਰ ਦੁੱਧ ਦੇ ਕੇ ਨਵਾਂ ਰਿਕਾਰਡ ਕਾਇਮ ਕੀਤਾ ਹੈ। ਰੇਸ਼ਮਾ ਜਦੋਂ ਪਹਿਲੀ ਵਾਰ ਮਾਂ ਬਣੀ ਤਾਂ ਉਸ ਨੇ 19-20 ਲੀਟਰ ਦੁੱਧ ਦਿੱਤਾ, ਦੂਜੀ ਵਾਰ ਮਾਂ ਬਣਨ ਤੋਂ ਬਾਅਦ ਉਸ ਨੇ ਲਗਪਗ 30 ਲਿਟਰ ਦੁੱਧ ਦਿੱਤਾ ਅਤੇ ਹੁਣ ਤੀਜੀ ਵਾਰ ਮਾਂ ਬਣਨ ‘ਤੇ ਰੇਸ਼ਮਾ ਨੇ 33.8 ਦੁੱਧ ਦਿੱਤਾ । ਇਸ ਤੋਂ ਪਹਿਲਾਂ ਵੀ ਰੇਸ਼ਮਾ ਨੇ ਦੁੱਧ ਦੇਣ ਦੇ ਮਾਮਲੇ ‘ਚ ਕਈ ਐਵਾਰਡ ਆਪਣੇ ਨਾਮ ਕੀਤੇ ਹਨ। ਮੁਰ੍ਹਾ ਨਸਲ ਦੀ ਮੱਝ ਰੇਸ਼ਮਾ ਦੇ ਮਾਲਕ ਪਿੰਡ ਬੁੱਢਾ ਖੇੜਾ ਦੇ ਵਸਨੀਕ ਨਰੇਸ਼ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਨੂੰ 1.40 ਲੱਖ ਰੁਪਏ ਵਿੱਚ ਖ਼ਰੀਦਿਆ ਸੀ। ਉਨ੍ਹਾਂ ਦੱਸਿਆ ਕਿ ਰੇਸ਼ਮਾ ਦੀ ਖੁਰਾਕ ਰੋਜ਼ਾਨਾ 12 ਕਿਲੋਗ੍ਰਾਮ ਉੱਚ ਕੁਆਲਿਟੀ ਦੀ ਫੀਡ ਹੁੰਦੀ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਰੇਸ਼ਮਾ ਮੱਝ ਦੇ ਮਾਲਕਾਂ ਨੇ ਹੀ ਪਹਿਲਾਂ ਇਕ ਸੁਲਤਾਨ ਨਾਮ ਦਾ ਝੋਟਾ ਪਾਲਿਆ ਸੀ ਜਿਸ ਨੇ ਇਸ ਪਰਿਵਾਰ ਨੂੰ ਪਸ਼ੂ ਪ੍ਰੇਮੀ ਵਜੋਂ ਪੂਰੇ ਭਾਰਤ ਵਿੱਚ ਮਸ਼ਹੂਰ ਕਰ ਦਿੱਤਾ ਸੀ।

error: Content is protected !!