ਬਰਨਾਲਾ, 19 ਮਾਰਚ (ਅਵਤਾਰ ਸਿੰਘ ਜੱਸਲ) : ਭਗਵੰਤ ਮਾਨ ਸਰਕਾਰ ਦੀ ਪਹਿਲੀ ਰਾਤ ਹੀ ਪੰਜਾਬ ’ਚ ‘ਲਾਲਪਰੀ’ ਦੀ ਚੋਰੀ ਹੋਈ। ਬਰਨਾਲਾ ਜ਼ਿਲੇ ਦੇ ਕਸਬਾ ਹੰਡਿਆਇਆ ਤੋਂ ਛੰਨਾ ਰੋਡ ’ਤੇ ਚੱਢਾ ਤੇ ਸੂਦ ਕੰਪਨੀ ਦੇ ਸ਼ਰਾਬ ਦੇ ਠੇਕੇ ਉੱਪਰ ਤਿੰਨ ਚੋਰਾਂ ਨੇ ਠੇਕੇ ਵਿੱਚ ਪਈਆਂ ਸ਼ਰਾਬ ਦੀਆਂ ਬੋਤਲਾਂ ਅਤੇ ਰਕਮ ਸਮੇਤ ਕਰੀਬ 2 ਲੱਖ ਤੋਂ ਉੱਪਰ ਦੀ ਚੋਰੀ ਕੀਤੀ। ਚੋਰਾਂ ਨੇ ਫਿਲਮੀ ਅੰਦਾਜ਼ ਵਿੱਚ ਠੇਕੇ ਦੇ ਕਰਿੰਦੇ ਨੂੰ ਬੰਨ ਕੇ ਚੋਰੀ ਦੀ ਘਟਨਾ ਦਾ ਅੰਜਾਮ ਦਿੱਤਾ। ਪੁਲਿਸ ਨੇ ਵਾਰਦਾਤ ਵਾਲੀ ਜਗਾ ਦਾ ਮੁਆਇਨਾ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।