ਬਰਨਾਲਾ, 13 ਮਈ (ਨਿਰਮਲ ਸਿੰਘ ਪੰਡੋਰੀ) :
ਬਰਨਾਲਾ ਵਿਖੇ ਬਤੌਰ ਸਿਵਲ ਸਰਜਨ ਤਾਇਨਾਤ ਰਹੇ ਡਾ. ਗੁਰਿੰਦਰਬੀਰ ਸਿੰਘ (ਡਾਇਰੈਕਟਰ) ਦੇ ਖ਼ਿਲਾਫ਼ ਇੱਕ ਸੇਵਾ ਮੁਕਤ ਜੱਜ ਤੋਂ ਪੜਤਾਲ ਕਰਵਾਈ ਜਾ ਰਹੀ ਹੈ। ਇਹ ਪੜਤਾਲ ਬਰਨਾਲਾ ਦੇ ਮੌਜੂਦਾ ਸਿਵਲ ਸਰਜਨ ਡਾ. ਜਸਵੀਰ ਸਿੰਘ ਔਲਖ ਦੀ ਸ਼ਿਕਾਇਤ ਦੇ ਅਧਾਰ ’ਤੇ ਹੋ ਰਹੀ ਹੈ, ਜਿਨ੍ਹਾਂ ਨੇ ਡਾ. ਗੁਰਿੰਦਰਬੀਰ ਸਿੰਘ ਉੱਪਰ ਦੋਸ਼ ਲਗਾਏ ਹਨ ਕਿ ਉਨ੍ਹਾਂ ਨੇ ਇੱਕ ਪੁਰਾਣੇ ਕੇਸ ਵਿੱਚ ਵਿਭਾਗੀ ਜਾਂਚ ਸੰਬੰਧੀ ਸਾਬਕਾ ਉਪ ਮੁੱਖ ਮੰਤਰੀ ਪੰਜਾਬ ਦੇ ਹੁਕਮਾਂ ਵਿੱਚ ਛੇੜਛਾੜ ਕੀਤੀ ਸੀ। ਉਕਤ ਦੋਸ਼ਾਂ ਤੋਂ ਇਲਾਵਾ ਡਾ. ਗੁਰਿੰਦਰਬੀਰ ਸਿੰਘ ਉਪਰ ਬਰਨਾਲਾ ਤੇ ਮੋਹਾਲੀ ਦੇ ਸੀਐਮਓ ਰਹਿਣ ਮੌਕੇ ਗੱਡੀਆਂ ਦਾ ਵਾਧੂ ਖ਼ਰਚਾ ਪਾਉਣ ਦੇੇੇੇੇੇੇੇੇੇੇੇੇੇੇੇੇ ਦੋਸ਼ ਵੀ ਹਨ।