ਬਰਨਾਲਾ, 13 ਮਈ (ਨਿਰਮਲ ਸਿੰਘ ਪੰਡੋਰੀ) :
ਸ. ਪਰਮਵੀਰ ਸਿੰਘ ਆਈਏਐੱਸ ਨੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਤੇ ਸ. ਗੋਪਾਲ ਸਿੰਘ ਪੀਸੀਐੱਸ ਨੇ ਉਪ ਮੰਡਲ ਮੈਜਿਸਟ੍ਰੇਟ ਬਰਨਾਲਾ ਵਜੋਂ ਅਹੁਦਾ ਸੰਭਾਲਿਆ। ਸ. ਪਰਮਵੀਰ ਸਿੰਘ ਬਰਨਾਲਾ ਵਿਖੇ ਤਾਇਨਾਤੀ ਤੋਂ ਪਹਿਲਾਂ ਵਧੀਕ ਡਾਇਰੈਕਟਰ (ਉਦਯੋਗ) ਵਜੋਂ ਚੰਡੀਗੜ ਵਿਖੇ ਤਾਇਨਾਤ ਸਨ। ਉਹ ਬਠਿੰਡਾ ਵਿਖੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਵਜੋਂ ਵੀ ਸੇਵਾਵਾਂ ਨਿਭਾਅ ਚੁੱਕੇ ਹਨ। ਸ. ਗੋਪਾਲ ਸਿੰਘ ਸੂਚਨਾ ਤੇ ਲੋਕ ਸੰਪਰਕ ਵਿਭਾਗ ਵਿਖੇ ਜੁਆਇੰਟ ਡਾਇਰੈਕਟਰ ਐਡਮਿਨ, ਐੱਸਡੀਐੱਮ ਮਲੋਟ ਸਮੇਤ ਵੱਖ-ਵੱਖ ਅਹੁਦਿਆਂ ‘ਤੇ ਸੇਵਾਵਾਂ ਨਿਭਾਅ ਚੁੱਕੇ ਹਨ।
