ਚੰਡੀਗੜ੍ਹ,08 ਨਵੰਬਰ (ਜੀ98 ਨਿਊਜ਼ ਸਰਵਿਸ)
ਟੈਨਿਸ ਸਟਾਰ ਸਾਨੀਆ ਮਿਰਜ਼ਾ ਅਤੇ ਕਿ੍ਕਟਰ ਸ਼ੋਏਬ ਮਲਿਕ ਦੇ ਰਿਸ਼ਤੇ ਵਿੱਚ ਤਰੇੜਾਂ ਆਉਣ ਦੀਆਂ ਖ਼ਬਰਾਂ ਹਨ। ਪਾਕਿਸਤਾਨੀ ਮੀਡੀਆ ਦੀ ਮੰਨੀਏ ਤਾਂ ਦੋਵੇਂ ਤਲਾਕ ਲੈ ਸਕਦੇ ਹਨ। ਮੀਡੀਆ ਮੁਤਾਬਿਕ ਸ਼ੋਏਬ ਮਲਿਕ ਕਿਸੇ ਹੋਰ ਕੁੜੀ ਨਾਲ ਚੱਕਰ ਚਲਾ ਰਿਹਾ ਹੈ। ਜਿਸ ਦੀ ਭਿਣਕ ਸਾਨੀਆ ਮਿਰਜਾ ਨੂੰ ਵੀ ਹੈ। ਸਾਨੀਆ ਅਤੇ ਸ਼ੋਏਬ ਦਾ ਨਿਕਾਹ 2010 ਵਿੱਚ ਹੋਇਆ ਸੀ। ਦੋਵਾਂ ਦੇ ਇੱਕ ਬੇਟਾ ਇਜਹਾਨ ਹੈ। ਸਾਨੀਆ-ਸ਼ੋਏਬ ਮਲਿਕ ਦੀ ਪ੍ਰੇਮ ਕਹਾਣੀ ਨੇ ਭਾਰਤ ਅਤੇ ਪਾਕਿਸਤਾਨ ਵਿੱਚ ਤਰਥੱਲੀ ਮਚਾ ਦਿੱਤੀ ਸੀ ਅਤੇ ਦੋਵਾਂ ਦੇ ਨਿਕਾਹ ’ਤੇ ਅਨੇਕਾਂ ਸਵਾਲ ਉੱਠੇ ਸਨ। ਸ਼ੋਏਬ ਮਲਿਕ ਨਾਲ ਰਿਸ਼ਤਾ ਜੋੜਨ ’ਤੇ ਸਾਨੀਆ ਮਿਰਜ਼ਾ ਦੀ ਦੇਸ਼ ਭਗਤੀ ਉੱਪਰ ਵੀ ਸਵਾਲ ਉੱਠੇ ਸਨ। ਫਿਰ ਵੀ ਦੋਵੇਂ ਇੱਕ ਦੂਜੇ ਦੇ ਹੋਏ ਅਤੇ ਹੁਣ ਤੱਕ ਰਿਸ਼ਤਾ ਨਿਭਾਇਆ ਪ੍ਰੰਤੂ ਪਿਛਲੇ ਕੁਝ ਸਮੇਂ ਤੋਂ ਸਾਨੀਆ ਮਿਰਜ਼ਾ ਵੱਲੋਂ ਆਪਣੇ ਇੰਸਟਾਗ੍ਰਾਮ ’ਤੇ ਪਾਈਆਂ ਜਾ ਰਹੀਆਂ ਪੋਸਟਾਂ ਦੇ ਮੱਦੇਨਜ਼ਰ ਇਹ ਅੰਦਾਜ਼ੇ ਲਗਾਏ ਜਾ ਰਹੇ ਹਨ ਕਿ ਦੋਵਾਂ ਦੇ ਰਿਸ਼ਤੇ ਵਿੱਚ ਤਰੇੜ ਆ ਚੁੱਕੀ ਹੈ ਅਤੇ ਇਸ ਦਾ ਕਾਰਨ ਸ਼ੋਏਬ ਮਲਿਕ ਦੀ ਜ਼ਿੰਦਗੀ ’ਚ ਸਾਨੀਆ ਤੋਂ ਬਿਨ੍ਹਾਂ ਕਿਸੇ ਹੋਰ ਕੁੜੀ ਦੀ ਐਂਟਰੀ ਹੈ।