ਮਹਿਲ ਕਲਾਂ, 10 ਨਵੰਬਰ (ਜਸਵੰਤ ਸਿੰਘ ਲਾਲੀ) :
ਸਿਹਤ ਵਿਭਾਗ ਵੱਲੋਂ ਨੇਤਰ ਜੋਤੀ ਅਭਿਆਨ ਪ੍ਰੋਗਰਾਮ ਤਹਿਤ ਸਿਵਲ ਸਰਜਨ ਬਰਨਾਲਾ ਡਾ. ਜਸਬੀਰ ਸਿੰਘ ਔਲਖ ਦੇ ਦਿਸ਼ਾ- ਨਿਰਦੇਸ਼ਾਂ ਅਨੁਸਾਰ ਚਿੱਟੇ ਮੋਤੀਏ ਦੇ ਚੈੱਕਅੱਪ ਕੈਂਪ ਲਗਾਉਣ ਦੀ ਵਿੱਢੀ ਗਈ ਮੁਹਿੰਮ ਤਹਿਤ ਸਰਕਾਰੀ ਹਸਪਤਾਲ ਪਿੰਡ ਛਾਪਾ ਦੇ ਮੈਡੀਕਲ ਅਫ਼ਸਰ ਡਾ. ਸੰਜੇ ਕੁਮਾਰ ਦੀ ਅਗਵਾਈ ਹੇਠ ਗਰਾਮ ਪੰਚਾਇਤ, ਲਾਇਨਜ਼ ਕਲੱਬ ਹਾਰਮੋਨੀ ਬਰਨਾਲਾ ਵੱਲੋਂ ਚਿੱਟੇ ਮੋਤੀਏ ਦਾ ਮੁਫ਼ਤ ਚੈੱਕਅੱਪ ਕੈਂਪ ਲਗਾਇਆ ਗਿਆ । ਇਸ ਮੌਕੇ ਸਿਹਤ ਵਿਭਾਗ ਵੱਲੋਂ ਪਿੰਡ ਪੱਧਰ ਤੇ 50 ਸਾਲ ਤੋਂ ਉੱਪਰ ਦੇ ਵਿਅਕਤੀਆਂ ਦੀਆਂ ਅੱਖਾਂ ਦੇ ਚਿੱਟੇ ਮੋਤੀਏ ਦਾ ਚੈੱਕਅੱਪ ਕੀਤਾ ਗਿਆ । ਮੈਡੀਕਲ ਅਫ਼ਸਰ ਡਾ. ਸੰਜੇ ਕੁਮਾਰ ਨੇ ਕਿਹਾ ਕਿ ਪਿੰਡ ਪੱਧਰ ’ਤੇ 50 ਸਾਲ ਦੀ ਉਮਰ ਤੋਂ ਵੱਧ ਵਿਅਕਤੀਆਂ ਦੇ ਚਿੱਟੇ ਮੋਤੀਏ ਦੇ ਮੁਫ਼ਤ ਚੈੱਕਅੱਪ ਕੈਂਪ ਲਗਾ ਕੇ ਮੁਫ਼ਤ ਦਵਾਈਆਂ ਅਤੇ ਲੈਂਜਾਂ ਲਈ ਚੁਣੇ ਜਾਣ ਵਾਲੇ ਵਿਅਕਤੀਆਂ ਦੇ ਸਿਵਲ ਹਸਪਤਾਲ ਬਰਨਾਲਾ ਵਿਖੇ ਲੈਂਨਜ਼ ਪਾਏ ਜਾ ਰਹੇ ਹਨ । ਇਸ ਮੌਕੇ ਸਰਪੰਚ ਸਰਬਜੀਤ ਕੌਰ ਦੀ ਅਗਵਾਈ ਹੇਠ ਸਮੂਹ ਗ੍ਰਾਮ ਪੰਚਾਇਤ ਵੱਲੋਂ ਪ੍ਰਮੁੱਖ ਸ਼ਖਸੀਅਤਾਂ ਅਤੇ ਡਾਕਟਰੀ ਟੀਮਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ । ਸਿਵਲ ਹਸਪਤਾਲ ਬਰਨਾਲਾ ਦੇ ਅੱਖਾਂ ਦੇ ਮਾਹਿਰ ਡਾ. ਅਮਨਦੀਪ ਕੌਰ ਨੇ ਆਪਣੀ ਸਮੁੱਚੀ ਟੀਮ ਸਮੇਤ ਚਿੱਟੇ ਮੋਤੀਏ ਦੇ 250 ਮਰੀਜਾਂ ਦਾ ਚੈੱਕਅਪ ਕਰਕੇ ਮੁਫ਼ਤ ਦਵਾਈਆਂ ਦਿੱਤੀਆਂ ਅਤੇ 30 ਵਿਅਕਤੀਆਂ ਦੀ ਲੈਂਨਜ ਪਾਉਣ ਲਈ ਚੋਣ ਕੀਤੀ । ਇਸ ਮੌਕੇ ਲਾਇਨਜ਼ ਕਲੱਬ ਬਰਨਾਲਾ ਹਾਰਮੋਨੀ ਦੇ ਪ੍ਰਧਾਨ ਕਿ੍ਰਸ਼ਨ ਮੌੜ ਸਮੇਤ ਹੋਰ ਆਹੁਦੇਦਾਰ ਅਤੇ ਪ੍ਰਧਾਨ ਭੋਲਾ ਸਿੰਘ ਸੇਵਕੀ, ਭਜਨ ਸਿੰਘ, ਰਿੰਕੂ ਸੋਡਾ, ਬਲਜੀਤ ਸਿੰਘ, ਬਲਾਕ ਸੰਮਤੀ ਮੈਂਬਰ ਹਰਨੇਕ ਸਿੰਘ ਛਾਪਾ, ਸਿਹਤ ਵਿਭਾਗ ਦੇ ਕਰਮਚਾਰੀ ਵੀ ਹਾਜ਼ਰ ਸਨ।








