Gee 98News

-ਬੇਸ਼ੁਮਾਰ ਗੁਣਾਂ ਦੀ ਗੁਥਲੀ ਹੈ ਗੁਣਾਨੰਦ : ਸ਼ਿਵਦਰਸ਼ਨ ਸ਼ਰਮਾ

ਬਰਨਾਲ਼ਾ, 31 ਦਸੰਬਰ (ਨਿਰਮਲ ਸਿੰਘ ਪੰਡੋਰੀ)-

ਜੋ ਇਨਸਾਨ ਆਪਣੀ ਜਿੰਮੇਵਾਰੀ ਨੂੰ ਪੂਰੀ ਦਿਆਨਤਦਾਰੀ ਅਤੇ ਇਮਾਨਦਾਰੀ ਨਾਲ ਨਿਭਾਉਂਦਾ ਹੈ, ਉਸ ਨੂੰ ਜਿੰਦਗੀ ਵਿੱਚ ਕਿਸੇ ਚੀਜ਼ ਦੀ ਘਾਟ ਨਹੀਂ ਰਹਿੰਦੀ। ਐਸ. ਡੀ ਸਭਾ (ਰਜਿ:) ਬਰਨਾਲ਼ਾ ਦੇ ਚੇਅਰਮੈਨ ਸ਼ਿਵਦਰਸ਼ਨ ਕੁਮਾਰ ਸ਼ਰਮਾ ਨੇ ਇਹ ਵਿਚਾਰ ਐਸ.ਡੀ ਸੀਨੀਅਰ ਸੈਕੰਡਰੀ ਸਕੂਲ ਵਿੱਚ 39 ਸਾਲ ਚਪੜਾਸੀ ਵੱਜੋਂ ਸੇਵਾਵਾਂ ਨਿਭਾਉਂਣ ਵਾਲੇ ਗੁਣਾਨੰਦ ਦੀ ਸੇਵਾ ਮੁਕਤੀ ਸਮੇਂ ਪ੍ਰਗਟ ਕੀਤੇ। ਉਹਨਾਂ ਕਿਹਾ ਕਿ ਗੁਣਾਨੰਦ ਆਪਣੇ ਨਾਮ ਵਾਂਗ ਹੀ ਸੱਚਮੁੱਚ ਹੀ ਗੁਣਾਂ ਦੀ ਗੁਥਲੀ ਹੈ । ਉਨ੍ਹਾਂ ਦੱਸਿਆ ਕਿ ਉਤਰਾਖੰਡ ਦਾ ਵਾਸੀ ਗੁਣਾ ਨੰਦ ਬਹੁਤ ਹੀ ਛੋਟੀ ਉਮਰ ਵਿੱਚ ਬਰਨਾਲ਼ਾ ਆਇਆ ਅਤੇ ਐਡਵੋਕੇਟ ਬਾਬੂ ਦਰਬਾਰੀ ਲਾਲ ਟੰਡਨ ਦੀ ਸਰਪ੍ਰਸਤੀ ਹੇਠ ਇਲਾਕੇ ਦੀ ਪ੍ਰਸਿੱਧ ਵਿਦਿਅਕ ਸੰਸਥਾ ਐਸ. ਡੀ ਸਭਾ ਨਾਲ ਜੁੜਿਆ। ਇਥੇ ਸੇਵਾਵਾਂ ਨਿਭਾਉਂਦਿਆਂ ਹੀ ਗੁਣਾ ਨੰਦ ਨੇ ਸ਼ਾਦੀ ਕਰਵਾਈ ਅਤੇ ਆਪਣੇ ਤਿੰਨੋਂ ਬੱਚਿਆਂ ਨੂੰ ਉਚ ਵਿਦਿਆ ਦਿਵਾਈ, ਜਿਸ ਸਦਕਾ ਦੋਵੇਂ ਲੜਕੀਆਂ ਕੈਨੇਡਾ ਵਿੱਚ ਸੈਟਲ ਹਨ ਅਤੇ ਲੜਕਾ ਬੈਂਗਲੌਰ ਵਿੱਚ ਆਈ ਟੀ ਖੇਤਰ ‘ਤੇ ਸ਼ਾਨਦਾਰ ਪੈਕੇਜ ਲੈ ਕੇ ਆਪਣੇ ਪਰਵਾਰ ਸਮੇਂ ਖੁਸ਼ਹਾਲ ਜ਼ਿੰਦਗੀ ਬਤੀਤ ਕਰ ਰਿਹਾ ਹੈ। ਇਸ ਮੌਕੇ ਸ਼ਿਵ ਸਿੰਗਲਾ ਨੇ ਵੀ ਗੁਣਾ ਨੰਦ ਨੂੰ ਵਧਾਈ ਦਿੱਤੀ। ਇਸ ਮੌਕੇ ਐਸ. ਡੀ ਸੀਨੀਅਰ ਸੈਕੰਡਰੀ ਸਕੂਲ ਦੀ ਪ੍ਰਿੰਸੀਪਲ ਸ਼ੀਨੂੰ ਸਿੰਗਲਾ, ਸ਼ੀਸ਼ੂ ਗਰਗ, ਬੰਧਨਾ ਗੁਪਤਾ, ਡੀ.ਐਲ.ਟੀ.ਐਸ.ਡੀ ਸਕੂਲ ਦੇ ਪ੍ਰਿੰਸੀਪਲ ਖੁਸ਼ਵਿੰਦਰ ਪਾਲ, ਪ੍ਰਵੀਨ ਸਿੰਗਲਾ, ਮੁਨੀਸ਼ੀ ਦੱਤ ਸ਼ਰਮਾਂ, ਜਗਸੀਰ ਸਿੰਘ ਸੰਧੂ, ਰਾਜ ਕੁਮਾਰ ਸ਼ਰਮਾ ਸਮੇਤ ਸਾਰੇ ਸਟਾਫ ਨੇ ਸੇਵਾ ਮੁਕਤੀ ‘ਤੇ ਗੁਣਾ ਨੰਦ ਨੂੰ ਵਧਾਈ ਦਿੱਤੀ।

Gee98 Ads

Leave a Reply

Your email address will not be published. Required fields are marked *

error: Content is protected !!