Gee 98News

ਕੈਨੇਡਾ ‘ਚ ਵਿਦੇਸ਼ੀ ਹੁਣ ਨਹੀਂ ਖ਼ਰੀਦ ਸਕਣਗੇ ਆਪਣਾ ਘਰ..!

ਕੈਨੇਡਾ ‘ਚ ਵਿਦੇਸ਼ੀ ਹੁਣ ਨਹੀਂ ਖ਼ਰੀਦ ਸਕਣਗੇ ਆਪਣਾ ਘਰ..!

ਚੰਡੀਗੜ੍ਹ-ਕੈਨੇਡਾ ਸਰਕਾਰ ਨੇ ਉਥੇ ਵਸਣ ਵਾਲੇ ਵਿਦੇਸ਼ੀਆਂ ਨੂੰ ਕਰਾਰਾ ਝਟਕਾ ਦਿੱਤਾ ਹੈ । ਕੈਨੇਡਾ ਦੀ ਜਸਟਿਨ ਟਰੂਡੋ ਸਰਕਾਰ ਦੇ ਫੈਸਲੇ ਅਨੁਸਾਰ ਹੁਣ ਕੈਨੇਡਾ ਵਿੱਚ ਕੋਈ ਵੀ ਵਿਦੇਸ਼ੀ ਆਪਣਾ ਘਰ ਨਹੀਂ ਖਰੀਦ ਸਕੇਗਾ । ਕੈਨੇਡਾ ਸਰਕਾਰ ਨੇ ਰੈਜੀਡੈਸ਼ਲ ਪ੍ਰਾਪਰਟੀ ਖਰੀਦਣ ਵਾਲੇ ਭਾਰਤੀਆਂ ਸਮੇਤ ਸਾਰੇ ਵਿਦੇਸ਼ੀਆਂ ਉਪਰ ਇਹ ਪਾਬੰਦੀ ਲਾਗੂ ਕੀਤੀ ਹੈ। ਸਰਕਾਰ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਇਹ ਪਾਬੰਦੀ ਸਿਰਫ ਸ਼ਹਿਰੀ ਖੇਤਰਾਂ ਤੱਕ ਹੀ ਸੀਮਤ ਹੋਵੇਗੀ। ਕੈਨੇਡਾ ਵਿੱਚ ਪ੍ਰੋਪਰਟੀ ਦੀਆਂ ਵੱਧ ਰਹੀਆਂ ਕੀਮਤਾਂ ਦੇ ਮੱਦੇਨਜ਼ਰ ਘਰ ਖਰੀਦਣਾ ਇਕ ਸੁਪਨੇ ਦੀ ਤਰ੍ਹਾਂ ਹੈ। ਜਸਟਿਨ ਟਰੂਡੋ ਨੇ 2021 ਦੀਆਂ ਚੋਣਾਂ ਦੌਰਾਨ ਸਥਾਨਕ ਲੋਕਾਂ ਨੂੰ ਫਾਇਦਾ ਪਹੁੰਚਾਉਣ ਲਈ ਇਹ ਪ੍ਰਸਤਾਵ ਰੱਖਿਆ ਸੀ । ਕੈਨੇਡੀਅਨ ਸਰਕਾਰ ਦੀਆਂ ਇਹਨਾਂ ਪਾਬੰਦੀਆਂ ਦਾ ਇਕ ਕਾਰਨ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਉਥੇ ਲੋਕ ਪ੍ਰਾਪਰਟੀ ਖਰੀਦਣ- ਵੇਚਣ ਦਾ ਕੰਮ ਕਰ ਰਹੇ ਸਨ, ਪਰ ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਘਰ ਲੋਕਾਂ ਦੇ ਰਹਿਣ ਲਈ ਹਨ, ਨਿਵੇਸ਼ਕਾਂ ਲਈ ਨਹੀਂ ਹਨ।

error: Content is protected !!