Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਅਣਅਧਿਕਾਰਤ ਕਲੋਨੀਆਂ ਰੈਗੂਲਰ ਕਰਨ ਸਬੰਧੀ ਨਵੀਂ ਅਰਜ਼ੀ ਨਹੀਂ ਲਈ ਜਾਵੇਗੀ- ਏਡੀਸੀ

Nirmal Pandori by Nirmal Pandori
02/02/2023
in ਬਰਨਾਲਾ ਆਸ-ਪਾਸ
Reading Time: 1 min read
A A
0
ਅਣਅਧਿਕਾਰਤ ਕਲੋਨੀਆਂ ਰੈਗੂਲਰ ਕਰਨ ਸਬੰਧੀ ਨਵੀਂ ਅਰਜ਼ੀ ਨਹੀਂ ਲਈ ਜਾਵੇਗੀ-  ਏਡੀਸੀ
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

-ਕਲੋਨਾਈਜ਼ਰ 14 ਨਵੰਬਰ 2022 ਤੋਂ 6 ਮਹੀਨਿਆਂ ਦੇ ਅੰਦਰ-ਅੰਦਰ ਆਪਣੀ ਕਲੋਨੀ ਨੂੰ ਰੈਗੂਲਰਾਈਜ਼ ਕਰਵਾ ਸਕਦੇ ਹਨ 

ਬਰਨਾਲਾ 02 ਫਰਵਰੀ (ਨਿਰਮਲ ਸਿੰਘ ਪੰਡੋਰੀ)-

ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ਼੍ਰੀਮਤੀ ਲਵਜੀਤ ਕਲਸੀ ਨੇ ਦੱਸਿਆ ਕਿ ਜ਼ਿਲ੍ਹਾ ਬਰਨਾਲਾ ਵਿਖੇ ਸਾਲ 2018 ਦੀ ਪਾਲਸੀ ਅਨੁਸਾਰ ਅਣਅਧਿਕਾਰਤ ਕਲੋਨੀਆਂ ਨੂੰ ਰੈਗੂਲਰ ਕਰਨ ਲਈ ਪੰਜਾਬ ਸਰਕਾਰ ਵੱਲੋਂ ਅੰਤਿਮ ਵਾਰ 6 ਮਹੀਨਿਆਂ ਦਾ ਸਮਾਂ ਦਿੱਤਾ ਗਿਆ ਹੈ। ਡਾਇਰੈਕਟਰ ਨਗਰ ਅਤੇ ਗਰਾਮ ਯੋਜਨਾਬੰਦੀ ਵਿਭਾਗ ਪੰਜਾਬ, ਐਸ.ਏ.ਐਸ ਨਗਰ ਵੱਲੋਂ ਜਾਰੀ ਪੱਤਰ ਨੰ: 1781-1851 ਮਿਤੀ 14 ਨਵੰਬਰ 2022 ਰਾਹੀਂ ਮਿਲੇ ਨਿਰਦੇਸ਼ਾਂ ਤਹਿਤ ਸੂਚਿਤ ਕੀਤਾ ਜਾਂਦਾ ਹੈ ਕਿ ਜੇਕਰ ਕਲੋਨਾਈਜ਼ਰ ਆਪਣੀਆਂ ਕਲੋਨੀਆਂ ਨੂੰ ਰੈਗੂਲਰ ਕਰਵਾਉਣ ਦੇ ਇੱਛੁਕ ਹਨ ਤਾਂ ਉਹ 14 ਨਵੰਬਰ 2022 ਤੋਂ 6 ਮਹੀਨਿਆਂ ਦੇ ਅੰਦਰ-ਅੰਦਰ ਆਪਣੀ ਕਲੋਨੀ ਨੂੰ ਰੈਗੂਲਰਾਈਜ਼ ਕਰਵਾ ਸਕਦੇ ਹਨ। ਉਹਨਾਂ ਕਿਹਾ ਕਿ ਜਿਹੜੇ ਕਲੋਨਾਈਜ਼ਰਾਂ ਨੇ ਆਪਣੀਆਂ ਕਲੋਨੀਆਂ ਰੈਗੂਲਰ ਕਰਵਾਉਣ ਹਿੱਤ ਦਰਖਾਸਤਾਂ ਦਿੱਤੀਆਂ ਸਨ, ਪਰ ਕਿਸੇ ਕਾਰਨ ਉਨ੍ਹਾਂ ਦਾ ਨਿਪਟਾਰਾ ਨਹੀਂ ਹੋਇਆ ਸੀ, ਉਹ ਇਸ ਆਖਰੀ ਮੌਕੇ ਤਹਿਤ ਆਪਣੀ ਬਕਾਇਆ ਫੀਸ ਅਤੇ ਬਕਾਇਆ ਦਸਤਾਵੇਜ਼ ਜਮ੍ਹਾਂ ਕਰਵਾ ਕੇ ਪੰਜਾਬ ਸਰਕਾਰ ਦੁਆਰਾ ਪ੍ਰਦਾਨ ਕਰਵਾਈ ਇਸ ਸੁਵਿਧਾ ਦਾ ਲਾਭ ਲੈ ਸਕਦੇ ਹਨ। ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਤਹਿਤ ਕੋਈ ਨਵੀਂ ਅਰਜ਼ੀ ਨਹੀਂ ਲਈ ਜਾਵੇਗੀ ਅਤੇ ਸਿਰਫ਼ ਪਹਿਲਾਂ ਤੋਂ ਬਕਾਇਆ ਅਰਜ਼ੀਆਂ ’ਤੇ ਹੀ ਵਿਚਾਰ ਹੋਵੇਗਾ। ਉਨ੍ਹਾਂ ਨੇ ਅਜਿਹੇ ਬਕਾਇਆ ਕੇਸਾਂ ਨਾਲ ਸਬੰਧਤ ਕਲੋਨਾਈਜ਼ਰਾਂ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ ਉਹ ਬਿਨਾਂ ਕਿਸੇ ਹੋਰ ਦੇਰੀ ਤੋਂ ਸਰਕਾਰ ਵੱਲੋਂ ਦਿੱਤੇ ਗਏ ਸੁਨਹਿਰੀ ਮੌਕੇ ਦੇ ਲਾਭ ਉਠਾਉਣ ਅਤੇ ਆਪਣੀ ਬਣਦੀ ਫੀਸ ਜਾਂ ਲੋੜੀਂਦੇ ਦਸਤਾਵੇਜ਼ ਸਬੰਧਤ ਮਹਿਕਮੇ ਕੋਲ ਜਮ੍ਹਾਂ ਕਰਵਾਉਣ। ਉਹਨਾਂ ਦੱਸਿਆ ਕਿ ਅਜਿਹੀਆਂ ਅਰਜ਼ੀਆਂ ਦਾ ਨਿਪਟਾਰਾ ਜ਼ਿਲ੍ਹਾ ਪੱਧਰ ’ਤੇ ਹੋਵੇਗਾ। ਉਨ੍ਹਾਂ ਦੱਸਿਆ ਕਿ ਕਿਸੇ ਵੀ ਕੰਮਕਾਜ ਵਾਲੇ ਦਿਨ ਡੀ.ਟੀ.ਪੀ. ਦਫ਼ਤਰ ਬਰਨਾਲਾ (ਪਲਾਨਿੰਗ ਐਂਡ ਰੈਗੂਲੇਟਰੀ)ਤੀਜ਼ੀ ਮੰਜ਼ਿਲ ਕਮਰਾ ਨੰ 99 ਜਾਂ ਫਿਰ ਵਿਭਾਗੀ ਫੋਨ ਨੰਬਰ 01672-236250 ’ਤੇ ਸੰਪਰਕ ਕਰਕੇ ਹੋਰ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।

  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

ਪੰਜਾਬ ਸਟੂਡੈਂਟਸ ਯੂਨੀਅਨ ਨੇ ਪੰਜਾਬ ਸਰਕਾਰ ਅਤੇ ਸੰਗਰੂਰ ਪ੍ਰਸ਼ਾਸਨ ਦਾ ਪੁਤਲਾ ਸਾੜਿਆ

ਪੰਜਾਬ ਸਟੂਡੈਂਟਸ ਯੂਨੀਅਨ ਨੇ ਪੰਜਾਬ ਸਰਕਾਰ ਅਤੇ ਸੰਗਰੂਰ ਪ੍ਰਸ਼ਾਸਨ ਦਾ ਪੁਤਲਾ ਸਾੜਿਆ

06/16/2025
ਕਮਲ ਭਾਬੀ ਦੇ ਇੱਕ ਕਾਤਲ ‘ਤੇ ਬਰਨਾਲੇ ‘ਚ ਵੀ ਹੈ ਇੱਕ ਮੁਕੱਦਮਾ ਦਰਜ

ਕਮਲ ਭਾਬੀ ਦੇ ਇੱਕ ਕਾਤਲ ‘ਤੇ ਬਰਨਾਲੇ ‘ਚ ਵੀ ਹੈ ਇੱਕ ਮੁਕੱਦਮਾ ਦਰਜ

06/14/2025
ਬਰਨਾਲਾ ਦੇ ਸੰਘੇੜਾ ਬਾਈਪਾਸ ‘ਤੇ ਵਣ ਵਿਭਾਗ ਦੀ ਜਗ੍ਹਾ ‘ਚੋਂ ਰੁੱਖ ਪੁੱਟ ਕੇ ਭਰਤ ਪਾ ਕੇ ਕੀਤਾ ਕਬਜ਼ਾ, ਸਥਾਨਕ ਅਧਿਕਾਰੀ ਚੁੱਪ

ਬਰਨਾਲਾ ਦੇ ਸੰਘੇੜਾ ਬਾਈਪਾਸ ‘ਤੇ ਵਣ ਵਿਭਾਗ ਦੀ ਜਗ੍ਹਾ ‘ਚੋਂ ਰੁੱਖ ਪੁੱਟ ਕੇ ਭਰਤ ਪਾ ਕੇ ਕੀਤਾ ਕਬਜ਼ਾ, ਸਥਾਨਕ ਅਧਿਕਾਰੀ ਚੁੱਪ

06/14/2025
Load More
Previous Post

ਸ੍ਰੀ ਗੁਰੂ ਰਵਿਦਾਸ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਸਮਾਗਮ 3 ਫਰਵਰੀ ਤੋਂ

Next Post

ਜਲੰਧਰ ਦੇ ਪੁਲਿਸ ਕਮਿਸ਼ਨਰ ਖਿਲਾਫ਼ ਸੀਬੀਆਈ ਨੇ ਕੀਤੀ ਜਾਂਚ ਸ਼ੁਰੂ

Nirmal Pandori

Nirmal Pandori

Related Posts

ਪੰਜਾਬ ਸਟੂਡੈਂਟਸ ਯੂਨੀਅਨ ਨੇ ਪੰਜਾਬ ਸਰਕਾਰ ਅਤੇ ਸੰਗਰੂਰ ਪ੍ਰਸ਼ਾਸਨ ਦਾ ਪੁਤਲਾ ਸਾੜਿਆ
ਬਰਨਾਲਾ ਆਸ-ਪਾਸ

ਪੰਜਾਬ ਸਟੂਡੈਂਟਸ ਯੂਨੀਅਨ ਨੇ ਪੰਜਾਬ ਸਰਕਾਰ ਅਤੇ ਸੰਗਰੂਰ ਪ੍ਰਸ਼ਾਸਨ ਦਾ ਪੁਤਲਾ ਸਾੜਿਆ

by Nirmal Pandori
06/16/2025
ਕਮਲ ਭਾਬੀ ਦੇ ਇੱਕ ਕਾਤਲ ‘ਤੇ ਬਰਨਾਲੇ ‘ਚ ਵੀ ਹੈ ਇੱਕ ਮੁਕੱਦਮਾ ਦਰਜ
ਬਰਨਾਲਾ ਆਸ-ਪਾਸ

ਕਮਲ ਭਾਬੀ ਦੇ ਇੱਕ ਕਾਤਲ ‘ਤੇ ਬਰਨਾਲੇ ‘ਚ ਵੀ ਹੈ ਇੱਕ ਮੁਕੱਦਮਾ ਦਰਜ

by Nirmal Pandori
06/14/2025
ਬਰਨਾਲਾ ਦੇ ਸੰਘੇੜਾ ਬਾਈਪਾਸ ‘ਤੇ ਵਣ ਵਿਭਾਗ ਦੀ ਜਗ੍ਹਾ ‘ਚੋਂ ਰੁੱਖ ਪੁੱਟ ਕੇ ਭਰਤ ਪਾ ਕੇ ਕੀਤਾ ਕਬਜ਼ਾ, ਸਥਾਨਕ ਅਧਿਕਾਰੀ ਚੁੱਪ
ਬਰਨਾਲਾ ਆਸ-ਪਾਸ

ਬਰਨਾਲਾ ਦੇ ਸੰਘੇੜਾ ਬਾਈਪਾਸ ‘ਤੇ ਵਣ ਵਿਭਾਗ ਦੀ ਜਗ੍ਹਾ ‘ਚੋਂ ਰੁੱਖ ਪੁੱਟ ਕੇ ਭਰਤ ਪਾ ਕੇ ਕੀਤਾ ਕਬਜ਼ਾ, ਸਥਾਨਕ ਅਧਿਕਾਰੀ ਚੁੱਪ

by Nirmal Pandori
06/14/2025
ਨਸ਼ੇ ਦੀ ਓਵਰਡੋਜ਼ ਕਾਰਨ ਹੀ ਹੋਈ ਹੈ ਧਨੌਲੇ ਵਾਲੇ ਗਾਂਧੀ ਦੀ ਮੌਤ
ਬਰਨਾਲਾ ਆਸ-ਪਾਸ

ਨਸ਼ੇ ਦੀ ਓਵਰਡੋਜ਼ ਕਾਰਨ ਹੀ ਹੋਈ ਹੈ ਧਨੌਲੇ ਵਾਲੇ ਗਾਂਧੀ ਦੀ ਮੌਤ

by Nirmal Pandori
06/13/2025
ਨਗਰ ਕੌਂਸਲ ਬਰਨਾਲਾ ਦੀ ਖਾਲੀ ਕੁਰਸੀ : ਆਜਾ ਵੇ ਮਾਹੀ ਤੈਨੂੰ ਅੱਖੀਆਂ ਉਡੀਕਦੀਆਂ…!
ਬਰਨਾਲਾ ਆਸ-ਪਾਸ

ਵਾਹ ! ਨਗਰ ਕੌਂਸਲ ਬਰਨਾਲਾ ਦੇ ਕੰਮ ਨਿਆਰੇ…30 ਕਰੋੜ ਦੇ ਟੈਂਡਰਾਂ ‘ਚੋਂ ਸਿੱਧੀ 6 ਕਰੋੜ ਦੀ ਕਟੌਤੀ

by Nirmal Pandori
06/10/2025
ਬਰਨਾਲਾ ਦੇ 317 ਏਕੜ ਰਕਬੇ ‘ਚ ਅਰਬਨ ਅਸਟੇਟ ਵਿਕਸਿਤ ਕਰਨ ਦਾ ਮਾਮਲਾ ਖਟਾਈ ‘ਚ…ਕਿਸਾਨਾਂ ਵੱਲੋਂ ਵਿਰੋਧ ਸ਼ੁਰੂ
ਬਰਨਾਲਾ ਆਸ-ਪਾਸ

ਬਰਨਾਲਾ ਦੇ 317 ਏਕੜ ਰਕਬੇ ‘ਚ ਅਰਬਨ ਅਸਟੇਟ ਵਿਕਸਿਤ ਕਰਨ ਦਾ ਮਾਮਲਾ ਖਟਾਈ ‘ਚ…ਕਿਸਾਨਾਂ ਵੱਲੋਂ ਵਿਰੋਧ ਸ਼ੁਰੂ

by Nirmal Pandori
06/10/2025
Load More
Next Post
ਜਲੰਧਰ ਦੇ ਪੁਲਿਸ ਕਮਿਸ਼ਨਰ ਖਿਲਾਫ਼ ਸੀਬੀਆਈ ਨੇ ਕੀਤੀ ਜਾਂਚ ਸ਼ੁਰੂ

ਜਲੰਧਰ ਦੇ ਪੁਲਿਸ ਕਮਿਸ਼ਨਰ ਖਿਲਾਫ਼ ਸੀਬੀਆਈ ਨੇ ਕੀਤੀ ਜਾਂਚ ਸ਼ੁਰੂ

Leave a Reply Cancel reply

Your email address will not be published. Required fields are marked *

Facebook-f Youtube

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

ਨਸ਼ਾ ਤਸਕਰਾਂ ਨਾਲ ਦੁਸ਼ਮਣੀ ਦੇ ਮਾਹੌਲ ‘ਚ ਧੱਕ ਰਹੀ ਹੈ ਸਰਕਾਰ ਸਰਪੰਚਾਂ ਨੂੰ…!

ਪੰਜਾਬ ਦੇ ਦਿਹਾੜੀਦਾਰ/ਆਰਜ਼ੀ ਕਾਮਿਆਂ ਨੂੰ ਵੱਡੀ ਰਾਹਤ….ਹਾਈਕੋਰਟ ਨੇ ਦਿੱਤੇ ਰੈਗੂਲਰ ਕਰਨ ਦੇ ਹੁਕਮ

ਪੰਜਾਬ ਦੇ ਖਜ਼ਾਨਾ ਵਿਭਾਗ ਨੇ ਐਚਡੀਐਫਸੀ ਬੈਂਕ ਦੇ ਖ਼ਿਲਾਫ਼ ਖਿੱਚ ਦਿੱਤੀ ਲਕੀਰ

ਬਿਕਰਮ ਮਜੀਠੀਆ ਨੇ ਵਾਇਰਲ ਕੀਤੀਆਂ AAP ਦੇ ਇਕ ਮੰਤਰੀ ਦੀਆਂ ਨੰਗੇਜ਼ ਫੋਟੋਆਂ…ਵੀਡੀਓ ਵੀ ਜਲਦੀ ਵਾਇਰਲ ਕਰਨ ਦਾ ਦਾਅਵਾ

CIA ਸਟਾਫ਼ ਦੀ ਗੱਡੀ ਦੀ ਟਰਾਲੇ ਨਾਲ ਟੱਕਰ…ਇੱਕ ASI ਦੀ ਮੌਤ, ਇੰਸਪੈਕਟਰ ਸਮੇਤ 4 ਸਖ਼ਤ ਜ਼ਖ਼ਮੀ

…ਡਰਾਈਵਰ ਦੇ ਮੂੰਹ ‘ਚੋਂ ਸਿਰਫ ਸ਼ਰਾਬ ਦੀ ਬਦਬੂ ਆਉਣ ‘ਤੇ ਹੀ ਚਾਲਾਨ ਨਹੀਂ ਕੀਤਾ ਜਾ ਸਕਦਾ…..!

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2025 JNews - Premium WordPress news & magazine theme by Jegtheme.

Send this to a friend