Gee 98News

ਬਰਨਾਲਾ ਪੁਲਿਸ ਦੇ ਪੀਓ ਸਟਾਫ਼ ਵਲੋਂ ਭਗੌੜਾ ਕਾਬੂ

ਬਰਨਾਲਾ 04 ਮਾਰਚ (ਸੋਨੀ ਧਨੌਲਾ)-
ਜਿ਼ਲ੍ਹਾ ਪੁਲਿਸ ਮੁਖੀ ਸੰਦੀਪ ਕੁਮਾਰ ਮਲਿਕ ਦੇ ਦਿਸ਼ਾ ਨਿਰਦੇਸ਼ਾ ਤਹਿਤ ਪੀਓ ਸਟਾਫ਼ ਦੀ ਟੀਮ ਵਲੋਂ ਭਗੌੜਾ ਚੱਲ ਰਹੇ ਇੱਕ ਵਿਅਕਤੀ ਨੂੰ ਕਾਬੂ ਕਰਨ `ਚ ਸਫ਼ਲਤਾ ਹਾਸ਼ਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਆਈ ਸਤਵਿੰਦਰਪਾਲ ਸਿੰਘ ਨੇ ਦੱਸਿਆ ਕਿ ਥਾਣਾ ਭਦੌੜ ਦੀ ਪੁਲਿਸ ਵਲੋਂ ਪਾਲਾ ਸਿੰਘ ਪੁੱਤਰ ਮੇਵਾ ਸਿੰਘ ਵਾਸੀ ਭਦੌੜ ਦੇ ਖਿਲਾਫ਼ ਮੁਕੱਦਮਾ ਨੰਬਰ 36, ਵੱਖ ਵੱਖ ਧਰਾਵਾਂ ਤਹਿਤ ਦਰਜ ਕੀਤਾ ਸੀ। ਜਿਸ ਨੂੰ ਗ੍ਰਿਫਤਾਰ ਕਰਕੇ ਪੇਸ਼ ਅਦਾਲਤ ਕੀਤਾ ਗਿਆ ਪਰ ਉਕਤ ਵਿਅਕਤੀ ਅਦਾਲਤੀ ਕਾਰਵਾਈ ਦੌਰਾਨ ਗੈਰ ਹਾਜ਼ਰ ਹੋ ਗਿਆ। ਜਿਸ ਨੂੰ ਮਾਨਯੋਗ ਅਦਾਲਤ ਵਲੋਂ 5 ਨਵੰਬਰ 2023 ਨੂੰ ਮਾਨਯੋਗ ਏਸੀਜੀਐਮ ਕਪਿਲ ਦੇਵ ਸਿੰਗਲਾ ਦੀ ਅਦਾਲਤ ਵਲੋਂ ਭਗੌੜਾ ਕਰਾਰ ਦੇ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਪੀਓ ਸਟਾਫ਼ ਦੀ ਟੀਮ ਵਲੋਂ ਉਕਤ ਵਿਅਕਤੀ ਗ੍ਰਿਫ਼ਤਾਰ ਕੀਤਾ ਗਿਆ। ਜਿਸ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਜੁਡੀਸੀਅਲ ਰਿਮਾਂਡ ਲਈ ਜਿ਼ਲ੍ਹਾ ਜੇਲ੍ਹ ਬਰਨਾਲਾ ਵਿਖੇ ਭੇਜ਼ ਦਿੱਤਾ ਹੈ। ਇਸ ਮੌਕੇ ਏਐਸਆਈ ਰਣ ਸਿੰਘ ਤੇ ਹੌਲਦਾਰ ਹਰਦੀਪ ਸਿੰਘ ਵੀ ਹਾਜ਼ਰ ਸਨ।

error: Content is protected !!