Gee 98News

ਇੱਕ ਵਿਅਕਤੀ ਦੀਆਂ ਉਂਗਲਾਂ ਵੱਢਣ ਵਾਲੇ ਮੁਲਜ਼ਮ ਕਾਬੂ,ਐਸਐਸਪੀ ਨੇ ਕੀਤੇ ਹੋਰ ਖੁਲਾਸੇ

ਚੰਡੀਗੜ੍ਹ 03 ਮਾਰਚ (ਜੀ98 ਨਿਊਜ਼ ਸਰਵਿਸ)-

ਐਸ.ਏ.ਐਸ ਨਗਰ ਪੁਲਿਸ ਵੱਲੋਂ ਉਂਗਲਾਂ ਵੱਢਣ ਦੇ ਮਾਮਲੇ ਵਿੱਚ 4 ਮੁਲਾਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਸੰਦੀਪ ਗਰਗ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ, ਜ਼ਿਲ੍ਹਾ ਐਸ.ਏ.ਐਸ ਨਗਰ ਨੇ ਦੱਸਿਆ ਕਿ 9 ਫਰਵਰੀ 2023 ਨੂੰ ਇੱਕ ਵਿਅਕਤੀ ਹਰਦੀਪ ਸਿੰਘ ਦੇ ਹੱਥ ਦੀਆ ਉਂਗਲਾਂ ਵੰਡਣ ਸਬੰਧੀ ਮੁਕੱਦਮਾ ਦਰਜ ਕਰਕੇ ਦੌਰਾਨੇ ਤਫਤੀਸ਼ ਮਿਤੀ 25-02-2023 ਨੂੰ ਦੋ ਮੁਲਜ਼ਮਾਂ ਗੌਰਵ ਸ਼ਰਮਾ ਉੱਰਫ ਗੋਰੀ ਅਤੇ ਤਰੁਣ ਨੂੰ ਗ੍ਰਿਫਤਾਰ ਕਰਨ ਲਈ ਮੋਹਾਲੀ ਸੀ.ਆਈ.ਏ ਸਟਾਫ ਦੀ ਟੀਮ ਉਕਤ ਦੋਨੋਂ ਮੁਲਜ਼ਮਾਂ ਦਾ ਪਿੱਛਾ ਕਰਦੇ ਹੋਏ ਕਾਲਾ ਅੰਬ ਹਰਿਆਣਾ ਤੋਂ ਆ ਰਹੇ ਸੀ ਤਾਂ ਮੁਲਜ਼ਮਾਂ ਵਲੋਂ ਪੁਲਿਸ ਪਾਰਟੀ ‘ਤੇ ਫਾਇਰਿੰਗ ਕੀਤੀ ਗਈ। ਜਦੋਂ ਪੁਲਿਸ ਪਾਰਟੀ ਮੁਲਜ਼ਮਾਂ ਦੀ ਗੱਡੀ ਸਵਿਫਟ ਨੰਬਰ ਪੀ.ਬੀ.10-ਸੀ.ਸੀ-0241 ਦਾ ਪਿੱਛਾ ਕਰਦੇ ਹੋਏ ਸ਼ੰਭੂ ਟੋਲ ਪਲਾਜ਼ਾ ਅੰਬਾਲਾ ਪੁੱਜੇ ਤਾਂ ਉੱਥੇ ਮੁਕਾਬਲੇ ਦੌਰਾਨ ਗੌਰਵ ਸ਼ਰਮਾ ਉੱਰਫ ਗੋਰੀ ਗੋਲੀ ਲੱਗਣ ਕਾਰਨ ਜ਼ਖਮੀ ਹੋ ਗਿਆ। ਜਿਸ ਨੂੰ ਹਸਪਤਾਲ ਵਿੱਚ ਦਾਖਲ ਕਰਵਾ ਕੇ ਇਲਾਜ ਕਰਵਾਇਆ ਗਿਆ। ਇਸ ਸਬੰਧੀ ਮੁੱਕਦਮਾ ਨੰਬਰ 63 ਮਿਤੀ 25-02-2023 ਅ/ਧ 307, 34 ਆਈ.ਪੀ.ਸੀ, 25 ਆਰਮਜ਼ ਐਕਟ ਥਾਣਾ ਸਦਰ ਅੰਬਾਲਾ ਹਰਿਆਣਾ ਵਿਖੇ ਦਰਜ ਕਰਵਾਇਆ ਗਿਆ ਸੀ। ਬਾਅਦ ਵਿੱਚ ਦੋਨੋਂ ਮੁਲਜ਼ਮਾਂ ਦਾ ਅਦਾਲਤ ਵਿੱਚੋਂ 6 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਸੀ। ਦੌਰਾਨੇ ਪੁੱਛ ਪੜਤਾਲ ਉਂਗਲਾਂ ਵੱਢਣ ਵਾਲੇ ਮੁਕੱਦਮੇ ਦੇ ਮੁਲਜ਼ਮ ਯਾਦਵਿੰਦਰ ਸਿੰਘ ਉੱਰਫ ਘੋੜਾ ਉੱਰਫ ਵਿੱਕੀ ਵਾਸੀ ਦਸ਼ਮੇਸ਼ ਨਗਰ, ਖਰੜ ਨੂੰ ਇੱਕ ਨਜਾਇਜ਼ ਪਿਸਟਲ ਅਤੇ ਇੱਕ ਤੇਜ਼ਧਾਰ ਦਾਤ ਸਮੇਤ ਗ੍ਰਿਫਤਾਰ ਕੀਤਾ ਗਿਆ। ਇਸ ਹੀ ਦਾਤ ਦੀ ਵਰਤੋਂ ਕਰਕੇ  ਦੋਸ਼ੀਆਨ ਨੇ ਵਿਅਕਤੀ ਦੀਆ ਉਂਗਲਾਂ ਵਢੀਆਂ ਸਨ। ਮਿਤੀ 02-03-2023 ਨੂੰ ਮੁਕੱਦਮਾ ਦੇ ਮੁਲਜ਼ਮਾਂ ਇੱਕ ਹੋਰ ਸਾਥੀ ਪੁਨੀਤ ਸਿੰਘ ਉੱਰਫ ਗੋਲਾ ਉੱਰਫ ਹੈਰੀ ਵਾਸੀ ਨਿਊ ਮਥੂਰਾ ਕਲੋਨੀ ਥਾਣਾ ਕੋਤਵਾਲੀ ਜ਼ਿਲ੍ਹਾ ਪਟਿਆਲਾ ਨੂੰ ਇੱਕ ਵਰਨਾ ਕਾਰ ਅਤੇ ਇੱਕ ਨਜਾਇਜ਼ ਪਿਸਟਲ ਸਮੇਤ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਕੋਲੋਂ ਇੱਕ ਪਿਸਟਲ 9 ਐਮ.ਐਮ ਸਮੇਤ 1 ਰੋਂਦ, 03 ਪਿਸਟਲ 32 ਬੋਰ ਸਮੇਤ 12 ਰੋਂਦ, ਇੱਕ ਤੇਜ਼ਧਾਰ ਖੰਡਾ, ਇੱਕ ਤੇਜ਼ਧਾਰ ਦਾਤ, ਇੱਕ ਕਾਰ ਸਿਵਫਟ ਰੰਗ ਚਿੱਟਾ ਨੰਬਰ ਪੀ.ਬੀ 10-ਸੀ.ਸੀ-0241, ਇੱਕ ਕਾਰ ਵਰਨਾ ਰੰਗ ਚਿੱਟਾ ਨੰਬਰ ਪੀ. ਬੀ.11 ਜ਼ੈਡ .ਈ (ਟੀ) 8377 ਬਰਾਮਦ ਕੀਤਾ ਗਿਆ ਹੈ। ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਪਹਿਚਾਣ ਗੌਰਵ ਸ਼ਰਮਾ ਵਾਸੀ ਪਿੰਡ ਬੜਮਾਜਰਾ ਥਾਣਾ ਬਲੋਂਗੀ ਜ਼ਿਲ੍ਹਾ ਐਸ.ਏ.ਐਸ ਨਗਰ ਉਮਰ ਕਰੀਬ 24 ਸਾਲ, ਤਰੁਣ ਵਾਸੀ  ਸੰਜੇ ਕਲੋਨੀ ਨੇੜੇ ਮਹਿੰਦਰਾ ਕਾਲਜ ਪਟਿਆਲਾ ਉਮਰ ਕਰੀਬ 22 ਸਾਲ, ਯਾਦਵਿੰਦਰ ਸਿੰਘ ਉੱਰਫ ਘੋੜਾ ਉੱਰਫ ਵਿੱਕੀ ਵਾਸੀ ਦਸ਼ਮੇਸ਼ ਨਗਰ ਖਰੜ ਉਮਰ ਕਰੀਬ 25 ਸਾਲ ਅਤੇ  ਪੁਨੀਤ ਸਿੰਘ ਉੱਰਫ ਗੋਲਾ ਉੱਰਫ ਹੈਰੀ ਵਾਸੀ ਨਿਊ ਮਥੁਰਾ ਕਲੋਨੀ ਥਾਣਾ ਕੋਤਵਾਲੀ ਜ਼ਿਲ੍ਹਾ ਪਟਿਆਲਾ ਉਮਰ ਕਰੀਬ 26 ਸਾਲ ਵਜੋਂ ਹੋਈ ਹੈ।

error: Content is protected !!