ਮਹਿਲ ਕਲਾਂ 4 ਅਪ੍ਰੈਲ ( ਜਸਵੰਤ ਸਿੰਘ ਲਾਲੀ ) ਬਰਨਾਲਾ-ਲੁਧਿਆਣਾ ਮੁੱਖ ਮਾਰਗ ‘ਤੇ ਕਸਬਾ ਮਹਿਲ ਕਲਾਂ ਦੇ ਬੱਸ ਸਟੈਂਡ ਨਜ਼ਦੀਕ ਇੱਕ ਟੈਪੂ,ਸੜਕ ਦੇ ਇੱਕ ਪਾਸੇ ਖੜੇ ਤਿੰਨ ਵਾਹਨਾਂ (ਕਾਰ ,ਸਕੂਟਰੀ ਤੇ ਮੋਟਰਸਾਈਕਲ) ਉੱਪਰ ਪਲਟ ਗਿਆ ਜਿਸ ਨਾਲ ਤਿੰਨੇ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ ਅਤੇ ਟੈਂਪੂ ਦਾ ਵੀ ਕਾਫ਼ੀ ਨੁਕਸਾਨ ਹੋਇਆ ਹੈ । ਮਿਲੀ ਜਾਣਕਾਰੀ ਅਨੁਸਾਰ ਇੱਕ ਟੈਂਪੂ ਬਰਨਾਲਾ ਸਾਈਡ ਤੋਂ ਆ ਰਿਹਾ ਸੀ ਜੋ ਕਿ ਤਪਾ ਤੋਂ ਚੌਲਾਂ ਦੀ ਫੱਕ ਭਰਕੇ ਰਾਏਕੋਟ ਨੂੰ ਜਾ ਰਿਹਾ ਸੀ । ਜਦੋਂ ਉਹ ਕਸਬਾ ਮਹਿਲ ਕਲਾਂ ਵਿਖੇ ਪਹੁੰਚਿਆ ਤਾਂ ਡਰਾਇਵਰ ਦੀ ਅੱਖ ਲੱਗਣ ਕਾਰਨ ਬੇਕਾਬੂ ਹੋ ਕੇ ਸੜਕ ਕਿਨਾਰੇ ਖੜ੍ਹੀ ਅਲਟੋ ਕਾਰ , ਐਕਟਿਵਾ ਸਕੂਟਰੀ ਅਤੇ ਮੋਟਰਸਾਈਕਲ ਨੂੰ ਆਪਣੀ ਲਪੇਟ ਵਿੱਚ ਲੈ ਲਿਆ । ਜਿਸ ਕਰਕੇ ਤਿੰਨੇ ਵਹੀਕਲ ਬੁਰੀ ਤਰ੍ਹਾਂ ਚਕਨਾਚੂਰ ਹੋ ਗਏ । ਕਾਰ ਵਿੱਚ ਕੋਈ ਸਵਾਰੀ ਨਾ ਹੋਣ ਕਾਰਨ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ । ਜਾਣਕਾਰੀ ਅਨੁਸਾਰ ਮੋਹਤਬਰ ਵਿਅਕਤੀਆਂ ਨੇ ਦੋਵੇਂ ਧਿਰਾਂ ਦਾ ਰਾਜ਼ੀਨਾਮਾ ਕਰਵਾ ਦਿੱਤਾ ਹੈ।
