Skip to main content

Gee 98News

ਝਟਕਾ ਖ਼ਬਰ…ਘਰੇਲੂ ਗੈਸ ਦੀਆਂ ਕੀਮਤਾਂ ਵਿੱਚ ਵਾਧਾ…ਈਰਾਨ ਯੁੱਧ ਦਾ ਅਸਰ

ਚੰਡੀਗੜ੍ਹ ,7 ਮਾਰਚ , Gee98 news service-

-ਅਮਰੀਕਾ ਇਜ਼ਰਾਈਲ ਤੇ ਈਰਾਨ ਯੁੱਧ ਦਾ ਅਸਰ ਭਾਰਤ ਦੇ ਆਮ ਲੋਕਾਂ ‘ਤੇ ਪੈਣਾ ਸ਼ੁਰੂ ਹੋ ਗਿਆ ਹੈ। ‌ਖ਼ਬਰ ਹੈ ਕਿ ਭਾਰਤ ਸਰਕਾਰ ਨੇ ਕਿ ਘਰੇਲੂ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਵਾਧਾ ਕਰ ਦਿੱਤਾ ਹੈ। ਖ਼ਬਰ ਏਜੰਸੀ ANI ਦੇ ਅਨੁਸਾਰ ਭਾਰਤ ਸਰਕਾਰ ਨੇ ਘਰੇਲੂ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ 60 ਰੁਪਏ ਤੱਕ ਦਾ ਵਾਧਾ ਕੀਤਾ ਹੈ, ਇਸੇ ਤਰ੍ਹਾਂ 19 ਕਿਲੋਗ੍ਰਾਮ ਵਾਲੇ ਕਮਰਸ਼ੀਅਲ ਗੈਸ ਸਿਲੰਡਰ ਵਿੱਚ 115 ਰੁਪਏ ਤੱਕ ਦਾ ਵਾਧਾ ਕੀਤਾ ਹੈ। ਇਹ ਕੀਮਤਾਂ 7 ਮਾਰਚ ਤੋਂ ਹੀ ਲਾਗੂ ਹੋ ਜਾਣਗੀਆਂ। ਸਰਕਾਰ ਨੇ ਇਹ ਕੀਮਤਾਂ ਅਜਿਹੇ ਸਮੇਂ ਵਧਾਈਆਂ ਹਨ ਜਦੋਂ ਈਰਾਨ ਜੰਗ ਦੇ ਕਾਰਨ ਭਾਰਤ ਵਿੱਚ ਗੈਸ ਸਪਲਾਈ ਦੀ ਘਾਟ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਦੂਜੇ ਪਾਸੇ ਸਰਕਾਰ ਨੇ ਆਪਣੀ ਐਮਰਜੈਂਸੀ ਤਾਕਤ ਦੀ ਵਰਤੋਂ ਕਰਦੇ ਹੋਏ ਸਾਰੀਆਂ ਕੰਪਨੀਆਂ ਨੂੰ ਐਲਪੀਜੀ ਦਾ ਉਤਪਾਦਨ ਵਧਾਉਣ ਦੇ ਹੁਕਮ ਵੀ ਦਿੱਤੇ ਹਨ। ਭਾਰਤ ਲਈ ਸਭ ਤੋਂ ਵੱਡੀ ਚੁਣੌਤੀ ‘ਸਟੇਟ ਆਫ਼ ਹੋਰਮੂਜ’ ਰਸਤਾ ਈਰਾਨ ਵੱਲੋਂ ਬੰਦ ਕੀਤੇ ਜਾਣਾ ਹੈ ਜਿੱਥੋਂ ਤੇਲ ਅਤੇ ਗੈਸ ਦੀ ਸਪਲਾਈ ਹੁੰਦੀ ਹੈ। ਈਰਾਨ ਵੱਲੋਂ ਡਰੋਨ ਹਮਲਾ ਕੀਤੇ ਜਾਣ ਤੋਂ ਬਾਅਦ ਕਤਰ ਨੇ ਆਪਣਾ LNG ਪਲਾਂਟ ਦਾ ਉਤਪਾਦਨ ਬੰਦ ਕਰ ਦਿੱਤਾ ਹੈ ਜਿੱਥੋਂ ਭਾਰਤ ਲੱਗਭੱਗ 40 ਫੀਸਦੀ ਤੱਕ ਸਪਲਾਈ ਲੈ ਰਿਹਾ ਹੈ। ਉੰਝ ਭਾਵੇਂ ਭਾਰਤ ਸਰਕਾਰ ਮੁਲਕ ਦੇ ਲੋਕਾਂ ਨੂੰ ਯਕੀਨ ਦੇ ਰਹੀ ਹੈ ਕਿ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਵਿੱਚ ਵਾਧਾ ਨਹੀਂ ਹੋਵੇਗਾ ਪਰੰਤੂ ਜੇਕਰ ਅਮਰੀਕਾ ਈਰਾਨ ਦਾ ਯੁੱਧ ਲੰਮਾ ਚੱਲ ਗਿਆ ਤਾਂ ਪੈਟਰੋਲੀਅਮ ਖੇਤਰ ਵਿੱਚ ਭਾਰਤ ਲਈ ਚੁਣੌਤੀਆਂ ਖੜੀਆਂ ਹੋ ਸਕਦੀਆਂ ਹਨ।

error: Content is protected !!