ਮਹਿਲ ਕਲਾਂ 3 ਅਪ੍ਰੈਲ ( ਜਸਵੰਤ ਸਿੰਘ ਲਾਲੀ ) ਇਥੋਂ ਨਜ਼ਦੀਕੀ ਪਿੰਡ ਮੂੰਮ ਵਿਖੇ ਇੱਕ ਪਰਵਾਸੀ ਮਜ਼ਦੂਰ ਦੀ ਲਾਸ਼ ਸਕੂਲ ਚ ਮਿਲਣ ਕਾਰਨ ਸਨਸਨੀ ਦਾ ਮਹੌਲ ਬਣ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਤ ਈਸਰ ਦਾਸ ਸੀਨੀਅਰ ਸੈਕੰਡਰੀ ਸਕੂਲ ਮੂੰਮ ਦੇ ਪ੍ਰਿੰਸੀਪਲ ਰਜਿੰਦਰ ਸਿੰਗਲਾ ਤੇ ਮਾਸਟਰ ਬਲਜਿੰਦਰ ਪ੍ਰਭੂ ਨੇ ਦੱਸਿਆ ਕਿ ਉਹ ਜਦ ਅੱਜ ਸਵੇਰੇ ਰੋਜ਼ਾਨਾ ਦੀ ਤਰ੍ਹਾਂ ਡਿਊਟੀ ਕਰਨ ਲਈ ਸਕੂਲ ਪੁੱਜੇ ਤਾਂ ਦੇਖਿਆ ਕਿ ਸਕੂਲ ਦੇ ਗੇਟ ਨਜ਼ਦੀਕ ਇੱਕ ਪ੍ਰਵਾਸੀ ਦੀ ਲਾਸ਼ ਪਈ ਸੀ। ਜਿਸ ਨੂੰ ਦੇਖਦਿਆਂ ਅਸੀ ਤੁਰੰਤ ਮਹਿਲ ਕਲਾਂ ਪੁਲਸ ਨੂੰ ਸੂਚਿਤ ਕੀਤਾ। ਸੂਚਨਾ ਮਿਲਣ ਉਪਰੰਤ ਥਾਣਾ ਮਹਿਲ ਕਲਾਂ ਦੇ ਮੁੱਖ ਅਫਸਰ ਕਮਲਜੀਤ ਸਿੰਘ ਗਿੱਲ ਤੇ ਏ ਅੇਸ ਆਈ ਮਹਿੰਦਰ ਸਿੰਘ ਨੇ ਪੁਲਸ ਪਾਰਟੀ ਸਮੇਤ ਘਟਨਾ ਸਥਾਨ ਦਾ ਜਾਇਜ਼ਾ ਲੈਣ ਉਪਰੰਤ ਸਕੂਲ ਪ੍ਰਿੰਸੀਪਲ ਰਜਿੰਦਰ ਸਿੰਗਲਾ ਦੇ ਬਿਆਨਾ ਦੇ ਆਧਾਰ ਤੇ ਲਾਸ਼ ਨੂੰ ਪਹਿਚਾਣ ਦੇ ਲਈ 72 ਘੰਟੇ ਲਈ ਸਿਵਲ ਹਸਪਤਾਲ ਬਰਨਾਲਾ ਵਿਖੇ ਰੱਖਿਆ ਗਿਆ ਹੈ । ਇਸ ਮੌਕੇ ਨੰਬਰਦਾਰ ਕੌਰ ਸਿੰਘ, ਹੌਲਦਾਰ ਕੁਲਵੰਤ ਸਿੰਘ, ਲਖਵੀਰ ਸਿੰਘ ਗੋਗੀ ਸਮੇਤ ਵੱਡੀ ਗਿਣਤੀ ਚ ਲੋਕ ਹਾਜ਼ਰ ਸਨ।









