ਬਰਨਾਲਾ 5 ਮਈ ( ਜੀ98 ਨਿਊਜ਼ ਸਰਵਿਸ )-
6 ਮਈ ਦਿਨ ਸ਼ਨੀਵਾਰ ਨੂੰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਜ਼ਰੂਰੀ ਰੱਖ ਰਖਾਅ ਲਈ 11 ਕੇ ਵੀ ਧਨੌਲਾ, ਬਾਜਾਖਾਨਾ ਰੋਡ, ਫਰਵਾਹੀ ਰੋਡ, ਕੇ ਸੀ ਰੋਡ ਅਤੇ ਸੰਘੇੜਾ ਰੋਡ ਸ਼ਹਿਰ ਫ਼ੀਡਰਾਂ ਅਧੀਨ ਪੈਂਦੇ ਖੇਤਰਾਂ ਦੀ ਬਿਜਲੀ ਸਪਲਾਈ ਬੰਦ ਰਹੇਗੀ । ਬਿਜਲੀ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਇਸ ਕਾਰਨ ਧਨੌਲਾ ਰੋਡ, ਹੇਮਕੁੰਟ ਨਗਰ, ਆਸਥਾ ਕਾਲੋਨੀ, ਨਾਨਕਸਰ ਰੋਡ, ਕੇ. ਸੀ ਰੋਡ, ਰਾਮ ਬਾਗ਼ ਰੋਡ, 16 ਏਕੜ, ਦਾਣਾ ਮੰਡੀ, ਗਿੱਲ ਨਗਰ, ਪਿੰਡ ਸੰਘੇੜਾ, ਸੁਰਜੀਤਪੁਰਾ ਕੋਠੇ, ਗਾਂਧੀ ਬਸਤੀ, ਪਿੰਡ ਫਰਵਾਹੀ, ਬਾਜਾਖਾਨਾ ਰੋਡ, ਢਿੱਲੋਂ ਨਗਰ, ਫਰਵਾਹੀ ਰੋਡ, ਗਰਚਾ ਰੋਡ ਅਤੇ ਨਾਈਵਾਲਾ ਰੋਡ ਆਦਿ ਵਿਖੇ ਬਿਜਲੀ ਦੀ ਸਪਲਾਈ ਬੰਦ ਰਹੇਗੀ ।