Skip to main content

Gee 98News

ਮੈਸਾਜ ਸੈਂਟਰ ਦੀ ਆੜ ਹੇਠ ਚੱਲਦਾ ਸੀ ਦੇਹ ਵਪਾਰ ਦਾ ਅੱਡਾ, 7 ਕਾਬੂ

ਬਠਿੰਡਾ-ਬਠਿੰਡਾ 100 ਫੁੱਟੀ ਰੋਡ ‘ਤੇ ਪੁਲਿਸ ਨੇ ਮੈਸਾਜ ਸੈਂਟਰ ਦੇ ਨਾਮ ‘ਤੇ ਚੱਲ ਰਹੇ ਦੇਹ ਵਪਾਰ ਦੇ ਅੱਡੇ ਦਾ ਪਰਦਾਫਾਸ਼ ਕੀਤਾ ਹੈ । ਪੁਲਿਸ ਪਾਰਟੀ ਨੇ ਮੌਕੇ ਤੋਂ ਤਿੰਨ ਨੌਜਵਾਨਾਂ ਅਤੇ 4 ਲੜਕੀਆਂ ਨੂੰ ਗ੍ਰਿਫ਼ਤਾਰ ਕੀਤਾ‌ ਹੈ । ਗ੍ਰਿਫ਼ਤਾਰ ਕੀਤੇ ਤਿੰਨ ਵਿਅਕਤੀਆਂ ਚੋਂ ਦੋ ਮਸਾਜ ਸੈਂਟਰ ਦੇ ਮੈਨੇਜਰ ਮੰਨੇ ਜਾ ਰਹੇ ਹਨ ਜਦਕਿ ਇੱਕ ਗ੍ਰਾਹਕ ਹੈ ।‌ ਗ੍ਰਿਫ਼ਤਾਰ ਕੀਤੀਆਂ ਲੜਕੀਆਂ ਮਸਾਜ ਸੈਂਟਰ ਦੇ ਮਾਲਕਾਂ ਵੱਲੋਂ ਇਥੇ ਰੱਖੀਆਂ ਹੋਈਆਂ ਸਨ ਜਿਨ੍ਹਾਂ ਤੋਂ ਦੇਹ ਵਪਾਰ ਦਾ ਧੰਦਾ ਕਰਵਾਇਆ ਜਾਂਦਾ ਸੀ ।‌ ਇਸ ਮਸਾਜ ਸੈਂਟਰ ਚਲਾਉਣ ਵਾਲੇ ਲੁਧਿਆਣਾ ਵਾਸੀ ਤਿੰਨ ਨੌਜਵਾਨ ਅਜੇ ਪੁਲਸ ਦੀ ਪਕੜ ਤੋਂ ਬਾਹਰ ਹਨ । ਜ਼ਿਕਰਯੋਗ ਹੈ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਸ਼ਹਿਰ ਵਿੱਚ ਮਸਾਜ਼ ਸੈਂਟਰਾਂ ਦੀ ਆੜ ਹੇਠ ਦੇਹ ਵਪਾਰ ਦੇ ਅੱਡੇ ਚਲਾਏ ਜਾ ਰਹੇ ਹਨ ਜਿਸ ਤੋਂ ਬਾਅਦ ਪੁਲਿਸ ਨੇ 100 ਫੁੱਟੀ ਰੋਡ ‘ਤੇ “ਗੁੱਡਵਿਲਾ” ਨਾਮ ‘ਤੇ ਚੱਲ ਰਹੇ ਮੈਸਾਜ ਸੈਂਟਰ ‘ਤੇ ਇਕ ਨਕਲੀ ਗਾਹਕ ਬਣਾ ਕੇ ਭੇਜਿਆ ਅਤੇ ਦੇਹ ਵਪਾਰ ਦੀ ਸੂਚਨਾ ਸਹੀ ਹੋਣ ਤੋਂ ਬਾਅਦ ਸੀਆਈਏ ਵਿੰਗ-1 ਦੀ ਟੀਮ ਨੇ ‌ਇੰਸਪੈਕਟਰ‌ ਤਿਰਲੋਚਨ ਸਿੰਘ ਅਗਵਾਈ ਹੇਠ ਛਾਪਾ ਮਾਰ ਕੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ । ਪੁਲਿਸ ਨੇ ਇਸ ਮਾਮਲੇ ਵਿੱਚ ਥਾਣਾ ਸਿਵਲ ਲਾਇਨ ਵੱਖ-ਵੱਖ ਬਣਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਹੈ ਅਤੇ ਮੌਕੇ ਤੋਂ ਕੁਝ ਨਕਦੀ, ਰਜਿਸਟਰ ਤੇ ਹੋਰ ਸਮਾਨ ਵੀ ਬਰਾਮਦ ਕੀਤਾ ਹੈ ।

error: Content is protected !!