Skip to main content

Gee 98News

“ਗੱਲ ਰੇਹੜੀ ਵਾਲਿਆਂ ਨੂੰ ਟਿਕਟਾਂ ਦੇਣ ਦੀ ਹੋਈ ਸੀ..ਪਰ ਸਾਡਾ ਤਾਂ ਉਜਾੜਾ ਹੋ ਰਿਹੈ….”!

ਬਰਨਾਲਾ 12 ਮਈ ( ਨਿਰਮਲ ਸਿੰਘ ਪੰਡੋਰੀ)-ਸਥਾਨਕ ਸੇਖਾ ਰੋਡ ‘ਤੇ ਸਥਿਤ ਦੀਆਂ ਰੈਲੀਆਂ ਹਟਾਏ ਜਾਣ ਦੇ ਖਿਲਾਫ਼ ਰੇਹੜੀ ਵਾਲਿਆਂ ਨੇ ਪੰਜਾਬ ਸਰਕਾਰ ਅਤੇ ਨਗਰ ਕੌਂਸਲ ਪ੍ਰਸ਼ਾਸਨ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ । ਇਸ ਸਬੰਧੀ ਗੱਲਬਾਤ ਕਰਦੇ ਹੋਏ ਰੇਹੜੀ ਯੂਨੀਅਨ ਦੇ ਪ੍ਰਧਾਨ ਹਰਦੀਪ ਸਿੰਘ ਖਾਲਸਾ ਨੇ ਕਿਹਾ ਕਿ ਨਗਰ ਕੌਂਸਲ ਨੇ ਸੇਖਾ ਰੋਡ ਤੋਂ ਰੇਹੜੀਆਂ ਚੁੱਕਣ ਦਾ ਹਿਟਲਰੀ ਫੁਰਮਾਨ ਜਾਰੀ ਕਰ ਦਿੱਤਾ ਹੈ, ਜਿਸ ਤੋਂ ਬਾਅਦ ਰੇਹੜੀ ਵਾਲਿਆਂ ਨੂੰ ਆਪਣੇ ਪਰਿਵਾਰ ਅਤੇ ਰੁਜ਼ਗਾਰ ਦਾ ਫਿਕਰ ਖੜ੍ਹਾ ਹੋ ਗਿਆ । ਇਨ੍ਹਾਂ ਸਾਰਿਆਂ ਨੇ ਇਕੱਠੇ ਹੋ ਕੇ ਆਪਣੇ-ਆਪਣੇ ਵਾਰਡਾਂ ਦੇ ਕੌਂਸਲਰਾਂ ਦੇ ਧਿਆਨ ਵਿੱਚ ਇਹ ਮਾਮਲਾ ਲਿਆਂਦਾ ਜਿਸ ਤੋਂ ਬਾਅਦ ਕੌਂਸਲਰਾਂ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਇਸ ਸਬੰਧੀ ਪ੍ਰਸ਼ਾਸਨ ਨੂੰ ਮਿਲਿਆ ਜਾਵੇਗਾ । ਇਸ ਮੌਕੇ ਗੱਲਬਾਤ ਕਰਦੇ ਹੋਏ ਮਦਨ ਕੁਮਾਰ, ਰਮੇਸ਼ ਚੰਦਰ, ਬਿੰਦਰ ਸਿੰਘ, ਭੋਲਾ ਸਿੰਘ, ਕਮਲੇਸ਼ ਕੁਮਾਰ ਨੇ ਕਿਹਾ ਕਿ ਆਮ ਆਦਮੀ ਦੀ ਸਰਕਾਰ ਲੋਕਾਂ ਦਾ ਉਜਾੜਾ ਕਰਨ ਦੇ ਰਾਹ ਪੈ ਗਈ ਹੈ । ਉਨ੍ਹਾਂ ਕਿਹਾ ਕਿ ਉਹ ਪਿਛਲੇ ਕਈ ਸਾਲਾਂ ਤੋਂ ਸੇਖਾ ਰੋਡ ‘ਤੇ ਸਬਜੀ ਦੀਆਂ ਰੇਹੜੀਆਂ ਲਗਾ ਕੇ ਆਪਣੇ ਪਰਿਵਾਰ ਪਾਲ਼ ਰਹੇ ਹਨ । ਉਨ੍ਹਾਂ ਕਿਹਾ ਕਿ ਸ਼ਹਿਰ ਵਿਚ ਧਨੌਲਾ ਰੋਡ, ਹੰਡਿਆਇਆ ਰੋਡ, ਬੱਸ ਸਟੈਂਡ ਰੋਡ ਅਤੇ ਹੋਰ ਪਾਸੇ ਰੇਹੜੀਆਂ ਲਾਲੀ ਲੱਗਦੀਆਂ ਹਨ ਫਿਰ ਉਨ੍ਹਾਂ ਨੂੰ ਕਿਉਂ ਜਾਣ-ਬੁੱਝ ਕੇ ਪਰੇਸ਼ਾਨ ਕੀਤਾ ਜਾ ਰਿਹਾ ਹੈ ਅਤੇ ਉਜਾੜਿਆ ਜਾ ਰਿਹਾ ਹੈ । ਰੇਹੜੀ ਵਾਲਿਆਂ ਨੇ ਚੇਤਾਵਨੀ ਦਿੱਤੀ ਕਿ ਉਹ ਆਪਣਾ ਉਜਾੜਾ ਬਰਦਾਸ਼ਤ ਨਹੀਂ ਕਰਨਗੇ ਅਤੇ ਸੰਘਰਸ਼ ਕਰਨਗੇ ।‌ ਰੇਹੜੀ ਵਾਲਿਆਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ‘ਤੇ ਹੋਰ ਇਹੋ ਜਿਹੇ ਉਜਾੜੇ ਬਾਰੇ ਟਿੱਪਣੀ ਕਰਦੇ ਹੋਏ ਕਿਹਾ ਕਿ “ਵੋਟਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਪੈਂਚਰਾਂ ਵਾਲਿਆਂ, ਰੇਹੜੀ ਵਾਲਿਆਂ ਨੂੰ ਟਿਕਟਾਂ ਦੇਣ ਦੀ ਗੱਲ ਕੀਤੀ ਸੀ ਪਰ ਹੁਣ ਸਰਕਾਰ ਬਣਨ ਤੋਂ ਬਾਅਦ ਰੇਹੜੀ ਵਾਲਿਆਂ ਦਾ ਉਜਾੜਾ ਕੀਤਾ ਜਾ ਰਿਹਾ ਹੈ” । ਰੇਹੜੀ ਵਾਲਿਆਂ ਨੇ ਇਸ ਬਦਲਾਅ ਨੂੰ ਲੋਕ ਵਿਰੋਧੀ ਦੱਸਿਆ ।

error: Content is protected !!