Skip to main content

Gee 98News

ਨੈੱਟਬਾਲ ਜੂਨੀਅਰ ‌ਵਰਗ ਦੇ ਜ਼ਿਲ੍ਹਾ ਪੱਧਰੀ ਮੁਕਾਬਲੇ 22-23 ਮਈ ਨੂੰ

ਬਰਨਾਲਾ 17 ਮਈ ( ਨਿਰਮਲ ਸਿੰਘ ਪੰਡੋਰੀ)-
ਜੂਨੀਅਰ ਨੈਟਬਾਲ ਲੜਕੇ/ਲੜਕੀਆਂ ਦੇ ਜ਼ਿਲ੍ਹਾ ਪੱਧਰੀ ਮੁਕਾਬਲੇ 22 ਅਤੇ 23 ਮਈ ਨੂੰ ਸਥਾਨਕ ਐਸ ਡੀ ਕਾਲਜ ਵਿਖੇ ਕਰਵਾਏ ਜਾ ਰਹੇ ਹਨ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਨੈੱਟਬਾਲ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਜਤਿੰਦਰ ਨਾਥ ਸ਼ਰਮਾ ਅਤੇ ਜਨਰਲ ਸਕੱਤਰ ਸ੍ਰੀ ਗਗਨਦੀਪ ਸਿੰਗਲਾ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਦਾ ਜਨਮ 24 ਮਈ 2004 ਤੋਂ ਬਾਅਦ ਹੋਣਾ ਚਾਹੀਦਾ ਹੈ ਅਤੇ ਖਿਡਾਰੀ ਆਪਣੀ ਉਮਰ ਦਾ ਪੱਕਾ ਸਬੂਤ ਆਪਣੇ ਨਾਲ ਲੈ ਕੇ ਆਉਣ । ਐਸੋਸੀਏਸ਼ਨ ਦੇ ਪ੍ਰਬੰਧਕੀ ਸਕੱਤਰ ਪ੍ਰੋਫੈਸਰ ਬਲਵਿੰਦਰ ਸ਼ਰਮਾ
ਬਿੱਟੂ ਨੇ ਦੱਸਿਆ ਕਿ ਐਸੋਸੀਏਸ਼ਨ ਦੁਆਰਾ ਇਹਨਾਂ ਮੁਕਾਬਲਿਆਂ ਦੇ ਪ੍ਰਦਰਸ਼ਨ ਦੇ ਆਧਾਰ ‘ਤੇ ਦੋਵੇਂ ਵਰਗਾਂ ਵਿੱਚ ਜ਼ਿਲ੍ਹਾ ਪੱਧਰੀ ਟੀਮਾਂ ਦੀ ਚੋਣ ਕੀਤੀ ਜਾਵੇਗੀ । ਉਨ੍ਹਾਂ ਦੱਸਿਆ ਕਿ ਇਸ ਵਾਰ ਜੂਨੀਅਰ ਨੈਟਬਾਲ ਚੈਂਪੀਅਨਸ਼ਿਪ ਫਤਿਹਗੜ੍ਹ ਸਾਹਿਬ ਵਿਖੇ 26 ਤੋਂ 28 ਮਈ ਤੱਕ ਕਰਵਾਈ ਜਾ ਰਹੀ ਹੈ ।

error: Content is protected !!